ਪੰਜਾਬਪਟਿਆਲਾ

ਤੇਲ ‘ਤੇ ਲੱਗੇ ਬੇਹਤਾਸ਼ਾ ਵੈਟ ਵਿਰੁੱਧ ਰੋਸ ਮਾਰਚ ਕਰਕੇ ਅਕਾਲੀ ਆਗੂਆਂ ਕਾਂਗਰਸ ਖਿਲਾਫ਼ ਕੀਤੀ ਨਾਅਰੇਬਾਜ਼ੀ

ਪਟਿਆਲਾ, 26 ਜੂਨ (ਮਧੂਸਾਰ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਵਿਚ ਪੈਟਰੋਲੀਅਮ ਪਦਾਰਥਾਂ ‘ਤੇ ਲੱਗੇ ਬੇਹਤਾਸ਼ਾ ਟੈਕਸ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਡੀਜ਼ਲ ਅਤੇ ਪੈਟਰੋਲ ‘ਤੇ ਲੱਗੇ ਵੈਟ ਵਿਚ ਕਟੌਤੀ ਕੀਤੀ ਜਾਵੇ।

ਅਕਾਲੀ ਆਗੂਆਂ ਵਲੋਂ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਪਹਿਲਾਂ ਸਮੁੱਚੇ ਆਗੂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਜ਼ਿਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਇਕੱਠੇ ਹੋਏ, ਜਿਥੋਂ ਰੋਸ ਮਾਰਚ ਸ਼ੁਰੂ ਕਰਕੇ ਮਿੰਨੀ ਸਕੱਤਰੇਤ ਤੱਕ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਗਏ। ਇ ਸ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੈਟਰੋਲੀਅਮ ਪਦਾਰਥਾਂ ‘ਤੇ ਲੱਗੇ ਵਾਧੂ ਵੈਟ ਵਿਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਵਲੋਂ ਮਤਾ ਪਾਸ ਕਰਕੇ ਪੈਟਰੋਲ ਅਤੇ ਡੀਜ਼ਲ ਨੂੰ ਜੀ. ਐਸ. ਟੀ. ਦੇ ਘੇਰੇ ਵਿਚ ਲਿਆਉਣ ਲਈ ਜੀ. ਐਸ. ਟੀ. ਕੌਂਸਲ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦਾ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ, ਉਪਰੋਂ ਸਰਕਾਰ ਹਰ ਸਾਲ ਤੇਲ ‘ਤੇ ਵਾਧੂ ਵੈਟ ਲਾ ਕੇ ਲੋਕਾਂ ਦੀਆਂ ਜੇਬਾਂ ਵਿਚੋਂ 12000 ਕਰੋੜ ਰੁਪਏ ਸਾਲਾਨਾ ਦੇ ਕੱਢ ਰਹੀ ਹੈ। ਪੰਜਾਬ ਵਿਚ ਜਿਥੇ ਪੈਟਰੋਲ ‘ਤੇ 35.14 ਫੀਸਦੀ ਵੈਟ ਲਾਇਆ ਜਾ ਰਿਹਾ ਹੈ, ਉਥੇ ਡੀਜ਼ਲ ‘ਤੇ 17.34 ਫੀਸਦੀ ਵੈਟ ਲਾਇਆ ਜਾ ਰਿਹਾ ਹੈ ਜਦੋਂ ਕਿ ਚੰਡੀਗੜ• ਵਿਚ ਪੈਟਰੋਲ ‘ਤੇ 19.76 ਫੀਸਦੀ ਵੈਟ ਅਤੇ ਚੰਡੀਗੜ• ਵਿਚ ਡੀਜ਼ਲ ‘ਤੇ 11.42 ਫੀਸਦੀ ਵੈਟ ਲਾਇਆ ਜਾ ਰਿਹਾ ਹੈ। ਸਿੱਧੇ ਤੌਰ ‘ਤੇ ਚੰਡੀਗੜ• ਨਾਲੋਂ 16 ਫੀਸਦੀ ਵੱਧ ਅਤੇ ਹਿਮਾਚਲ ਨਾਲੋਂ 11 ਫੀਸਦੀ, ਹਰਿਆਣਾ ਨਾਲੋਂ 9 ਫੀਸਦੀ ਵੱਧ ਵੈਟ ਲਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੋਆ ਨਾਲੋਂ ਪੰਜਾਬ ਵਿਚ ਵੈਟ ਦੁੱਗਟੇ ਤੋਂ ਵੀ ਵੱਧ ਲਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪੰਜਾਬ ਕਾਂਗਰਸ ਤੇਲ ਦੀਆਂ ਵੱਧਦੀਆਂ ਕੀਮਤਾਂ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ ਅਤੇ ਖੁਦ ਇਸ ਸੰਬੰਧੀ ਕਿਸੇ ਤਰ•ਾਂ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਉਨ•ਾਂ ਕਾਂਗਰਸ ਨੂੰ ਸਲਾਹ ਦਿੱਤੀ ਕਿ ਦੂਜਿਆਂ ਨੂੰ ਕੁੱਝ ਕਹਿਣ ਤੋਂ ਪਹਿਲਾਂ ਆਪਣੀ ਪੀੜ•ੀ ਹੇਠਾਂ ਸੋਟਾ ਫੇਰ ਲੈਣਾ ਚਾਹੀਦਾ ਹੈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਜਗਜੀਤ ਸਿੰਘ ਕੋਹਲੀ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਨਾਭਾ ਤੋਂ ਕਬੀਰਦਾਸ, ਭਗਵਾਨ ਦਾਸ ਜੁਨੇਜਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸਾਬਕਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਵਿਸ਼ਨੂੰ ਸ਼ਰਮਾ, ਨਰਦੇਵ ਸਿੰਘ ਆਕੜੀ, ਸੁਰਜੀਤ ਸਿੰਘ ਅਬਲੋਵਾਲ, ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਬਜਾਜ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਜਸਪਾਲ ਕਲਿਆਣ, ਬੀਬੀ ਬਲਵਿੰਦਰ ਕੌਰ ਚੀਮਾ, ਸੁਰਜੀਤ ਸਿੰਘ ਗੜ•ੀ, ਨਿਰੰਜਣ ਸਿੰਘ ਫੌਜੀ, ਰਾਣਾ ਰਾਜਪੁਰਾ, ਸਤਵਿੰਦਰ ਸਿੰਘ ਟੌਹੜਾ, ਮਹਿੰਦਰ ਸਿੰਘ ਲਾਲਵਾ, ਮਨਪ੍ਰੀਤ ਸਿੰਘ ਮਨੀ ਭੰਗੂ, ਮਨਵਿੰਦਰ ਸਿੰਘ ਕੌੜਾ, ਲਵਜੋਤ ਸਿੰਘ ਸਾਬਕਾ ਐਮ. ਸੀ., ਜਸਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਚੀਮਾ, ਸੁਖਬੀਰ ਸਿੰਘ ਸਨੌਰ, ਜੋਗਿੰਦਰ ਛਾਂਗਾ, ਰਵਿੰਦਰ ਵਿੰਦਾ, ਸੁਖਵਿੰਦਰਪਾਲ ਸਿੰਘ ਮਿੰਟਾ, ਤੇਜਵੀਰ ਸਿੰਘ ਖਾਂਗ ਚੇਅਰਮੈਨ, ਲਖਬੀਰ ਲੌਟ, ਹੈਰੀ ਮੁਖਮੇਲਪੁਰ, ਜਤਿੰਦਰ ਪਹਾੜੀਪੁਰ, ਵਿਕਰਮਜੀਤ ਸਿੰਘ ਚੌਹਾਨ, ਇੰਜ. ਅਜੇ ਥਾਪਰ, ਸੁਖਬੀਰ ਅਬਲੋਵਾਲ, ਈਸ਼ਰ ਸਿੰਘ ਅਬਲੋਵਾਲ, ਜੈ ਸਿੰਘ ਡਕਾਲਾ, ਨਿਰਮਲ ਸਿੰਘ ਹਰਿਆਊ, ਦਵਿੰਦਰ ਭਾਂਖਰ, ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਹਰਪਾਲਪੁਰ, ਤਰਸੇਮ ਸਿੰਘ ਕੋਟਲਾ, ਭੋਲਾ ਸਿੰਘ ਈਸਰਹੇੜੀ, ਗੁਰਜੀਤ ਸਿੰਘ ਉਪਲੀ, ਇੰਦਰ ਸਿੰਘ ਛਿੰਦੀ, ਮਹਿਮਾ ਸਿੰਘ ਕਰਤਾਰਪੁਰ, ਜਸਪ੍ਰੀਤ ਬੱਤਾ, ਜਸਵਿੰਦਰਪਾਲ ਚੱਢਾ, ਪਲਵਿੰਦਰ ਰਿੰਕੂ, ਗੁਰਦੇਵ ਸਿੰਘ ਮਰਦਾਂਹੇੜੀ, ਅਮਰਜੀਤ ਬਠਲਾ, ਸਤਪਾਲ ਸਿੰਘ ਪੂਨੀਆ, ਆਕਾਸ਼ ਬਾਕਸਰ, ਗੋਬਿੰਦ ਬਡੂੰਗਰ, ਹਰਬਖਸ਼ ਚਹਿਲ, ਲੱਕੀ ਜੁਨੇਜਾ, ਹੈਪੀ ਲੌਟ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਯੁਵਰਾਜ ਅਗਰਵਾਲ, ਮੁਨੀਸ਼ ਸਿੰਘੀ , ਰਵਿੰਦਰਪਾਲ ਸਿੰਘ ਪਿੰ੍ਰਸ, ਦਰਵੇਸ਼ ਗੋਇਲ, ਯੋਗੇਸ਼ਵਰ ਮੋਨੂੰ, ਪਰਮਿੰਦਰ ਸ਼ੋਰੀ, ਸ਼ਾਮ ਸਿੰਘ ਅਬਲੋਵਾਲ, ਨਵਨੀਤ ਵਾਲੀਆ, ਅਮਨਦੀਪ ਘੱਗਾ, ਹਰਪ੍ਰੀਤ ਰੋਕੀ, ਬਬਲੂ ਖੋਰਾ, ਜਸਵੀਰ ਕੌਰ ਚੰਦੀ, ਸਵਰਨ ਲਤਾ, ਹਰਭਜਨ ਕੌਰ, ਹਰਮੀਤ ਸਿੰਘ, ਗੁਰਮੁਖ ਢਿੱਲੋਂ, ਲਵਲੀ ਅਛੂਤ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *