ਪੰਜਾਬਪਟਿਆਲਾ

ਰਾਜਸਥਾਨ ਤੋਂ ਰੇਲ ਗੱਡੀ ਰਾਹੀਂ ਪੰਜਾਬ ਲਿਆਂਦੀਆਂ 63650 ਨਸ਼ਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਜੀ.ਆਰ.ਪੀ. ਤੇ ਆਰ.ਪੀ.ਐਫ. ਦੀ ਸਾਂਝੀ ਕਾਰਵਾਈ ਦੌਰਾਨ ਮਿਲੀ ਸਫ਼ਲਤਾ
ਪਟਿਆਲਾ, 3 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਜੀ.ਆਰ.ਪੀ. ਤੇ ਆਰ.ਪੀ.ਐਫ. ਦੀ ਸਾਂਝੀ ਕਾਰਵਾਈ ਦੌਰਾਨ 63650 ਨਸ਼ੀਲੀਆਂ ਗੋਲੀਆਂ ਸਮੇਤ 3 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।

ਕਥਿਤ ਦੋਸ਼ੀ ਇਹ ਨਸ਼ੀਲੀਆਂ ਗੋਲੀਆਂ ਦੋ ਪਾਰਸਲਾ ਵਿੱਚ ਪਾ ਕੇ ਰਾਜਸਥਾਨ ਦੇ ਲਾਲਗੜ੍ਹ ਰੇਲਵੇ ਸਟੇਸ਼ਨ ਤੋਂ ਬਾੜਮੇਲ-ਹਰਿਦੁਆਰ ਜਾਣ ਵਾਲੀ ਰੇਲ ਗੱਡੀ ਰਾਹੀਂ ਪਟਿਆਲਾ ਰੇਲਵੇ ਸਟੇਸ਼ਨ ਤੋਂ ਲਿਆਏ ਸਨ ਅਤੇ ਇਹਨਾਂ ਨਸ਼ੀਲੀਆਂ ਗੋਲੀਆਂ ਦੇ ਪਾਰਸਲਾਂ ਨੂੰ ਕਾਰ ਨੰਬਰ ਪੀ.ਬੀ. 19 ਪੀ 9318 ਵਿੱਚ ਰੱਖਦੇ ਵੇਲੇ ਪੁਲਿਸ ਦੀ ਵਿਸ਼ੇਸ਼ ਟੀਮ ਨੇ ਇਹਨਾਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਰੇਲਵੇ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਰੋਹਿਤ ਚੌਧਰੀ ਏ.ਡੀ.ਜੀ.ਪੀ. ਜੀ.ਆਰ.ਪੀ. ਪੰਜਾਬ ਅਤੇ ਸ੍ਰੀ ਦਲਜੀਤ ਸਿੰਘ ਰਾਣਾ ਏ.ਐਸ.ਆਈ. ਜੀ.ਆਰ.ਪੀ. ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਐਸ.ਆਈ. ਨਰੋਤਮ ਸਿੰਘ ਮੁੱਖ ਥਾਣਾ ਅਫ਼ਸਰ ਥਾਣਾ ਰੇਲਵੇ ਪੁਲਿਸ ਪਟਿਆਲਾ ਵੱਲੋਂ ਸਮੇਤ ਇੰਸਪੈਕਟਰ ਸ਼੍ਰੀ ਜੀ.ਐਸ.ਆਹਲੂਵਾਲੀਆ ਆਰ.ਪੀ.ਐਫ. ਮੁਲਾਜ਼ਮ ਸਾਂਝੀ ਕਾਰਵਾਈ ਦੇ ਦੌਰਾਨ ਸਤੀਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਨੰਬਰ 8, ਪੱਤੀ ਰੋਡ ਨੇੜੇ ਸ਼ਨੀ ਮੰਦਰ ਬਰਨਾਲਾ ਜ਼ਿਲ੍ਹਾ ਬਰਨਾਲਾ, ਕਰਮਦੀਨ ਮੇਹਰ ਪੁੱਤਰ ਫਕੀਰੀਆ ਖਾਂ ਵਾਸੀ ਪਿੰਡ ਰਾਮਗੜ੍ਹ ਥਾਣਾ ਟਲੇਵਾਲ ਜ਼ਿਲ੍ਹਾ ਬਰਨਾਲਾ, ਜੱਗਰ ਸਿੰਘ ਪੁੱਤਰ ਲੇਟ ਗੁਰਦੇਵ ਸਿੰਘ ਵਾਸੀ ਮੰਝੂਕੇ ਥਾਣਾ ਭਦੌੜ ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਗੱਡੀ ਨੰਬਰ ਪੀ.ਬੀ. 19 ਪੀ-9318 ਵਿੱਚੋ ਉਹਨਾਂ ਦੇ ਕਬਜੇ ਵਿੱਚੋਂ ਨਸ਼ੀਲੀਆਂ ਗੋਲੀਆਂ “ricore-SR ਦੇ 116 ਡੱਬੇ ਜਿਨ੍ਹਾਂ ਵਿੱਚ ਕੁੱਲ 23200 ਨਸ਼ੀਲੀਆਂ ਗੋਲੀਆਂ ਅਤੇ 9 ਡੱਬੇ ਨਸ਼ੀਲੀਆਂ ਗੋਲੀਆਂ ਮਾਰਕਾ Pra੍ਰolam 0.5 ਕੁੱਲ 7200 ਨਸ਼ੀਲੀਆਂ ਗੋਲੀਆਂ “rio-SR ਦੇ 133 ਡੱਬੇ ਕੁੱਲ 33250 ਨਸ਼ੀਲੀਆਂ ਗੋਲੀਆਂ ਕੁੱਲ 63650 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ। ਇਹਨਾਂ ਦਾ ਚੌਥਾ ਸਾਥੀ ਸਿਮਰਨਜੀਤ ਸਿੰਘ ਉਰਫ਼ ਸ਼ੰਭੂ ਵਾਸੀ ਟੱਲੇਵਾਲ ਜ਼ਿਲ੍ਹਾ ਬਰਨਾਲਾ ਜੋ ਕਿ ਫ਼ਰਾਰ ਹੈ, ਦੀ ਵੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *