ਪਟਿਆਲਾ

5 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕੈਡਿਟਾਂ ਨੇ ਵੱਖ-ਵੱਖ ਥਾਵਾਂ ‘ਤੇ ਮਨਾਇਆ ਅੰਤਰ-ਰਾਸ਼ਟਰੀ ਯੋਗ ਦਿਵਸ

ਕਮਾਂਡਿੰਗ ਅਫਸਰ ਕਰਨਲ ਨਵਜੋਤ ਸਿੰਘ ਕੰਗ ਨੇ ਦਿੱਤੀ ਯੋਗ ਬਾਰੇ ਜਾਣਕਾਰੀ
ਪਟਿਆਲਾ, 21 ਜੂਨ (ਮਧੂਸਾਰ ਬਿਊਰੋ) ਅੰਤਰ-ਰਾਸ਼ਟਰੀ ਯੋਗ ਦਿਵਸ ਅੱਜ 5 ਪੰਜਾਬ ਬਟਾਲੀਅਨ ਐਨ.ਸੀ.ਸੀ., ਪਟਿਆਲਾ ਦੇ ਕਮਾਂਡਿੰਗ ਅਫਸਰ ਕਰਨਲ ਨਵਜੋਤ ਸਿੰਘ ਕੰਗ ਦੀ ਅਗਵਾਈ ਹੇਠ ਖ਼ਾਲਸਾ ਕਾਲਜ, ਪਟਿਆਲਾ ਵਿਖੇ ਮਨਾਇਆ ਗਿਆ।

ਜਾਣਕਾਰੀ ਦਿੰਦਿਆਂ ਕੈਪਟਨ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਯੋਗਾ ਦਿਵਸ ਮੌਕੇ ਵੱਖ-ਵੱਖ ਵਿਦਿਅਕ ਸੰਸਥਾਵਾਂ ਜਿਨ੍ਹਾਂ ਵਿੱਚ ਸਰਕਾਰੀ ਮਹਿੰਦਰਾ ਕਾਲਜ, ਮੋਦੀ ਕਾਲਜ, ਸਰਕਾਰੀ ਬਿਕਰਮ ਕਾਲਜ, ਸਰਕਾਰੀ ਆਈ.ਟੀ.ਆਈ. ਪਟਿਆਲਾ, ਸਰਕਾਰੀ ਫਿਜ਼ੀਕਲ ਕਾਲਜ, ਬ੍ਰਿਟਿਸ਼ ਕੋ-ਐਡ ਸਕੂਲ, ਪਲੇਵੇ ਸਕੂਲ, ਬਲੋਸਮ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਆਰਮੀ ਪਬਲਿਕ ਸਕੂਲ, ਨੈਸ਼ਨਲ ਹਾਈ ਸਕੂਲ, ਮਾਡਰਨ ਸੀ.ਸੈਕ.ਸਕੂਲ, ਵਾਈ.ਪੀ.ਐਸ. ਸਕੂਲ ਤੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਪਟਿਆਲਾ ਸਕੂਲਾਂ ਦੇ ਲਗਭਗ 238 ਕੈਡਿੰਟਸ ਨੇ ਭਾਗ ਲਿਆ।
ਇਸ ਦੌਰਾਨ ਕਮਾਂਡਿੰਗ ਅਫਸਰ ਕਰਨਲ ਨਵਜੋਤ ਸਿੰਘ ਕੰਗ ਨੇ ਯੋਗਾ ਅਤੇ ਯੋਗਾ ਕਰਨ ਨਾਲ ਮਨੁੱਖੀ ਸਰੀਰ ਕਿਸ ਤਰ੍ਹਾਂ ਨਿਰੋਗ ਰਹਿਣ ਬਾਰੇ ਦੱਸਿਆ। ਇਸ ਦੌਰਾਨ ਇੰਸਟਰੰਕਟਰ ਭੂਪਿੰਦਰ ਸਿੰਘ ਨੇ ਯੋਗ ਆਸਨ ਕਰਵਾਏ। ਇਸ ਤੋਂ ਇਲਾਵਾ ਸਰਕਾਰੀ ਕਿਰਤੀ ਕਾਲਜ ਨਿਆਲ (ਪਾਤੜਾਂ) ਵਿਖੇ ਲਗਭਗ 211 ਐਨ.ਸੀ.ਸੀ ਕੈਡਿਟਾ ਨੇ ਭਾਗ ਲਿਆ, ਪਟੇਲ ਮੈਮੋਰੀਅਲ ਕਾਲਜ, ਰਾਜਪੁਰਾ ਵਿੱਚ 183 ਐਨ.ਸੀ.ਸੀ ਕੈਡਿਟਾਂ ਨੇ ਭਾਗ ਗਿਆ ਅਤੇ ਜੀ.ਪੀ.ਸੀ ਅਲੋਰ (ਮੰਡੀ ਗੋਬਿੰਦਗੜ੍ਹ) ਵਿੱਚ 107 ਐਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ। ਯੋਗਾ ਕੈਪ ਦੌਰਾਨ ਐਨ.ਸੀ.ਸੀ. ਕੈਡਿਟਸ ਵਿੱਚ ਬਹੁਤ ਹੀ ਉਤਸ਼ਾਹ ਪਾਇਆ ਗਿਆ ਅਤੇ ਕਰਨਲ ਨਵਜੋਤ ਸਿੰਘ ਕੰਗ ਨੇ ਐਨ.ਸੀ.ਸੀ. ਕੈਡਿਟਸ ਦੀ ਬਹੁਤ ਸ਼ਲਾਘਾ ਕੀਤੀ।
ਇਸ ਮੌਕੇ ਦੌਰਾਨ ਮੋਦੀ ਕਾਲਜ, ਪਟਿਆਲਾ ਤੋਂ ਕੈਪਟਨ ਵੇਦ ਪ੍ਰਕਾਸ਼ ਸ਼ਰਮਾ, ਸਰਕਾਰੀ ਆਈ.ਟੀ.ਆਈ., ਪਟਿਆਲਾ ਤੋਂ ਕੈਪਟਨ ਧਰਮਪਾਲ ਸ਼ਰਮਾ, ਸਰਕਾਰੀ ਬਿਕਰਮ ਕਾਲਜ, ਪਟਿਆਲਾ ਤੋਂ ਮੇਜਰ ਮਹਾਜਨ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਤੋਂ ਮਨਮੋਹਨ, ਆਰਮੀ ਪਬਲਿਕ ਸਕੂਲ ਤੋਂ ਜਸਵਿੰਦਰ ਸਿੰਘ, ਬ੍ਰਿਟਿਸ਼ ਕੋ-ਐਡ ਸਕੂਲ ਤੋਂ ਮਨਦੀਪ ਸਿੰਘ, ਸੂਬੇਦਾਰ ਮੇਜਰ ਸਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਪੀ.ਏ. ਸਟਾਫ ਅਤੇ ਸੁਪਰਡੈਂਟ ਸ੍ਰੀ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਸਿਵਲ ਸਟਾਫ ਨੇ ਆਪਣਾ ਪੂਰਨ ਯੋਗਦਾਨ ਪਾਇਆ।

Leave a Reply

Your email address will not be published. Required fields are marked *