ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਉਜਵਲਾ ਸਕੀਮ ਤਹਿਤ ਵੰਡੇ ਗੈਸ ਸਿਲੰਡਰ ਅਤੇ ਚੁੱਲ੍ਹੇ
ਕੇਂਦਰ ਦਾ ਭਲਾਈ ਸਕੀਮਾਂ ਦਾ ਲਾਭ ਹਰ ਲੋੜਵੰਦ ਪਰਿਵਾਰ ਤੱਕ ਪਹੁੰਚ ਰਿਹਾ : ਅਜੀਤਪਾਲ ਸਿੰਘ ਕੋਹਲੀ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਕੇਂਦਰ ਦੀ ਉਜਵਲਾ ਸਕੀਮ ਤਹਿਤ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਵਾਰਡ ਨੰ: 57 ਕੱਲਰ ਕਾਲੋਨੀ ਬਡੂੰਗਰ ਵਿਖੇ ਗੈਸ ਸਿਲੰਡਰ ਅਤੇ ਚੁੱਲ੍ਹੇ ਵੰਡੇ ਗਏ।
ਨਗਰ ਨਿਗਮ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਗਰੀਬ ਅਤੇ ਜ਼ਰੁਰਤਮੰਦ ਪਰਿਵਾਰਾਂ ਨੂੰ ਗੈਸ ਸਿਲੰਡਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤਹਿਤ ਹਰ ਲਾਭਪਾਤਰੀ ਨੂੰ ਇਸ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ। ਸਾਬਕਾ ਮੇਅਰ ਅਜੀਤਪਾਲ ਨੇ ਦੱਸਿਆ ਕਿ ਪ੍ਰੋਪਰਾਈਟਰ ਪੈਰਾਡਾਈਜ਼ ਗੈਸ ਕੰਪਨੀ ਦੇ ਜਗਮੋਹਨ ਸਿੰਘ ਚੌਹਾਨ, ਰਾਜੂ ਚੌਹਾਨ, ਸੁਖਵਿੰਦਰ ਸਿੰਘ ਸੁੱਖੀ ਵੱਲੋਂ ਵਾਰਡ ਨੰ: 51 ਵਿਚ ਗੈਸ ਸਿਲੰਡਰ ਦਿੱਤੇ ਗਏ ਹਨ। ਇਸ ਮੌਕੇ ਸਾਬਕਾ ਕੌਂਸਲਰ ਨਿਰਮਲਾ ਦੇਵੀ, ਜੀਵਨ ਦਾਸ ਗਿੱਲ, ਸੰਨਦੀਪ ਕੁਮਾਰ, ਅਰੁਣ ਧਾਲੀਵਾਲ, ਕੰਵਰਇੰਦਰ ਸਿੰਘ ਪ੍ਰੋਪਰਾਈਟਰ ਗਰੇਵਾਲ ਗੈਸ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਉਜਵਲਾ ਸਕੀਮ ਤਹਿਤ ਗਰੀਬ 107 ਗਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਦੇ ਕੇ ਇਹ ਸਕੀਮ ਦਾ ਲਾਭ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।

