ਕਿਸਾਨਾਂ ਨੂੰ ਜਲੀਲ ਕਰਕੇ ਫੜੋ ਫੜੀ ਵਾਲੇ ਮਾਹੌਲ ਤੋਂ ਪੰਜਾਬ ਦੇ ਕਿਸਾਨਾਂ ‘ਚ ਬਣੀ ਦਹਿਸ਼ਤ : ਪ੍ਰੋ. ਚੰਦੂਮਾਜਰਾ
ਪਟਿਆਲਾ, 30 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਸਹਿਕਾਰੀ ਬੈਂਕਾਂ ਅਤੇ ਪੀ.ਏ.ਡੀ.ਬੀ.ਬੈਕਾਂ ਵੱਲੋਂ ਇਨ੍ਹਾਂ ਦਿਨੀ ਪਹਿਲਾਂ ਹੀ ਆਰਥਿਕ ਮੰਦਹਾਲੀ ਝੱਲ ਰਹੇ ਪੰਜਾਬ ਦੇ ਕਿਸਾਨਾ ਨੂੰ ਜਲੀਲ ਕਰਕੇ ਫੜੋ ਫੜੀ ਵਾਲਾ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਉਸ ਤੋਂ ਪੰਜਾਬ ਦਾ ਕਿਸਾਨ ਦਹਿਸ਼ਤ ਵਿਚ ਹੈ।
ਪ੍ਰੋ. ਚੰਦੂਮਾਜਰਾ ਆਪਣੀ ਪਟਿਆਲਾ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ ਦੇ ਅਧਿਕਾਰੀ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾ ਦੇ ਘਰਾਂ ਦੇ ਅੱਗੇ ਧਰਨੇ ਲਗਾ ਰਹੇ ਹਨ ਅਤੇ ਉਹਨਾਂ ਦੀਆਂ ਫੋਟੋਆਂ ਪੋਸਟਰ ਦੇ ਰੂਪ ਵਿਚ ਚਮਕਾ ਰਹੇ ਹਨ ਅਤੇ ਪੁਲਸ ਪ੍ਰਸਾਸ਼ਨ ਨੂੰ ਨਾਲ ਲੈ ਕੇ ਜਿਹੜਾ ਫੜੋ ਫੜੀ ਦਾ ਮਾਹੌਲ ਪੈਦਾ ਹੋਇਆ, ਉਸ ਨਾਲ ਪਹਿਲਾਂ ਹੀ ਆਰਥਿਕ ਮੰਦਹਾਲੀ ਝੱਲ ਰਹੇ ਕਿਸਾਨਾ ਸਦਮੇ ਵਿਚ ਆ ਗਏ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫੀ ਦੀਆਂ ਟਾਹਰਾ ਮਾਰ ਰਹੇ ਹਨ ਅਤੇ ਦੂਜੇ ਪਾਸੇ ਸਹਿਕਾਰੀ ਅਧਿਕਾਰੀਆਂ ਖੁਲੀਆਂ ਲਗਾਵਾਂ ਛੱਡ ਕੇ ਕਿਸਾਨਾ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜਿਹਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਰਜ਼ੇ ਦੀ ਮਾਰ ਹੇਠ ਕਿਸਾਨ ਨੂੰ ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਦੱਬ ਜਲੀਲ ਕੀਤਾ ਜਾ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਮਾਮਲੇ ਵਿਚ ਫੋਕੀ ਬਿਆਨਬਾਜ਼ੀ ਛੱਡ ਕੇ ਸੰਜੀਦਗੀ ਦਿਖਾਉਣ ਦੀ ਲੋੜ ਹੈ। ਇਸ ਮੌਕੇ ਪ੍ਰੋ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਐਸ.ਜੀ.ਪੀ.ਸੀ. ਮੈਂਬਰ ਜਸਮੇਰ ਸਿੰਘ ਲਾਛੜੂ, ਸ਼ੇਰ ਸਿੰਘ ਪੰਜੇਟਾ ਚੇਅਰਮੈਨ, ਮਹਿੰਦਰ ਸਿੰਘ ਪੰਜੇਟਾ ਡਾਇਰੈਕਟਰ, ਐਡਵੋਕੇਟ ਮੂਸਾ ਖਾਨ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਸੇਖੁਪੁਰਾ, ਸਰਬਜੀਤ ਸਿੰਘ ਮਾਂਗਟ, ਗੁਰਮਿੰਦਰ ਸਿੰਘ ਮਿਹੋਣ ਕਾਂਟਾ, ਹਰਵਿੰਦਰ ਸਿੰਘ ਸਰਪੰਚ ਕੁਲੇਮਾਜਰਾ, ਤਰਸੇਮ ਸਿੰਘ ਕੋਟਲਾ, ਜੰਗ ਸਿੰਘ ਰੁੜਕਾ, ਜਸਬੀਰ ਸਿੰਘ ਸਨੋਰ, ਮਨਿੰਦਰ ਸਿੰਘ, ਜਸਵਿੰਦਰ ਸਿੰਘ ਮੋਹਣੀ ਭਾਂਖਰ, ਹਰਮਿੰਦਰ ਸਿੰਘ ਜੋਗੀਪੁਰ, ਨਿਰਮੈਲ ਸਿੰਘ ਅਰਨੋਲੀ, ਅਰਮਜੀਤ ਸਿੰਘ ਫਰਾਂਸਵਾਲਾ, ਸੁਖਬੀਰ ਅਬਲੋਵਾਲ, ਈਸਰ ਸਿੰਘ ਅਬਲੋਵਾਲ, ਜਸਵਿੰਦਰਪਾਲ ਸਿੰਘ ਚੱਢਾ, ਮਨਜਿੰਦਰ ਸਿੰਘ ਸੰਧਰ, ਜਤਿੰਦਰ ਪਹਾੜੀਪੁਰ, ਲਾਡੀ ਪਹਾੜੀਪੁਰ, ਬੀਰਦਵਿੰਦਰ ਗੁਥਮੜਾ, ਜਸਵੰਤ ਖਾਕਟਾ ਅਤੇ ਐਸ.ਡੀ.ਓ. ਕੇਸਰ ਸਿੰਘ ਵੀ ਮੌਜੂਦ ਸਨ।

