ਇਸ਼ਕ ‘ਚ ਬਦਲਾ ਲੈਣ ਲਈ ਰਜਤਵੀਰ ਕਰਦਾ ਸੀ ਧਮਾਕਾਖੇਜ਼ ਸਮੱਗਰੀ ਤਿਆਰ
ਪਟਿਆਲਾ 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਨੌਜਵਾਨ ਰਜਤਵੀਰ ਸਿੰਘ ਬੀ.ਟੈਕ ਪਾਸ ਸੀ, ਜਿਸ ਨੇ ਖੁਦ ਵੱਲੋਂ ਬਣਾਏ ਦੇਸੀ ਕੱਟੇ ਨਾਲ ਆਪਣੀ ਜੀਵਨ ਲੀਲਾ ਦਾ ਅੰਤ ਕਰ ਲਿਆ।
ਸੂਤਰਾਂ ਮੁਤਾਬਕ ਰਜਤਵੀਰ ਸਿੰਘ ਦਾ ਚੰਡੀਗੜ੍ਹ ਦੀ ਰਹਿਣ ਵਾਲੀ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਉਸ ਦੇ ਮਾਪਿਆਂ ਨੇ ਰਜਤਵੀਰ ਸਿੰਘ ਸਬਕ ਸਿਖਾਉਣ ਲਈ ਪੁਲਿਸ ਥਾਣੇ ਫੜ ਕੇ ਕੁਟਵਾਇਆ ਸੀ। ਰਜਤਵੀਰ ਸਿੰਘ ਇੰਜੀਨੀਅਰ ਸੀ, ਜਿਸ ਨੇ ਲੜਕੀ ਦੇ ਘਰਦਿਆਂ ਨੂੰ ਸਬਕ ਸਿਖਾਉਣ ਲਈ ਧਮਾਕਾਖੇਜ ਸਮੱਗਰੀ ਤੇ ਦੇਸੀ ਬੰਬ, ਦੇਸੀ ਅਸਲਾ ਤਿਆਰ ਕਰਨ ਲੱਗਾ। ਬਦਲੇ ਦੀ ਭਾਵਨਾ ਨੂੰ ਮਨ ‘ਚ ਲੈ ਕੇ ਰਜਤਵੀਰ ਸਿੰਘ ਨੇ ਧਮਾਕਾਖੇਜ ਸਮੱਗਰੀ ਤਿਆਰ ਕਰਨੀ ਸ਼ੁਰੂ ਕੀਤੀ ਅਤੇ ਧਮਾਕਾਖੇਜ਼ ਸਮੱਗਰੀ ਨਾਲ ਬਣਾਏ ਦੇਸੀ ਬੰਬ ਦਾ ਪ੍ਰੀਖਣ ਉਹ ਪੰਜਾਬੀ ਯੂਨੀਵਰਸਿਟੀ ਨੇੜਲੇ ਸੈਫਦੀਪੁਰ ਪਿੰਡ ਦੇ ਆਸ ਪਾਸ ਖੇਤਾਂ ‘ਚ ਕਰਦਾ ਸੀ, ਜਦੋਂ ਉਸ ਨੇ ਉਥੇ ਵਾਰ-ਵਾਰ ਜਾ ਕੇ ਪ੍ਰੀਖਣ ਕੀਤਾ ਤਾਂ ਇਸ ਸਬੰਧ ‘ਚ ਪਿੰਡ ਦੇ ਆਸ-ਪਾਸ ਲੋਕਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਰਜਤਵੀਰ ਸਿੰਘ ਜਦੋਂ ਮੁੜ ਧਮਾਕਾਖੇਜ ਸਮੱਗਰੀ ਦਾ ਪ੍ਰੀਖਣ ਕਰਨ ਲਈ ਮੁੜ ਉਸੇ ਜਗ੍ਹਾ ‘ਤੇ ਗਿਆ ਤਾਂ ਪੁਲਿਸ ਗੁਪਤ ਸੂਚਨਾ ਪੁਲਿਸ ਤੱਕ ਪਹੁੰਚਾਈ ਗਈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਨਾਕੇਬੰਦੀ ਕੀਤੀ। ਨਾਕੇਬੰਦੀ ਦੌਰਾਨ ਜਦੋਂ ਪੁਲਿਸ ਨੇ ਰਜਤਵੀਰ ਦੀ ਸਕਾਰਪੀਓ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਾਕੇ ਤੋਂ ਨਿਕਲਣ ‘ਚ ਸਫਲ ਹੋ ਗਿਆ, ਜਿਸ ਮਗਰੋਂ ਪੁਲਿਸ ਨੇ ਲੋਕੇਸ਼ਨ ਦੇ ਆਧਾਰ ‘ਤੇ ਰਜਤਵੀਰ ਤੱਕ ਪਹੁੰਚ ਕੀਤੀ। ਪੁਲਿਸ ਹੱਥ ਲੱਗਣ ਅਤੇ ਕਾਨੂੰਨੀ ਕਾਰਵਾਈ ਦੇ ਡਰੋਂ ਉਸ ਨੇ ਦਰਸ਼ਨ ਸਿੰਘ ਨਗਰ ਵਿਖੇ ਆਪਣੇ ਹੀ ਘਰ ‘ਚ ਖੁਦ ਵੱਲੋਂ ਬਣਾਏ ਦੇਸੀ ਪਿਸਤੌਲ ਨਾਲ ਖੁਦਕਸ਼ੀ ਕਰ ਲਈ।

