ਭਰੂਣ ਟੈਸਟ ਕਰਨ ਵਾਲੇ ਵਾਦਿਕ ਹਸਪਤਾਲ ਦੇ ਡਾਕਟਰ ਖਿਲਾਫ਼ ਮਾਮਲਾ ਦਰਜ
ਪਟਿਆਲਾ 21 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) : ਪੀ.ਸੀ.ਪੀ.ਐਨ.ਡੀ.ਟੀ. ਅਤੇ ਐਮ.ਟੀ.ਪੀ. ਐਕਟ ਦੀ ਉਲੰਘਣਾ ਕਰਨ ਤੇ ਵਾਦੀ ਹਸਪਤਾਲ ਬਹਾਦਰਗੜ ਦੀ ਡਾਕਟਰ ਅਤੇ ਉਸਦੇ ਪਤੀ ਖਿਲਾਫ ਪੁਲਿਸ ਥਾਣਾ ਬਹਾਦਰਗੜ ਵਿਖੇ ਐਫ.ਆਈ.ਆਰ. ਦਰਜ ਕਰਵਾ ਕੇ ਦੋਨਾਂ ਨੂੰ ਪੁਲਿਸ ਹਵਾਲੇ ਕਰ ਦਿਤਾ ਹੈ।
ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਲ਼ਿੰਗ ਦੀ ਜਾਂਚ ਮਾਮਲੇ ਵਿਚ ਸੂਚਨਾ ਮਿਲਣ ਤੇ ਜਿਲਾ ਸਿਹਤ ਵਿਭਾਗ ਅਤੇ ਕੈਂਥਲ ਦੀ ਟੀਮ ਵੱਲੋ ਸਾਂਝੀ ਰੇਡ ਮਾਰਨ ਉਪਰੰਤ ਡਾਕਟਰ ਅਤੇ ਉਸਦੇ ਪਤੀ ਨੂੰ ਪੀ.ਸੀ.ਪੀ.ਐਨ.ਡੀ.ਟੀ. ਅਤੇ ਐਮ.ਟੀ.ਪੀ. ਐਕਟ ਦੀ ਉਲੰਘਣਾ ਕਰਦੇ ਪਕੜੇ ਗਏ ਸਨ ਜਿਸ ਦੇ ਆਧਾਰ ਤੇ ਜਿਲਾ ਸਿਹਤ ਵਿਭਾਗਦੇ ਦਿਸ਼ਾ ਨਿਰਦੇਸ਼ਾ ਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੋਲੀ ਵੱਲੋ ਥਾਣਾ ਬਹਾਦਰਗੜ ਵਿਖੇ ਦੋਨਾ ਦੇ ਖਿਲਾਫ ਪੀ.ਐਨ.ਡੀ.ਟੀ.ਐਕਟ 1994 ਦੀ ਸੈਕਸ਼ਨ 3 ਏ, 4,5.6,18,23,29 ਅਤੇ ਐਮ.ਟੀ.ਪੀ ਐਕਟ 1971 ਦੀ ਸੈਕਸ਼ਨ 3,4,5 ਅਤੇ ਆਈ.ਪੀ.ਸੀ ਦੀ ਧਾਰਾ 420, 120 (ਬੀ) ਤਹਿਤ ਮਾਮਲਾ ਦਰਜ ਕਰਵਾ ਕੇ ਦੋਨਾ ਨੂੰ ਪੁਲਿਸ ਹਵਾਲੇ ਕਰ ਦਿਤਾ ਹੈ।
ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਐਕਟ ਅਨੁਸਾਰ ਗਰਭ ਵਿਚ ਪਲ ਰਹੇ ਬੱਚੇ ਦੀ ਲਿੰਗ ਜਾਂਚ ਕਰਨਾ ਜਾਂ ਕਰਵਾਉਣਾ ਗੈਰ ਕਾਨੂੰਨੀ ਹੈ ਅਤੇ ਲਿੰਗ ਦੀ ਜਾਂਚ ਕਰਨ ਅਤੇ ਕਰਾਵਉਣ ਵਾਲਾ ਦੋਨੋ ਹੀ ਦੋਸ਼ੀ ਹਨ । ਉਹਨਾਂ ਕਿਹਾ ਕਿ ਪਹਿਲੀ ਵਾਰ ਐਕਟ ਦੀ ਉਲਘੰਣਾ ਕਰਨ ਤੇ ਤਿੰਨ ਸਾਲ ਦੀ ਸਜਾ ਅਤੇ 10,000/- ਰੁਪਏ ਦਾ ਜੁਰਮਾਨ ਹੋ ਸਕਦਾ ਹੈ ਅਤੇ ਦੂਸਰੀ ਵਾਰੀ ਉਲਘੰਣਾ ਕਰਨ ਤੇ 5 ਸਾਲ ਦੀ ਸਜਾ ਅਤੇ 50,000/ ਤੱਕ ਦੀ ਸਜਾ ਹੋ ਸਕਦੀ ਹੈ।ਇਸੇ ਤਰਾ ਗਰਭਵਤੀ ਅੋਰਤ ਨੂੰ ਲਿੰਗ ਦੀ ਜਾਂਚ ਕਰਵਾਉਣ ਲਈ ਉਕਸਾਉਣ ਵਾਲੇ ਵਿਅਕਤੀ ਨੂੰ ਵੀ ਐਕਟ ਅਨੁਸਾਰ 3 ਸਾਲ ਦੀ ਸਜਾ ਤੇ ਪੰਜਾਹ ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਇਸੇ ਤਰਾ ਐਮ.ਟੀ.ਪੀ. ਐਕਟ ਅਨੁਸਾਰ ਅਣਰਜਿਸਰਡ ਐਮ.ਟੀ.ਪੀ. ਕਲੀਨਿਕਾ ਵੱਲੋ ਗਰਭਪਾਤ ਕਰਨਾ ਵੀ ਗੈਰਕਾਨੁੰਨੀ ਹੈ ।ਉਹਨਾਂ ਕਿਹਾ ਕਿ ਐਮ.ਟੀ.ਪੀ ਸੈਂਟਰ ਖੋਲਣ ਲਈ ਸੈਂਟਰ ਦੀ ਰਜਿਸ਼ਟਰੇਸ਼ਨ ਸਿਹਤ ਵਿਭਾਗ ਕੋਲ ਕਰਵਾਉਣੀ ਜਰੂਰੀ ਹੈ। ਅਣਰਜਿਸਟਰਡ ਸੈਂਟਰ ਵਿਚ ਗਰਭਪਾਤ ਕਰਨ ਤੇ ਸਬੰਧਤ ਡਾਕਟਰ ਦੀ ਡਿਗਰੀ ਵੀ ਰੱਦ ਹੋ ਸਕਦੀ ਹੈ। ਉਹਨਾਂ ਕਿਹਾ ਕਿ ਰਜਿਸ਼ਟਰਡ ਐਮ.ਟੀ.ਪੀ. ਸੈਂਟਰ ਵਿੱਚ ਵੀ ਡਾਕਟਰ ਵੱਲੋ ਉਹਨਾਂ ਹਾਲਤਾ ਵਿਚ ਹੀ ਗਰਭਵਤੀ ਔਰਤ ਦਾ ਗਰਭਪਾਤ ਕੀਤਾ ਜਾ ਸਕਦਾ ਹੈ ਜੇਕਰ ਗਰਭ ਦੋਰਾਣ ਕਿਸੇ ਕਾਰਣ ਮਾਂ ਜਾਂ ਬੱਚੇ ਦੀ ਜਾਨ ਨੂੰ ਖਤਰਾ ਹੋਵੇ ਜਾਂ ਪਰਿਵਾਰ ਨਿਯੋਜਨ ਦਾ ਪੱਕਾ ਸਾਧਨ ਫੈਲ ਹੋ ਗਿਆ ਹੋਵੇ ਜਾਂ ਬਲਾਤਕਾਰ ਨਾਲ ਸਬੰਧਤ ਕੇਸ ਹੋਵੇ।ਉਹਨਾਂ ਇਹ ਵੀ ਕਿਹਾ ਕਿ ਦੇਖਣ ਵਿਚ ਆਇਆ ਹੇ ਕਿ ਕੁੱਝ ਦਲਾਲਾ ਵੱਲੋ ਭੋਲੇ ਭਾਲੇ ਲੋਕਾਂ ਤੋ ਲਿੰਗ ਜਾਂਚ ਦੇ ਨਾਮ ਤੇ ਗਲਤ ਰਿਪਰੋਟਾ ਦੇ ਕੇ ਮੋਟੀ ਰਕਮ ਵਸੂਲ ਕੀਤੀ ਜਾ ਰਹੀ ਹੈ ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਦਲਾਲਾ ਤੋ ਸਾਵਧਾਨ ਰਹਿਣ ਅਤੇ ਅਜਿਹੇ ਦਲਾਲ ਦੇ ਪਕੜੇ ਜਾਣ ਤੇ ਵੀ ਉਹਨਾਂ ਵਿੱਰੁਧ ਬਣਦੀ ਕਾਨੁੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਦੱਸਿਆਂ ਕਿ ਪਿਛਲੇ ਦਿਨੀ ਵੀ ਸਮਾਣਾ ਵਿਖੇ ਅਜਿਹਾ ਕੇਸ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋ ਦੋਸ਼ੀ ਵਿੱਰੁਧ ਐਫ. ਆਈ ਆਰ ਦਰਜ ਕਰਵਾ ਕ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ ਸੀ।
ਡਾ. ਮਲਹੋਤਰਾ ਨੇ ਕਿਹਾ ਕਿ ਭੱਵਿਖ ਵਿਚ ਵੀ ਸਿਹਤ ਵਿਭਾਗ ਵੱਲੋ ਅਜਿਹੀਆਂ ਚੇਕਿੰਗਾ ਜਾਰੀ ਰਹਿਣਗੀਆਂ। ਉਹਨਾ ਸਮੂਹ ਅਲ਼ਟਰਾਸਾਉਂਡ ਸੈਂਂਟਰਾ ਦੇ ਡਾਕਟਰਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪੀ.ਐਨ.ਡੀ.ਟੀ ਐਕਟ ਨੂੰ ਲਾਗੂ ਕਰਵਾਉਣ ਵਿਚ ਸਿਹਤ ਵਿਭਾਗ ਨੂੰ ਪੂਰਾ ਪੂਰਾ ਸਹਿਯੋਗ ਦੇਣ।ਉਹਨਾਂ ਕਿਹਾ ਕਿ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲੇ ਦੀ ਸੂਚਨਾ ਕਿਸੇ ਵੀ ਸਮੇ ਸਿਹਤ ਵਿਭਾਗ ਨੂੰੰ ਦਿਤੀ ਜਾ ਸਕਦੀ ਹੈ।

