ਪੰਜਾਬਪਟਿਆਲਾ

ਸਰਕਾਰੀ ਸਹੂਲਤ ਦੀ ਜਿੰਨੀ ਕਦਰ ਕੀਤੀ ਜਾਵੇ ਉਨੀ ਹੀ ਥੋੜੀ : ਨਿਰਮਲ ਸਿੰਘ

87 ਲੋੜ੍ਹਵੰਦ ਅੰਗਹੀਣ ਵਿਅਕਤੀਆਂ ਨੂੰ 6,17,978/-ਰੁਪਏ ਦਾ ਸਮਾਨ ਵੰਡਿਆ ਗਿਆ
ਪਾਤੜਾ, 29 ਜੂਨ (ਮਧੂਸਾਰ ਬਿਊਰੋ) ਸਰਕਾਰੀ ਸਹੂਲਤ ਦੀ ਜਿੰਨੀ ਕਦਰ ਕੀਤੀ ਜਾਵੇ ਉਨੀ ਹੀ ਥੌੜੀ ਹੈ ਕਿÀਂਕਿ ਕਈ ਵਾਰ ਜਾਣੇ ਅਨਜਾਨੇ ਵਿੱਚ ਅਸੀ ਸਰਕਾਰੀ ਸਹੂਲਤ ਦਾ ਲਾਭ ਲੈਕੇ ਵੀ ਉਸ ਦੀ ਕਦਰ ਨਹੀ ਕਰਦੇ। ਇਸ ਨਾਲ ਜਿੱਥੇ ਸਰਕਾਰ ਤੇ ਬੇਲੋੜਾ ਭਾਰ ਪੈਦਾ ਹੈ ਉੱਥੇ ਸਰੋਤਾਂ ਦੀ ਘਾਟ ਕਾਰਣ ਵੀ ਕਈ ਅੰਗਹੀਣ ਵਿਅਕਤੀਆਂ ਦਾ ਇਲਾਜ਼ ਨਹੀ ਹੋ ਪਾਉਂਦਾ। ਜੇਕਰ ਸਹੀ ਅਤੇ ਸਮਾਂਬੱਧ ਢੰਗ ਨਾਲ ਅੰਗਹੀਣਤਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਮਾਜ਼ ਸਿਰਜ਼ਣ ਵਿੱਚ ਅਪਣਾ ਯੋਗਦਾਨ ਪਾ ਸਕਦੇ ਹਨ ।

ਇਹ ਸ਼ਬਦ ਸ਼੍ਰੀ ਨਿਰਮਲ ਸਿੰਘ ਐਮ. ਐਲ. ਏ ਹਲਕਾ ਸ਼ੁਤਰਾਣਾ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰੈਡ ਕਰਾਸ ਪਟਿਆਲਾ ਵਲੋਂ ਲਾਇੰਨਜ਼ ਕਲੱਬ ਪਾਤੜਾਂ ਨਿਆਲ ਦੇ ਸਹਿਯੋਗ ਨਾਲ ਪਾਤੜਾਂ ਵਿਖੇ ਅੰਗਹੀਣਤਾ ਦੀ ਰੋਕਥਾਮ ਸਬੰਧੀ ਲਗਾਏ ਕੈਂਪ ਦੇ ਉਦਘਾਟਨ ਮੌਕੇ ਕਹੇ। ਮੁੱਖ ਮਹਿਮਾਨ ਨੇ ਰੈਡ ਕਰਾਸ ਪਟਿਆਲਾ ਦੇ ਅੰਗਹੀਣਤਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਰੈਡ ਕਰਾਸ ਪਟਿਆਲਾ ਦਾ ਕੰਮ ਕਾਬਲੇ ਤਾਰੀਫ ਹੈ।
ਇਸ ਮੌਕੇ ‘ਤੇ ਬੋਲਦਿਆਂ ਲਾਇੰਨਜ਼ ਕਲੱਬ ਪਾਤੜਾਂ ਨਿਆਲ ਦੇ ਚੇਅਰਮੈਨ ਸ਼੍ਰੀ ਸੰਤੋਸ਼ ਸਿੰਗਲਾ, ਪ੍ਰਧਾਨ ਸ਼੍ਰੀ ਸੰਜੀਵ ਬਾਂਸਲ ਨੇ ਕੱਲਬ ਦੀਆਂ ਗਤੀਵਿਧੀਆਂ ਬਾਰੇ ਚਾਨਣਾਂ ਪਾਇਆ। ਇਸ ਮੌਕੇ ਤੇ ਸਬ ਡਵੀਜ਼ਨਲ ਮੈਜਿਸਟ੍ਰੇਟ ਪਾਤੜਾਂ ਸ਼੍ਰੀ ਕਾਲਾ ਰਾਮ ਕਾਂਸਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ ‘ਤੇ ਬੋਲਦਿਆਂ ਜ਼ਿਲ੍ਹਾ ਅੰਗਹੀਣਤਾ ਮੁੜ੍ਹ ਵਸੇਬਾ ਅਫਸਰ ਡਾ: ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੀ ਸਰਪ੍ਰਸਤੀ ਹੇਠ ਸਬ ਡਵੀਜਨ ਪੱਧਰ ਤੇ ਪਟਿਆਲਾ ਜਿਲੇ ਅੰਦਰ ਵਿਖੇ ਲੱਗ ਰਹੇ ਇਹਨਾਂ ਲੜੀਵਾਰ ਕੈਂਪਾ ਦਾ ਆਯੋਜਨ ਰੈਡ ਕਰਾਸ ਦੇ ਅਦਾਰੇ ਜਿਲ੍ਹਾ ਅੰਗਹੀਣਤਾਂ ਮੁੜ ਵਸੇਬਾ ਕੇਂਦਰ ਪਟਿਆਲਾ ਅਤੇ ਅਲਿਮਕੋ ਕਾਨਪੁਰ ਵਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ। ਉਨਾਂ੍ਹ ਦੱਸਿਆ ਕਿ ਨਵੰਬਰ 2016 ਵਿੱਚ ਲੋੜਵੰਦ ਵਿਅਕਤੀਆਂ ਦੀ ਚੌਣ ਕੀਤੀ ਗਈ ਸੀ। ਅੱਜ ਕੈਂਪ ਵਿੱਚ ਹਲਕਾ ਪਾਤੜਾਂ ਦੇ 87 ਲੋੜ੍ਹਵੰਦ ਅੰਗਹੀਣ ਵਿਅਕਤੀਆਂ ਨੂੰ ਭਾਰਤ ਸਰਕਾਰ ਦੀ ਏ. ਡੀ. ਆਈ. ਪੀ. ਸਕੀਮ ਤਹਿਤ ਲੱਗਭੱਗ 6,17,978/-ਰੁਪਏ ਦਾ ਸਮਾਨ (ਟਰਾਈ ਸਾਇਕਲ, ਵ੍ਹੀਲ ਚੇਅਰ, ਕੰਨਾਂ ਦੀ ਮਸ਼ੀਨਾਂ, ਕੈਲੀਪਰ, ਤੇ ਨਕਲੀ ਅੰਗ ਆਦਿ) ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਦਿੱਤਾ ਗਿਆ।ਉਹਨਾਂ ਅੱਗੇ ਦੱਸਿਆ ਕਿ ਰੈਡ ਕਾਰਾਸ ਪਟਿਆਲਾ ਹਮੇਸ਼ਾ ਹੀ ਲੋਕ ਭਲਾਈ ਲਈ ਤੱਤਪਰ ਰਹਿੰਦੀ ਹੈ ।
ਇਸ ਕੈਪ ਵਿਚ ਕਾਨਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਅਸ਼ੋਕ ਸਾਹੂ ਅਤੇ ਡਾ. ਵਿਕਰਮ ਸੋਲੰਕੀ ਨੇ ਵਿਸ਼ੇਸ ਯੋਗਦਾਨ ਪਇਆ। ਸੀਨੀਅਰ ਮੈਡੀਕਲ ਅਫਸਰ ਪਾਤੜਾਂ ਅਤੇ ਲਾਇੰਨਜ਼ ਕਲੱਬ ਪਾਤੜਾਂ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *