ਪੰਜਾਬਪਟਿਆਲਾ

ਬ੍ਰਹਮ ਮਹਿੰਦਰਾ ਵੱਲੋਂ ਮਹਿਲਾਵਾਂ ‘ਚ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਕੈਂਸਰ ਡਿਟੈਕਸ਼ਨ ਵੈਨ ਦੀ ਸ਼ੁਰੂਆਤ

ਵੈਨ ਵੱਲੋਂ ਹਰ ਸਾਲ 100 ਕੈਂਪ ਕੀਤੇ ਜਾਣਗੇ ਆਯੋਜਿਤ
ਪੇਂਡੂ ਖੇਤਰਾਂ ਵਿੱਚ ਸਿਹਤ ਸਿੱਖਿਆ ਫੈਲਾਉਣ ਲਈ ਵੱਡੀ ਮੁਹਿੰਮ ਦਾ ਅਹਿਦ
ਚੰਡੀਗੜ•, 21 ਜੂਨ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਵੱਡੇ ਪੱਧਰ ਤੇ ਵਿਭਿੰਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਮਾਲਵਾ ਖੇਤਰ ਦੀਆਂ ਮਹਿਲਾਵਾਂ ਵਿੱਚ ਜਾਨਲੇਵਾ ਬਿਮਾਰੀ ਕੈਂਸਰ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀ ਕੈਂਸਰ ਡਿਟੈਕਸ਼ਨ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ।
ਦੁਪਹਿਰ ਮੁੱਖ ਮੰਤਰੀ, ਪੰਜਾਬ ਦੇ ਸਰਕਾਰੀ ਰਿਹਾਇਸ਼ ਤੋਂ ਵੈਨ ਨੂੰ ਹਰੀ ਝੰਡੀ ਦਿੰਦਿਆਂ, ਉਨ•ਾਂ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਲਈ ਸਹਿਯੋਗ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਕੀਮਤੀ ਜਿੰਦਗੀਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਪਹਿਲੇ ਪੜਾਅ ਤੋਂ ਹੀ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ।

