ਵਿਜੀਲੈਂਸ ਟੀਮ ਨੇ ਏ.ਐਸ.ਆਈ. ਰਿਸ਼ਵਤ ਲੈਂਦਾ ਰੰਗੇ ਹੱਥੀਂ ਦਬੋਚਿਆ
ਸ਼ਰਾਬ ਦਾ ਝੂਠਾ ਪਰਚਾ ਦਰਜ ਕਰਨ ਦਾ ਦਿੱਤਾ ਸੀ ਡਰਾਵਾ
ਪਟਿਆਲਾ 27 ਜੂਨ (ਮਧੂਸਾਰ ਬਿਊਰੋ) ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਡੀਐਸਪੀ ਕੇਡੀ ਸ਼ਰਮਾ ਦੀ ਅਗਵਾਈ ‘ਚ ਸ਼ਰਾਬ ਦਾ ਝੂਠਾ ਪਰਚ ਦਰਜ ਕਰਨ ਬਦਲੇ ਇਕ ਏ.ਐਸ.ਆਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਏ.ਐਸ.ਆਈ. ਖਿਲਾਫ਼ ਧਾਰਾ 382,12 ਬੀ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਤਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਕਾਨ ਨੰ: 205 ਸੀ, ਗਲੀ ਨੰ: 3, ਅਫਸਰ ਨਗਰ, ਸਰਹਿੰਦ ਰੋਡ ਪਟਿਆਲਾ ਭਾਰਤ ਨਗਰ, ਪਟਿਆਲਾ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਦੇ ਖਿਲਾਫ਼ ਝੂਠਾ ਸ਼ਰਾਬ ਦਾ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ 30,000 ਰੁਪਏ ਦੀਮ ੰਗ ਕੀਤੀ ਤੇ ਸੌਦਾ 20,000 ਰੁਪਏ ਵਿਚ ਤੈਅ ਹੋ ਗਿਆ। ਤਰਨਜੀਤ ਸਿੰਘ ਵੱਲੋਂ ਕੇਵਲ 14,000 ਰੁਪਇਆ ਦਾ ਇੰਤਜ਼ਾਮ ਕੀਤੇ ਜਾਣ ਮਗਰੋਂ ਏ.ਐਸ.ਆਈ. ਗੁਰਮੀਤ ਸਿੰਘ ਨੂੰ 2053 ਪਟਿਆਲਾ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ ਥਾਣਾ ਅਨਾਜ ਮੰਡੀ ਨੂੰ ਰਿਸ਼ਵਤ ਦੀ ਰਕਮ ਸਮੇਤ ਗ੍ਰਿਫਤਾਰ ਕੀਤਾ।
ਵਿਜੀਲੈਂਸ ਟੀਮ ਦੀ ਅਗਵਾਈਕਰ ਰਹੇ ਕੇਡੀ ਸ਼ਰਮਾ ਡੀਐਸਪੀ ਪਟਿਆਲਾ ਨੇ ਦੱਸਿਆ ਕਿ ਏਐਸਆਈ. ਨੂੰ ਦੇਰ ਸ਼ਰਾਬ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਹੌਲਦਾਰ ਹਰਜਿੰਦਰ ਸਿੰਘ ਨੰਬਰ 1937/ਪਟਿਆਲਾ, ਥਾਣਾ ਅਨਾਜ ਮੰਡੀ, ਪਟਿਆਲਾ ਅਤੇ ਅਸ਼ੋਕ ਕੁਮਾਰ, ਦਰਜਾ ਚਾਰ ਮੁਲਾਜ਼ਮ ਪੀਐਸਓ ਐਸਐਓ ਥਾਣਾ ਅਨਾਜ ਮੰਡੀ ਪਟਿਆਲਾ ਨੂੰ ਵੀ ਰਿਸ਼ਵਤ ਵਾਲੀ ਉਕਤ ਰਕਮ ਵਿਚੋਂ ਹਿੱਸਾ ਮਿਲਣਾ ਸੀ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
