ਪੰਜਾਬਪਟਿਆਲਾ

ਵਿਜੀਲੈਂਸ ਵੱਲੋਂਐਫ਼ ਐਸ ਏਸਨੌਰ ਰੰਗੇ ਹੱਥੀ ਗ੍ਰਿਫਤਾਰ

ਰਾਸ਼ਨ ਡਿਪੂ ਦੀ ਅਲਾਟਮੈਂਟ ਵਾਸਤੇ ਲਈ 20 ਹਜਾਰ ਰਿਸ਼ਵਤ
ਪਟਿਆਲਾ, 12 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਨੇ ਅੱਜ ਫੂਡ ਸਪਲਾਈ ਵਿਭਾਗ ਦੇ ਸਨੌਰ ਨਾਲ ਸਬੰਧਿਤ ਏ.ਐਫ਼ ਐਸ ਏ ਜੀਵਨ ਕੁਮਾਰ ਨੂੰ 20 ਹਜਾਰ ਰੁਪਏ ਰਿਸ਼ਵਤ ਲੈਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੇ ਖਿਲਾਫ ਵਿਭਾਗ ਨੇ ਮੁਕੱਦਮਾ ਨੰਬਰ 20 ਅਧੀਨ ਧਾਰਾ 7, 13 (2)88 ਪੀਸੀਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਵਿਜੀਲੈਂਸ ਵਿਭਾਗ ਨੂੰ ਸਿਕਾਇਤ ਕਰਤਾ ਜਗਵਿੰਦਰ ਸਿੰਘ ਵਾਸੀ ਭਾਨਰੀ ਨੇ ਸਿਕਾਇਤ ਦਿੱਤੀ ਸੀ ਕਿ ਉਸ ਨੇ ਰਾਸਨ ਦਾ ਡਿਪੂ ਅਪਾਲਾਈ ਕੀਤਾ ਸੀ ਅਤੇ ਵਿਭਾਗ ਦੀਆਂ ਸਾਰੀਆਂ ਲੋੜੀਦੀਆਂ ਸ਼ਰਤਾਂ ਪੂਰੀਆਂ ਕਰ ਦਿੱਤੀਆ ਸਨ। ਇਸ ਦੇ ਬਾਵਜੂਦ ਉਸ ਨੂੰ ਲਾਇਸੰਸ ਦੇਣ ਲਈ 25
ਹਜਾਰ ਰੁਪਏ ਰਿਸ਼ਵਤ ਦੇ ਤੌਰ ਤੇ ਮੰਗੇ ਜਾ ਰਹੇ ਸਨ, ਜਦਕਿ ਸੋਦਾ 20 ਹਜਾਰ ਰੁਪਏ ਵਿਚ ਤੈਅ ਹੋ ਗਿਆ ਤਾਂ ਇਸ ਸਬੰਧੀ ਸਾਰੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ।
ਵਿਜੀਲੈਂਸ ਟੀਮ ਨੇ ਟਰੈਪ ਲਾ ਕੇ ਸਾਹਮਣੇ ਸਰਕਾਰੀ ਗਵਾਹ ਅਭਿਸ਼ੇਕ ਜੂਨੀਅਰ ਟੈਕਨੀਸ਼ੀਅਨ,ਭਾਰਤ ਭੂਸਨ ਖੇਤੀਬਾੜੀ ਅਫਸਰ ਰਾਜਪੁਰਾ ਦੇ ਸਾਹਮਣੇ ਏਐਫਐਸÀ ਜੀਵਨ ਕੁਮਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਇਸ ਮੌਕੇ ਵਿਜੀਲੈਂਸ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ, ਏਐਸਆਈ ਪਵੱਿਤਰ ਸਿੰਘ, ਕੁੰਦਨ ਸਿੰਘ, ਵਿਜੈ ਸਾਰਦਾ, ਸੀ2 ਸਾਮ ਲਾਲ, ਹਰਮੀਤ ਸਿੰਘ, ਕਾਰਜ ਸਿੰਘ ਅਤੇ ਸੁਖਵਿੰਦਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *