ਪੰਜਾਬਪਟਿਆਲਾ

ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਵਾਨ, ਤਿੰਨ ਜੁਲਾਈ ਦਾ ਧਰਨਾ ਅਤੇ 10 ਜੁਲਾਈ ਦੀ ਹੜਤਾਲ ਮੁਲਤਵੀ

ਪਟਿਆਲਾ 30 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ, ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਬਿਜਲੀ ਮੁਲਾਜਮ ਫਰੰਟ, ਕਰਮਚਾਰੀ ਦਲ ਅਤੇ ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ ਇੰਟਕ ਅਤੇ ਬਿਜਲੀ ਮਜਦੂਰ ਸੰਘ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਤੇ ਅਧਾਰਤ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਅਤੇ ਪਾਵਰ ਮੈਨੇਜਮੈਂਟ ਦਰਮਿਆਨ ਮੀਟਿੰਗ ਹੋਈ।

ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਚੇਅਰਮੈਨ-ਕਮ ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ.ਪਾਂਡਵ, ਇੰਜ. ਜਸਵਿੰਦਰ ਪਾਲ ਮੁੱਖ ਇੰਜੀਨੀਅਰ/ਐਚ.ਆਰ.ਡੀ., ਸ੍ਰੀ ਬੀ.ਐਸ.ਗੁਰਮ ਕਨਵੀਨਰ ਕਮ ਉਪ ਸਕੱਤਰ ਆਈ.ਆਰ., ਸ੍ਰੀ ਅਸ਼ੋਕ ਬਾਂਸਲ, ਸੰਯੁਕਤ ਸਕੱਤਰ ਜੋਨਜ, ਇੰਜ. ਆਰ.ਐਸ ਸਰਾਓ, ਸੰਯਕਤ ਸਕੱਤਰ / ਈ.ਐਨ.ਜੀ.-1, ਸ੍ਰੀ ਅਸ਼ੋਕ ਕੁਮਾਰ ਉਪ ਸਕੱਤਰ ਵਿੱਤ ਆਦਿ ਅਧਿਕਾਰੀ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬੀ.ਐਸ ਸੇਖੋ, ਹਰਭਜਨ ਸਿੰਘ, ਜੈਲ ਸਿੰਘ, ਹਰਮੇਸ ਧੀਮਾਨ, ਫਲਜੀਤ ਸਿੰਘ, ਸੁਖਦੇਵ ਸਿੰਘ ਰੋਪੜ, ਗੁਰਸੇਵਕ ਸਿੰਘ, ਮਹਿੰਦਰ ਨਾਥ, ਵਿਜੇ ਕੁਮਾਰ, ਰਣਬੀਰ ਪਾਤੜਾਂ, ਪ੍ਰਕਾਸ਼ ਮਾਨ, ਰਛਪਾਲ ਸਿੰਘ ਸੰਧੂ, ਸੁਰਿੰਦਰਪਾਲ ਸ਼ਰਮਾ, ਪਰਮਜੀਤ ਸਿੰਘ ਦਸੂਹਾ ਅਤੇ ਜਗਜੀਤ ਸਿੰਘ ਕੋਟਲੀ ਆਦਿ ਸ਼ਾਮਲ ਹੋਏ। ਮੀਟਿੰਗ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ। ਜਿਸ ਅਨੁਸਾਰ ਮੁਲਾਜਮਾਂ ਦੇ ਪੇ ਬੈਂਡ ਵਿੱਚ ਵਾਧੇ ਬਾਰੇ ਪ੍ਰਮੁੱਖ ਸਕੱਤਰ ਵਿੱਤ ਨਾਲ ਮੀਟਿੰਗ ਕਰਵਾਈ ਜਾਵੇਗੀ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ ਲਈ ਬੀ.ਓ.ਡੀ. ਦੀ ਮੀਟਿੰਗ ਵਿੱਚ ਫੈਸਲਾ ਕਰਵਾ ਦਿੱਤਾ ਜਾਵੇਗਾ। ਵਰਕਚਾਰਜ ਅਤੇ ਆਰ.ਟੀ.ਐਮ. ਤੋਂ ਸ.ਲ.ਮ. ਬਨਾਉਣ ਲਈ ਕਮੇਟੀ ਦੀ ਰਿਪੋਰਟ ਆ ਚੁੱਕੀ ਹੈ। ਜਲਦੀ ਹੀ ਰੈਗੂਲਰ ਕੀਤੇ ਜਾਣਗੇ, ਮੀਟਰ ਰੀਡਰ ਅਤੇ ਬੀ.ਡੀ. ਦੀ ਤਨਖਾਹ ਡੀ.ਸੀ. ਰੇਟ ਅਨੁਸਾਰ ਦੇਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਕੈਸ਼ੀਅਰ ਦੀ ਤਨਖਾਹ ਵਧਾਉਣ ਲਈ ਡਬਲਿਯੂ ਟੀ.ਡੀ. ਦੀ ਮੀਟਿੰਗ ਵਿੱਚ ਫੈਸਲਾ ਕਰ ਦਿੱਤਾ ਜਾਵੇਗਾ, ਕੰਟਰੈਕਟ ਲਾਈਨਮੈਨ ਅਤੇ ਐਸ.ਐਸ.ਏ. ਦਾ ਅਕਤੂਬਰ 18 ਤੱਕ ਸਮਾਂ ਪੂਰਾ ਹੋਣ ਤੇ ਰੈਗੂਲਰ ਕਰ ਦਿੱਤਾ ਜਾਵੇਗਾ। ਮੁਲਾਜਮਾਂ ਦੀਆਂ ਬਣਦੀਆਂ ਤਰੱਕੀਆਂ ਅਨੁਸਾਰ 79 ਨੰਬਰ ਲਾਈਨਮੈਨ ਤੋਂ ਜੇ.ਈ-2, ਜੇ.ਈ.-2 ਤੋਂ ਜੇ.ਈ.-1 [ 31 ਨੰਬਰ, ਮੀਟਰ ਰੀਡਰ ਤੋਂ ਮੀਟਰ ਇਸਪੈਕਟਰ 12, ਐਲ.ਡੀ.ਸੀ. ਤੋਂ ਸਰਕਲ ਸਹਾਇਕ 37, ਡਵੀਜਨ ਸੁਪਰਡੈਂਟ 5, ਲਾਈਨਮੈਨ ਤੋਂ ਫੋਰਮੈਨ 21, ਮੰਡਲ ਸੁਪਰਡੈਂਟ ਤੋਂ ਸਰਕਲ ਸੁਪਰਡੈਂਟ ਅਤੇ ਉਪ ਸਕੱਤਰ ਦੀ ਅਸਾਮੀ ਤੇ ਤਰੱਕੀਆਂ ਕਰ ਦਿੱਤੀਆਂ ਹਨ। ਮ੍ਰਿਤਕਾਂ ਦੇ 95 ਆਸ਼ਰਿਤਾਂ ਨੂੰ ਅਗੇਤ ਆਧਾਰ ਤੇ ਨੌਕਰੀ ਅਤੇ ਬਾਕੀ 156 ਹੋਰ ਆਸਰਿਤਾਂ ਦੇ ਕੇਸ ਮੁਕੰਮਲ ਹੋ ਚੁੱਕੇ ਹਨ ਨੂੰ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਸਿੱਧੀ ਭਰਤੀ ਰਾਹੀਂ 1699 ਸਹਾਇਕ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾ ਚੁੱਕੇ ਹਨ 127 ਸਹਾਇਕ ਲਾਈਨਮੈਨਾਂ ਨੂੰ ਮਿਤੀ 2-7-2018 ਤੱਕ ਨਿਯੁਕਤੀ ਪੱਤਰ ਦੇ ਕੇ ਰਹਿੰਦੇ 1100 ਯੋਗ ਸ.ਲ.ਮ. ਨੂੰ 20 ਦਿਨ ਤੱਕ ਨਿਯੁਕਤ ਪੱਤਰ ਦਿੱਤੇ ਜਾਣਗੇ ਅਤੇ 63 ਹੈਡੀਕੈਪਡ ਕੋਟੇ ਦੇ ਸ.ਲ.ਮ. ਨੂੰ ਵੀ ਹੁਕਮ ਦਿੱਤੇ ਜਾ ਚੁੱਕੇ ਹਨ 253 ਐਸ.ਐਸ.ਏ. ਨੂੰ ਇੱਕ ਹਫਤੇ ਅੰਦਰ ਨਿਯੁਕਤੀ ਪੱਤਰ ਅਤੇ 76 ਨੰਬਰ ਜੇ.ਈ. ਦਾ ਕੇਸ ਤਿਆਰ ਹੈ ਜਲਦੀ ਨਿਯੁਕਤੀ ਕੀਤੀ ਜਾਵੇਗੀ। ਥਰਮਲ ਕਾਮਿਆਂ ਦਾ ਤਰੱਕੀ ਚੈਨਲ ਬਨਾਉਣ ਦਾ ਫੈਸਲਾ ਕੀਤਾ। ਸਮੁੱਚੇ ਨਵ ਨਿਯੁਕਤ ਕਾਮਿਆਂ ਨੂੰ ਅੱਗੇ ਤੋਂ ਉਨ੍ਹਾਂ ਦੇ ਸਬੰਧਤ ਜਿਲਿਆ ਵਿੱਚ ਤੈਨਾਤ ਕੀਤਾ ਜਾਵੇਗਾ। ਯੂ.ਡੀ.ਸੀ. ਜਨਰਲ ਅਤੇ ਅਕਾਉਂਟਸ ਦਾ ਮਰਜਰ ਕਰਕੇ 2-7-2018 ਤੱਕ ਸਰਕੁਲਰ ਦਿੱਤਾ ਜਾਵੇਗਾ। ਯੋਗ ਐਲ.ਡੀ.ਸੀ. ਤੋਂ ਯੂ.ਡੀ.ਸੀ., ਕੁਆਲੀਫਾਈਡ ਐਲ.ਡੀ.ਸੀ. ਤੋਂ ਯੂ.ਡੀ.ਸੀ. ਅਤੇ ਦਰਜਾ ਚਾਰ ਤੋਂ ਐਲ.ਡੀ.ਸੀ. ਦੀ ਜਲਦੀ ਤਰੱਕੀ ਕੀਤੀ ਜਾਵੇਗੀ। ਸ.ਲ.ਮ. ਤੋਂ ਐਸ.ਐਸ.ਏ. ਪਦ ਉਨਤ ਕਰਨ, ਲੀਵ ਇਨਕੈਸ਼ਮੈਂਟ ਤੋਂ ਆਮਦਨ ਕਰ ਦੀ ਕਟੌਤੀ ਅਤੇ ਥਰਮਲਾਂ ਦੀਆਂ ਖਤਮ ਕੀਤੀਆਂ ਜਾ ਰਹੀਆਂ ਪੋਸਟਾਂ ਵਿਚਾਰਨ ਦਾ ਭਰੋਸਾ ਦੇ ਕੇ ਰਹਿੰਦੀਆਂ ਮੰਗਾਂ ਤੇ ਮਿਤੀ 30-07-2018 ਨੂੰ ਮੀਟਿੰਗ ਨਿਸ਼ਚਿਤ ਕੀਤੀ ਗਈ ਪਾਵਰ ਮੈਨੇਜਮੈਂਟ ਵੱਲੋਂ ਕੀਤੀ ਅਪੀਲ ਤੇ ਮਿਤੀ 3-7-2018 ਦਾ ਸੁਬਾਈ ਧਰਨਾ, ਮਿਤੀ 10-7-2018 ਦੀ ਸੁਬਾਈ ਹੜਤਾਲ ਅਤੇ ਡਾਇਰੈਕਟਰਾਂ ਵਿਰੁੱਧ ਕਾਲੇ ਝੰਡਿਆਂ ਨਾਲ ਵਿਖਾਵੇ ਜੁਆਇੰਟ ਫੋਰਮ ਵੱਲੋਂ ਫਿਲਹਾਲ ਮੁਲਤਵੀ ਕਰਦਿਆਂ ਵਰਕ ਟੂ ਰੂਲ ਅਨੁਸਾਰ ਡਿਊਟੀ ਨਿਭਾਉਣ ਦਾ ਫੈਸਲਾ ਕੀਤਾ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਜੇਕਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਮੁਲਤਵੀ ਕੀਤਾ ਸੰਘਰਸ਼ ਮੁੜ ਸ਼ੁਰੂ ਕੀਤਾ ਜਾਵੇਗਾ।

Leave a Reply

Your email address will not be published. Required fields are marked *