ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਪੰਜਾਬੀ ਮੈਗਜ਼ੀਨ ‘ਲਿਖਤੁਮ’ ਦਾ ਦੂਸਰਾ ਅੰਕ ਰਿਲੀਜ਼
ਪਟਿਆਲਾ 11 ਜੁਲਾਈ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਆਪਣੇ ਦਫਤਰ ਵਿਖੇ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਪੰਜਾਬੀ ਮੈਗਜ਼ੀਨ ‘ਲਿਖਤੁਮ’ ਦਾ ਦੂਸਰਾ ਅੰਕ ਰਿਲੀਜ਼ ਕੀਤਾ ਗਿਆ।
ਵਾਈਸ-ਚਾਂਸਲਰ ਡਾ. ਘੁੰਮਣ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਰਵਿੰਦਰ ਸਿੰਘ ਘੁੰਮਣ ਨੂੰ ਇਸ ਮਿਆਰੀ ਮੈਗਜ਼ੀਨ ਲਈ ਵਧਾਈ ਦਿੰਦਿਆਂ ਮੈਗਜ਼ੀਨ ਤਿਆਰ ਕਰਨ ਵਾਲੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਮੈਗਜ਼ੀਨ ਪੰਜਾਬੀ ਦੀ ਸ਼ਾਇਰਾ ਡਾ. ਨੀਤੂ ਅਰੋੜਾ, ਜੋ ਕਿ ਇਸ ਕਾਲਜ ਵਿਖੇ ਅਧਿਆਪਕ ਵੀ ਹਨ, ਦੇ ਸੰਪਾਦਨ ਵਿਚ ਤਿਆਰ ਕੀਤਾ ਗਿਆ ਹੈ। ਇਸ ਮੌਕੇ ਡਾਇਰੈਕਟਰ ਕੰਸਟੀਚੂਐਂਟ ਕਾਲਜ ਡਾ. ਜਸਪਾਲ ਕੌਰ ਧੰਜੂ ਅਤੇ ਯੂਨੀਵਰਸਿਟੀ ਕਾਲਜ ਘੁੱਦਾ ਤੋਂ ਸ਼੍ਰੀ ਮਨਜੀਤਪਾਲ ਸ਼ਰਮਾ ਵੀ ਹਾਜ਼ਰ ਸਨ।

