ਸਾਧੂ ਸਿੰਘ ਧਰਮਸੋਤ ਨੇ ਤਰਸ ਦੇ ਆਧਾਰ ‘ਤੇ ਰਣਜੀਤ ਸਿੰਘ ਨੂੰ ਸੌਂਪਿਆ ਨਿਯੁਕਤੀ ਪੱਤਰ
ਚੰਡੀਗੜ੍ਹ, 21 ਜੂਨ (ਮਧੂਸਾਰ ਬਿਊਰੋ) ਪੰਜਾਬ ਦੇ ਪਿੰ੍ਰਟਿੰਗ ਤੇ ਸ਼ਟੇਸ਼ਨਰੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਸ੍ਰੀ ਰਣਜੀਤ ਸਿੰਘ ਪੁੱਤਰ ਸਵਰਗੀ ਸ੍ਰੀਮਤੀ ਜਸਪਾਲ ਕੌਰ, ਮਕਾਨ ਨੰ: 121, ਪਿੰਡ ਹਸਨਪੁਰ ਪਰੋਤਾਂ, ਡਾਕਘਰ, ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੂੰ ਤਰਸ ਦੇ ਆਧਾਰ ‘ਤੇ ਕਲਰਕ ਦੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਸੌਂਪਿਆ।
ਸ. ਧਰਮਸੋਤ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਸ੍ਰੀ ਰਣਜੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਲੋਕਾਂ ਦੀਆਂ ਜਾਇਜ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਤਰਸ ‘ਤੇ ਆਧਾਰ ‘ਤੇ ਨੌਕਰੀਆਂ ਸਬੰਧੀ ਬਕਾਇਆ ਕੇਸਾਂ ਨੂੰ ਛੇਤੀ ਨਜਿੱਠਣ ਦੇ ਆਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਸ੍ਰੀ ਰਣਜੀਤ ਸਿੰਘ ਦੇ ਮਾਤਾ ਸਵਰਗੀ ਸ੍ਰੀਮਤੀ ਜਸਪਾਲ ਕੌਰ ਪਿੰ੍ਰਟਿੰਗ ਤੇ ਸ਼ਟੇਸ਼ਨਰੀ ਵਿਭਾਗ ‘ਚ ਬਤੌਰ ਦਰਜਾ ਚਾਰ ਸੇਵਾ ਨਿਭਾ ਰਹੇ ਸਨ ਤੇ ਉਨ੍ਹਾਂ ਦੀ ਨੌਕਰੀ ਦੌਰਾਨ ਮੌਤ ਹੋ ਗਈ ਸੀ।ਇਹ ਨਿਯੁਕਤੀ ਪੱਤਰ ਪੰਜਾਬ ਸਰਕਾਰ ਦੀਆਂ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਦਿੱਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰ੍ਰਟਿੰਗ ਤੇ ਸ਼ਟੇਸ਼ਨਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ. ਆਰ. ਲੱਧੜ, ਕੰਟਰੋਲਰ ਪਿੰ੍ਰਟਿੰਗ ਤੇ ਸ਼ਟੇਸ਼ਨਰੀ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਹਾਜ਼ਰ ਸਨ।

