ਪੰਜਾਬ

ਦੁੱਧ ਤੇ ਦੁੱਧ ਉਤਪਾਦ ਵਿੱਚ ਮਿਲਾਵਟ ਕਰਨ ਵਾਲਿਆਂ ‘ਤੇ ਕਸੇਗਾ ਸ਼ਿਕੰਜਾ: ਪੰਨੂੰ

ਚੰਡੀਗੜ•, 20 ਜੂਨ (ਮਧੂਸਾਰ ਬਿਊਰੋ) ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂ ਨੇ ਅੱਜ ਕਿਸਾਨ ਭਵਨ ਵਿੱਚ ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ। ਇਸ ਬੈਠਕ ਵਿੱਚ ਦੁੱਧ ਤੇ ਦੁੱਧ ਤੋਂ ਬਨਣ ਵਾਲੇ ਉਤਪਾਦਾਂ ਵਿੱਚ ਮਿਲਾਵਟ ਨੂੰ ਰੋਕਣ ਤੇ ਇਸ ਨਾਲ ਨਿਪਟਨ ਲਈ ਚਰਚਾ ਕੀਤੀ ਗਈ।

ਬੈਠਕ ਨੂੰ ਸੰਬੋਧਨ ਕਰਦਿਆਂ ਹੋਏ ਸ੍ਰੀ ਪੰਨੂ ਨੇ ਕਿਹਾ ਕਿ ਦੁੱਧ ਤੇ ਦੁੱਧ ਉਤਪਾਦਾਂ ਵਿੱਚ ਮਿਲਾਵਟ ਸਿਰਫ ਸਿਹਤ ਨਾਲ ਖਿਲਵਾੜ ਹੀ ਨਹੀਂ ਸਗੋਂ ਡੇਅਰੀ ਫਾਰਮਰਜ਼ ਲਈ ਨੁਕਸਾਨਦੇਹ ਵੀ ਹੈ। ਉਨਾਂ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਆਉਣ ਵਾਲੇ 3 ਮਹੀਨਿਆਂ ਵਿੱਚ ਨਕਲੀ ਦੁੱਧ, ਦਹੀਂ, ਖੋਇਆ, ਪਨੀਰ ਆਦਿ ਬਨਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਦੁੱਧ ਜਾਂਚ ਪ੍ਰਣਾਲੀ ਨੂੰ ਮਜਬੂਤ ਕੀਤਾ ਜਾਵੇਗਾ ਜਿਸ ਲਈ ਹਰੇਕ ਜਿਲ•ੇ ਵਿੱਚ ਦੁੱਧ ਜਾਂਚ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਨਾਲ ਉਪਭੋਗਤਾਵਾਂ ਨੂੰ ਲਾਭ ਪਹੁੰਚੇਗਾ ਤੇ ਉਹ ਦੁੱਧ ਵਿੱਚ ਹੋਣ ਵਾਲੀ ਮਿਲਾਵਟ ਦਾ ਅਸਾਨੀ ਨਾਲ ਪਤਾ ਲਗਾ ਸਕਣਗੇ। ਉਨਾਂ ਦੱਸਿਆ ਕਿ ਸੂਬੇ ਵਿੱਚ 44 ਫੂਡ ਸੇਫ|ਟੀ ਅਧਿਕਾਰੀ ਹਨ ਅਤੇ ਉਨਾਂ ਦੀ ਗਿਣਤੀ ਵਧਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸ੍ਰੀ ਪੰਨੂ ਨੇ ਕਿਹਾ ਕਿ ਮਿਸ਼ਨ ਦੇ ਤਹਿਤ ਲੋਕਾਂ ਵਿੱਚ ਜਾਗਰੁਕਤਾ ਵਧਾਈ ਜਾਵੇਗੀ। ਲੋਕਾਂ ਨੂੰ ਦੁੱਧ ਜਾਂਚ ਲਈ ਜਾਗਰੁਕ ਕੀਤਾ ਜਾਵੇਗਾ। ਹਰ ਜਿਲੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਫੂਡ ਸੇਫਟੀ ਐਕਟ ਤਹਿਤ ਮੌਨੀਟ੍ਰਿੰਗ ਕਮੇਟੀਆਂ ਜਿਲ•ਾ ਪੱਧਰ ਤੇ ਗਠਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਸਿਹਤ, ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ, ਡੇਅਰੀ ਫਾਰਮਰਜ਼ ਸ਼ਾਮਲ ਹੋਣਗੇ ਤੇ ਕਮੇਟੀ ਵੱਲੋਂ ਵੱਡੇ ਪੱਧਰ ਤੇ ਛਾਪੇਮਾਰੀ ਕਰਕੇ ਦੁੱਧ ਦੀ ਮਿਲਾਵਟ ਦੇ ਧੰਦੇ ਨੂੰ ਬੰਦ ਕਰਵਾਇਆ ਜਾਵੇਗਾ। ਇਸ ਕਮੇਟੀ ਵੱਲੋਂ ਸਬੰਧਤ ਜ਼ਿਲ•ੇ ਦੇ ਹਲਵਾਈਆਂ ਨਾਲ ਬੈਠਕ ਕਰਕੇ ਉਨਾਂ ਨੂੰ ਨਕਲੀ ਦੁੱਧ ਦੀ ਵਰਤੋਂ ਕਰਨ ਤੋਂ ਸਾਵਧਾਨ ਕੀਤਾ ਜਾਵੇਗਾ। ਚੇਤਾਵਨੀ ਦੇ ਬਾਵਜੂਦ ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਉਨਾਂ ਕਿਹਾ ਸੈਂਪਲਾਂ ਦੀ ਜਾਂਚ ਲਈ ਸੂਬੇ ਵਿੱਚ ਹੋਰ ਲੈਬੋਰੇਟਰੀਆਂ ਦੀ ਵੀ ਚੋਣ ਕੀਤੀ ਜਾਵੇਗੀ ਜਿਨਾਂ ਨੂੰ ਸੂਬਾ ਪੱਧਰ ‘ਤੇ ਲੈਬੋਰੇਟਰੀ ਘੋਸ਼ਿਤ ਕੀਤਾ ਜਾਵੇਗਾ।
ਇਸ ਦੌਰਾਨ ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਕਵਾਲਿਟੀ ਦੁੱਧ ਦੇ ਉਤਪਾਦਨ ਵਿੱਚ ਲਗਭਗ 30 ਰੁਪਏ ਪ੍ਰਤੀ ਲੀਟਰ ਦੀ ਲਾਗਤ ਆਉਂਦੀ ਹੈ, ਪਰ ਮਿਲਾਵਟ ਵਾਲੇ ਤੱਤਾਂ ਕਰਕੇ ਘਟੀਆ ਕਵਾਲਿਟੀ ਦਾ ਦੁੱਧ ਬਾਜਾਰ ਵਿੱਚ 23 ਤੋਂ 26 ਰੁਪਏ ਪ੍ਰਤੀ ਲੀਟਰ ਉਪਲਬਧ ਹੋ ਰਿਹਾ ਹੈ। ਜਿਸਦੇ ਚਲਦੇ ਸਹੀ ਤੇ ਚੰਗਾ ਕੰਮ ਕਰਨ ਵਾਲੇ ਡੇਅਰੀ ਫਾਰਮਰਜ਼ ਜਿਨਾਂ ਰਵਾਇਤੀ ਖੇਤੀ ਨੂੰ ਛਡਦੇ ਹੋਏ ਡੇਅਰੀ ਫਾਰਮਿੰੰਗ ਦੇ ਧੰਦੇ ਨੂੰ ਅਪਣਾਇਆ ਹÎੈ, ਉਨ•ਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਇਸ ਧੰਦੇ ਨਾਲ ਜੁੜੇ ਲੋਕ ਜੋ ਸਹੀ ਕੰਮ ਕਰ ਰਹੇ ਹਨ, ਉਨਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ, ਜਿਸ ਕਰਕੇ ਉਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ•ਾਂ ਮਿਲਾਵਟਖੋਰਾਂ ਤੇ ਨਕੇਲ ਕਸਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨ•ਾਂ ਦੀ ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਤੇ ਡੇਅਰੀ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਸਿਹਤ ਵਿਭਾਗ ਤੋਂ ਡਾ. ਅੰਮ੍ਰਿਤ ਬੜਿੰਗ ਤੇ ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਸਾਰੇ ਜਿਲਿਆਂ ਦੇ ਪ੍ਰਧਾਨ ਮੌਜੂਦ ਸਨ।

Leave a Reply

Your email address will not be published. Required fields are marked *