ਪੰਜਾਬਪਟਿਆਲਾ

ਪੈਟਰੋਲੀਅਮ ਵੈਟ ਨਾ ਘਟਾਏ ਜਾਣ ‘ਤੇ ਡੀ. ਸੀ. ਦਫ਼ਤਰ ਦਾ ਘਿਰਾਓ ਕਰੇਗਾ ਅਕਾਲੀ ਦਲ : ਜੁਨੇਜਾ, ਚੰਦੂਮਾਜਰਾ

ਪਟਿਆਲਾ, 22 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲਾ ਇਕਾਈ ਦੀ ਮੀਟਿੰਗ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਕਾਨਫਰੰਸ ਹਾਲ ਵਿਚ ਹੋਈ।

ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ‘ਤੇ ਵੈਟ ਨਾ ਘਟਾਉਣ ਕਾਰਨ ਆਮ ਲੋਕਾਂ ਦੀ ਜੇਬ ‘ਤੇ ਨਜਾਇਜ਼ ਭਾਰ ਪੈ ਰਿਹਾ ਹੈ, ਜਿਸ ਦੇ ਵਿਰੋਧ ਵਿਚ ਅਕਾਲੀ ਦਲ ਡਿਪਟੀ ਕਮਿਸ਼ਨਰ ਦਫ਼ਤਰ ਦਾ 26 ਜੂਨ ਦਿਨ ਮੰਗਲਵਾਰ ਨੂੰ ਘਿਰਾਓ ਕਰੇਗਾ।
ਜਾਣਕਾਰੀ ਦਿੰਦਿਆਂ ਹਰਪਾਲ ਜੁਨੇਜਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਣਗੇ ਤੇ ਇਥੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ। ਊਥੇ ਡੀ. ਸੀ. ਦਫ਼ਤਰ ਦਾ ਘਿਰਾਓ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਵਿਧਾਇਕ ਚੰਦੂਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੂਰੇ ਉਤਰ ਭਾਰਤ ਵਿਚੋਂ ਹੀ ਨਹੀਂ ਸਗੋਂ ਦੇਸ਼ ਵਿਚੋਂ ਸਭ ਤੋਂ ਵੱਧ ਵੈਟ ਪੈਟਰੋਲੀਅਮ ਪਦਾਰਥਾਂ ‘ਤੇ ਲਾਇਆ ਹੈ, ਜਿਸ ਕਾਰਨ ਹਰ ਸਾਲ ਪੰਜਾਬੀਆਂ ਦੀ ਜੇਬ ਵਿਚੋਂ 12 ਹਜ਼ਾਰ ਕਰੋੜ ਰੁਪਏ ਕੱਢਿਆ ਜਾ ਰਿਹਾ ਹੈ। ਇਸ ਮੌਕੇ ਕਬੀਰ ਦਾਸ ਹਲਕਾ ਇੰਚਾਰਜ਼ ਨਾਭਾ, ਵਿਸ਼ਨੂੰ ਸ਼ਰਮਾ, ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜੀ, ਮਹਿੰਦਰ ਸਿੰਘ ਲਾਲਵਾ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਸੁਰਜੀਤ ਸਿੰਘ ਗੜੀ, ਨਿਰਮਲ ਸਿੰਘ ਹਰਿਆਉ, ਸਤਵਿੰਦਰ ਟੌਹੜਾ, ਸੁਖਬੀਰ ਸਿੰਘ ਸਨੌਰ, ਬੀਬੀ ਬਲਵਿੰਦਰ ਕੌਰ ਚੀਮਾ, ਨਿਰੰਜਣ ਸਿੰਘ ਫੌਜੀ, ਇੰਦਰ ਸਿੰਘ ਛਿੰਦੀ, ਜਤਿੰਦਰ ਪਹਾੜੀਪੁਰ, ਦਵਿਦਰ ਭਾਂਖਰ, ਪ੍ਰੀਤਮ ਸਿੰਘ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੰਟ ਸਿੰਘ ਨੂਰਖੇੜੀਆਂ, ਤਰਸੇਮ ਸਿੰਘ ਕੋਟਲਾ, ਗੁਰਜੀਤ ਸਿੰਘ ਉਪਲੀ, ਰੂਪੀ ਕੱਕੇਪੁਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *