ਪੰਜਾਬਪਟਿਆਲਾ

ਪਹਿਲੀ ਬਰਸਾਤ ਨੇ ਹੀ ਨਗਰ ਕੋਂਸਲ ਅਮਲੋਹ ਤੇ ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਖੋਲੀ ਪੋਲ

ਅਮਲੋਹ, 3 ਜੁਲਾਈ (ਮਧੂਸਾਰ ਬਿਊਰੋ) ਨਗਰ ਕੋਂਸਲ ਅਮਲੋਹ ਤੇ ਮੌਜੁਦਾ ਵਿਧਾਇਕ ਕਾਕਾ ਰਣਦੀਪ ਸਿੰਘ ਜਿੱਥੇ ਅਮਲੋਹ ਸ਼ਹਿਰ ਦੇ ਵਿਕਾਸ ਕਰਵਾਉਣ ਦੇ ਹਰ ਰੋਜ ਹੀ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਉੱਥੇ ਅੱਜ ਪਹਿਲੀ ਬਰਸਾਤ ਨੇ ਹੀ ਅਮਲੋਹ ਸ਼ਹਿਰ ਦੇ ਮੁੱਖ ਬਾਜਾਰਾਂ ਵਿੱਚ ਜਲ ਥਲ ਕਰਕੇ ਨਗਰ ਕੋਂਸਲ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।

ਮੀਂਹ ਨਾਲ ਜਿੱਥੇ ਮੇਨ ਬਾਜਾਰ ਵਿੱਚ ਵੱਡੀ ਪੱਧਰ ਤੇ ਪਾਣੀ ਜਮਾ ਹੋ ਗਿਆ ਉੱਥੇ ਸਰਕਾਰੀ ਸੀਨੀਅਰ ਸਕੈਂਡਰੀ ਸਕੁਲ਼ ਲੜਕੇ ਤੇ ਗੁਰਦੁਆਰਾ ਸਾਹਿਬ ਮਾਰਕਿਟ ਅੱਗੇ ਵੱਡੀ ਪੱਧਰ ਤੇ ਪਾਣੀ ਭਰ ਗਿਆ। ਜਿੱਥੇ ਉਸ ਸਮੇਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲਣ ਵਿੱਚ ਵੱਡੀ ਸਮੱਸਿਆਂ ਆਈ ਉੱਥੇ ਬਾਜਾਰਾਂ ਵਿੱਚ ਆਉਣ ਵਾਲੇ ਲੋਕਾਂ ਤੇ ਸਕੁਲ਼ ਨੂੰ ਜਾਣ ਵਾਲੇ ਬੱਚਿਆ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਸ ਮਾਮਲੇ ਸਬੰਧੀ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨਾਲ ਫੌਨ ਤੇ ਇਸ ਪਾਣੀ ਦੀ ਨਿਕਾਸੀ ਦੀ ਸਮਸਿਆ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਨਗਰ ਕੋਂਸਲ ਅਮਲੋਹ ਪਾਸ ਲੋਕਾਂ ਲਈ ਸਿਰਫ ਲਾਅਰੇ ਅਤੇ ਝੂਠੇ ਵਾਅਦੇ ਹੀ ਹਨ, ਕਿਉਂਕਿ ਜੇਕਰ ਕਿਸੇ ਸਰਕਾਰ ਨੇ ਅਮਲੋਹ ਸ਼ਹਿਰ ਦਾ ਵਿਕਾਸ ਕੀਤਾ ਹੈ ਤਾਂ ਉਹ ਸਿਰਫ ਤੇ ਸਿਰਫ ਅਕਾਲੀ ਭਾਜਪਾ ਸਰਕਾਰ ਹੀ ਹੈ। ਜਿਸ ਵੱਲੋਂ ਕਰੋੜਾ ਰੁਪਏ ਅਮਲੋਹ ਸ਼ਹਿਰ ਦੇ ਵਿਕਾਸ ਲਈ ਖਰਚੇ ਗਏ ਹਨ ਤੇ ਕਾਂਗਰਸ ਸਰਕਾਰ ਤੇ ਨਗਰ ਕੋਂਸਲ ਅਮਲੋਹ ਦੱਸੇ ਕਿ ਅਮਲੋਹ ਸ਼ਹਿਰ ਦੇ ਵਿਕਾਸ ਲਈ ਹੁਣ ਤੱਕ ਕਿਹੜੀ ਰਾਸ਼ੀ ਆਈ ਹੈ? ਰਾਜੂ ਖੰਨਾ ਨੇ ਕਿਹਾ ਕਿ ਅੱਜ ਆਈ ਬਰਸਾਤ ਨੇ ਨਗਰ ਕੋਂਸਲ ਅਤੇ ਕਾਂਗਰਸ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਜਿਸ ਦਾ ਵੱਡਾ ਕਾਰਨ ਅਕਾਲੀ ਭਾਜਪਾ ਸਰਕਾਰ ਸਮੇਂ ਨਗਰ ਕੋਂਸਲ ਵਿੱਚ ਰੱਖੇ ਗਏ ਸਫਾਈ ਕਰਮਚਾਰੀਆਂ ਨੂੰ ਹਟਾਉਣਾ ਹੈ। ਕਿਉਂਕਿ ਅਮਲੋਹ ਸ਼ਹਿਰ ਅੰਦਰ ਸਫਾਈ ਦੇ ਕਾਰਜ ਜਿਆਦਾ ਹਨ ਪਰ ਸਫਾਈ ਸੇਵਕਾਂ ਨੂੰ ਹਟਾ ਕੇ ਇਸ ਕਾਂਗਰਸ ਸਰਕਾਰ ਨੇ ਸ਼ਹਿਰ ਵਿੱਚ ਗੰਦਗੀ ਦੇ ਦਿੱਤੀ ਹੈ। ਜਿਸ ਦਾ ਸਮਾਂ ਆਉਣ ਤੇ ਹੱਲ ਕਰ ਦਿੱਤਾ ਜਾਵੇਗਾ। ਜਦੋਂ ਇਸ ਖੜੇ ਪਾਣੀ ਦੇ ਮਾਮਲੇ ਸਬੰਧੀ ਕਾਰਜਸਾਧਕ ਅਫਸਰ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਭਾਰੀ ਬਰਸਾਤ ਕਾਰਨ ਇੱਕ ਦਮ ਬਜਾਰਾਂ ਵਿੱਚ ਪਾਣੀ ਇਕੱਤਰ ਹੋ ਗਿਆ ਸੀ ਤੇ ਨਗਰ ਕੋਂਸਲ ਵੱਲੋਂ ਫੋਰੀ ਤੌਰ ਤੇ ਆਪਣੇ ਸਾਧਨਾ ਰਾਹੀਂ ਬਜਾਰਾ ਵਿੱਚੋਂ ਪਾਣੀ ਕੱਢ ਦਿੱਤਾ ਗਿਆ। ਤੇ ਹੁਣ ਅਜਿਹੀ ਕੋਈ ਸਮਸਿਆ ਨਹੀਂ।

Leave a Reply

Your email address will not be published. Required fields are marked *