ਉਨ•ਾਂ ਅੱਗੇ ਕਿਹਾ ਕਿ ਕਾਰਡੀਓਵੇਸਕੁਲਰ ਬਿਮਾਰੀ ਤੋਂ ਬਾਅਦ ਕੈਂਸਰ ਨਾਲ ਮੌਤਾਂ ਦੀ ਗਿਣਤੀ ਸਭ ਤੋਂ ਜਿਆਦਾ ਹੁੰਦੀ ਹੈ ਅਤੇ ਇਸ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਮਹਿਲਾਵਾਂ ਦੀ ਮੈਮੋਗ੍ਰਾਫੀ ਅਤੇ ਪੈਪ ਸਮੀਰ ਟੈਸਟ ਦੁਆਰਾ ਸਕਰੀਨਿੰਗ ਕਰਕੇ ਉਨ•ਾਂ ਨੂੰ ਮੁਢਲੇ ਪੱਧਰ ‘ਤੇ ਪਤਾ ਕਰਕੇ ਰੋਕੇ ਜਾਣ ਦੀ ਲੋੜ ਹੈ।
ਉਨ•ਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਮਹਿਲਾਵਾਂ ਨੂੰ ਡਾਕਟਰੀ ਜਾਂਚ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ•ਾਂ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਮਹਿਲਾਵਾਂ ਵੱਲੋਂ ਕੈਂਸਰ ਸਬੰਧੀ ਜਾਂਚ ਪ੍ਰਤੀ ਜ਼ਿਆਦਾ ਰੂਚੀ ਨਾ ਹੋਣ ਕਰਕੇ ਇਹ ਬਿਮਾਰੀ ਘਾਤਕ ਸਿੱਧ ਹੋ ਰਹੀ ਹੈ ਅਤੇ ਇਹ ਵੈਨ ਖਾਸ ਕਰਕੇ ਅਜਿਹੀਆਂ ਮਹਿਲਾਵਾਂ ਲਈ ਉਹਨਾਂ ਦੇ ਘਰਾਂ ਵਿੱਚ ਹੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।
ਇਸ ਪਹਿਲਕਦਮੀ ਲਈ ਉਨ•ਾਂ ਨੇ ਸ੍ਰੀ ਵਿਨੋਦ ਬਾਂਸਲ ਦਾ ਬਾਬਾ ਫਰੀਦ ਯੂਨੀਵਰਸਿਟੀ ਨਾਲ ਸਹਿਯੋਗ ਕਰਨ ਲਈ ਸ਼ਲਾਘਾ ਕੀਤੀ ਅਤੇ ਸੂਬੇ ਵਿੱਚ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਹੋਰ ਪੰਜਾਬੀਆਂ ਨੂੰ ਵੀ ਜੁੜਨ ਲਈ ਕਿਹਾ।
ਮਾਲਵਾ ਖੇਤਰ ਦੇ ਚਾਰ ਜਿਲਿ•ਆਂ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਵਿਖੇ ਕੈਂਸਰ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਵਿਅਕਤ ਕਰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਕੈਂਸਰ ਦੇ ਪ੍ਰਤੀ ਲੱਖ 107 ਮਾਮਲੇ ਹੋਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।
ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ, ਉਨ•ਾਂ ਕਿਹਾ ਕਿ ਹੋਮੀ ਬਾਬਾ ਕੈਂਸਰ ਸੁਪਰ ਸਪੈਸ਼ਲਿਟੀ ਹਸਪਤਾਲ, ਸੰਗਰੂਰ ਅਤੇ ਐਡਵਾਂਸ ਕੈਂਸਰ ਟ੍ਰੀਟਮੈਂਟ ਐਂਡ ਰਿਸਰਚ ਸੈਂਟਰ, ਬਠਿੰਡਾ ਜਿਸ ਵਿੱਚ ਕੋਬਾਲਟ ਅਤੇ ਹੋਰ ਤਕਨੀਕਾਂ ਨਾਲ ਰੇਡੀਓਥੈਰਪੀ ਤੋਂ ਇਲਾਵਾ ਆਧੁਨਿਕ ਜਾਂਚ ਅਤੇ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਇਨ•ਾਂ ਸਿਹਤ ਸੇਵਾਵਾਂ ਨਾਲ ਹਰ ਸਾਲ ਸੈਕੜਿਆਂ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਬਾਬਾ ਐਟੋਮਿਕ ਰਿਸਰਚ ਸੈਂਟਰ ਤੇ ਟਾਟਾ ਮੈਮੋਰੀਅਲ ਕੈਂਸਰ ਰਿਸਰਚ ਸੈਂਟਰ, ਮੁੰਬਈ ਦੇ ਸਹਿਯੋਗ ਨਾਲ ਨਿਊ ਚੰਡੀਗੜ• ਵਿਖੇ 300 ਬਿਸਤਰ ਵਾਲਾ ਕੈਂਸਰ ਟ੍ਰੀਟਮੈਂਟ ਸੈਂਟਰ ਜਲਦ ਖੋਲਿਆ ਜਾਵੇਗਾ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਉਪ-ਕੁੱਲਪਤੀ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਇਹ ਅਤਿ ਆਧੁਨਿਕ ਮੋਬਾਇਲ ਵੈਨ ਮਹਿਲਾਵਾਂ ਦੇ ਕੈਂਸਰ ਨੂੰ ਜਾਂਚਣ ਲਈ 100 ਮੁਫ਼ਤ ਕੈਂਪ ਲਗਾਏਗੀ, ਜਿਸ ਵਿੱਚ ਬ੍ਰੈਸਟ (ਛਾਤੀ ਦਾ ਕੈਂਸਰ) ਅਤੇ ਸਰਵਾਇਕਲ (ਬੱਚੇਦਾਨੀ ਦੇ ਮੂੰਹ ਦਾ ਕੈਂਸਰ) ਕੈਂਸਰ ਦੀ ਜਾਂਚ ਕੀਤੀ ਜਾਵੇਗੀ।
ਉਨ•ਾਂ ਦੱਸਿਆ ਕਿ ਇਸ ਵੈਨ ਨਾਲ ਇੱਕ ਰੇਡੀਓਲੋਜਿਸਟ ਅਤੇ ਇਕ ਓਨਕੋਲਾਜਿਸਟ ਵੀ ਹੋਣਗੇ ਅਤੇ ਸਕਰੀਨਿੰਗ ਸਮੇਂ ਕੈਂਸਰ ਤੋਂ ਪੀੜਤ ਸ਼ੱਕੀ ਮਹਿਲਾਵਾਂ ਨੂੰ ਅੱਗੇ ਜਾਂਚ ਅਤੇ ਇਲਾਜ ਲਈ ਮੈਡੀਕਲ ਕਾਲਜ ਵਿੱਚ ਰੈਫਰ ਕੀਤਾ ਜਾਵੇਗਾ ਅਤੇ ਕਿਸੇ ਵੀ ਮਰੀਜ ਵਿੱਚ ਪਹਿਲੇ ਪੜਾਅ ਦੇ ਕੈਂਸਰ ਦੇ ਲੱਛਣ ਮਿਲਣ ‘ਤੇ ਪੀੜਿਤ ਪਰਿਵਾਰ ਨੂੰ ਥੋੜ•ੇ ਇਲਾਜ ਨਾਲ ਹੀ ਘੱਟ ਆਰਥਿਕ ਬੋਝ ਪਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

Leave a Reply

Your email address will not be published. Required fields are marked *