ਰੇਪ ਕੇਸ ‘ਚ ਫਾਂਸੀ ਤੇ ਡੋਪ ਟੈਸਟ ਸਿਰਫ ਸ਼ਗੂਫਾ : ਖਹਿਰਾ
ਐਲਾਨ ਕਰਕੇ ਨਹੀਂ ਬਲਕਿ ਅਚਾਨਕ ਹੁੰਦਾ ਹੈ ਡੋਪ ਟੈਸਟ
ਪਟਿਆਲਾ, 13 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਪ ਕੇਸ ਵਿਚ ਫਾਂਸੀ ਦੀ ਸਜਾ ਦਾ ਉਪਬੰਧ ਕਰਕੇ ਕੇਂਦਰ ਨੂੰ ਭੇਜਣਾ ਅਤੇ ਡੋਪ ਟੈਸਟ ਦਾ ਐਲਾਨ ਕਰਨਾ ਇਕ ਸ਼ਗੂਫਾ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਡੋਪ ਟੈਸਟ ਪਹਿਲਾਂ ਐਲਾਨ ਕਰਕੇ ਜਾ ਦੱਸ ਕੇ ਨਹੀਂ ਕੀਤਾ ਜਾਦਾਂ, ਬਲਕਿ ਅਚਾਨਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ 3 ਲੱਖ ਮੁਲਾਜਮਾ ਦੇ ਡੋਪ ਟੈਸਟ ਕਰਾਉਣ ਲਈ 18 ਕਰੋੜ ਦੇ ਬਜਟ ਦੀ ਲੋੜ ਹੈ।
ਸ. ਖਹਿਰਾ ਅੱਜ ਚੜ੍ਹਦੀਕਲਾ ਟਾਇਮ ਟੀਵੀ ਦੇ ਮੁੱਖ ਦਫਤਰ ਵਿਖੇ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਚੜ੍ਹਦੀਕਲਾ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਸ. ਸ਼ਤਬੀਰ ਸਿੰਘ ਦਰਦੀ ਡਾਇਰੈਕਟਰ ਅਤੇ ਸ.
ਜਤਿੰਦਰਪਾਲ ਸਿੰਘ, ਡਾ. ਹਰਜਿੰਦਰ ਵਾਲੀਆ, ਪਰਮਜੀਤ ਸਿੰਘ ਵੀ ਹਾਜਰ ਸਨ। ਇਸ ਦੌਰਾਨ ਸ. ਖਹਿਰਾ ਨੂੰ ਸ. ਜਗਜੀਤ ਸਿੰਘ ਦਰਦੀ ਨੇ ਮੈਗਜੀਨ ਤੇ ਕੁਝ ਇਤਿਹਾਸਕ ਪੁਸਤਕਾਂ ਵੀ ਭੇਂਟ ਕੀਤੀਆਂ। ਇਸ ਮੌਕੇ ਸ. ਖਹਿਰਾ ਨੇ ਕਿਹਾ ਕਿ ਕਰੀਬ 4 ਸਾਲ ਪਹਿਲਾ 2014 ਵਿਚ ਐਨ.ਡੀ.ਪੀ.ਐਸ ਦੇ ਕੇਸਾਂ ਵਿਚ ਫਾਂਸੀ ਦੀ ਸਜਾ ਹਟਾ ਦਿੱਤੀ ਹੈ, ਇਸ ਲਈ ਹੁਣ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਅਜਿਹਾ ਉਪਬੰਦ ਭੇਜਣਾ ਸ਼ਗੂਫੇ ਤੋਂ ਘੱਟ ਨਹੀਂ ਹੈ। ਸ. ਖਹਿਰਾ ਨੇ ਇਹ ਵੀ ਕਿਹਾ ਕਿ ਸਰਕਾਰੀ ਦਫਤਰਾਂ ਵਿਚ ਬੈਠੇ ਕਲਰਕਾਂ ਦਾ ਡੋਪ ਟੈਸਟ ਕਰਾਉਣ ਦੀ ਕੀ ਲੋੜ ਹੈ, ਜਦਕਿ ਅਸਲੀਅਤ ਵਿਚ ਡੋਪ ਟੈਸਟ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਦਾ ਹੋਣਾ ਚਾਹੀਦਾ ਹੈ, ਜੋ ਇਲਜਾਮਾ ਦੇ ਘੇਰੇ ਵਿਚ ਹਨ, ਇਥੋਂ ਤੱਕ ਕਿ ਕਈ ਪੁਲਿਸ ਅਧਿਕਾਰੀ ਨਸ਼ਿਆਂ ਦੇ ਮਾਮਲੇ ਵਿਚ ਮੁਅੱਤਲ ਅਤੇ ਟਰਮੀਨੈਂਟ ਵੀ ਹੋ ਚੁੱਕੇ ਹਨ। ਇਸ ਲਈ ਸਮੁੱਚੇ ਮੁਲਾਜਮਾ ਨੂੰ ਡੋਪ ਦੇ ਘੇਰੇ ਵਿਚ ਲੈਣਾ ਸ਼ਗੂਫਾ ਹੈ। ਸ ਖਹਿਰਾ ਨੇ ਇਹ ਵੀ ਸਪਸ਼ਟ ਕੀਤਾ ਕਿ ਕਦੇ ਵੀ ਕਿਸੇ ਮੁਲਾਜਮ ਜਾਂ ਆਮ ਵਿਅਕਤੀ ਦਾ ਡੋਪ ਟੈਸਟ ਕਈ ਦਿਨ ਪਹਿਲਾਂ ਐਲਾਨ ਕਰਕੇ ਨਹੀਂ ਕੀਤਾ ਜਾਂਦਾਂ, ਬਲਕਿ ਅਚਾਨਕ ਕੀਤਾ ਜਾਦਾ ਹੈ, ਕਿਉਂ ਕਿ ਇਹ ਟੈਸਟ ਕੁਝ ਘੰਟਿਆਂ ਤੱਕ ਕੀਤਾ ਹੋਇਆ ਨਸ਼ਾ ਹੀ ਕਵਰ ਕਰਦਾ ਹੈ। ਇਸ ਲਈ ਜੇਕਰ ਅਸੀਂ ਕਿਸੇ ਨੂੰ ਵੀ ਡੋਪ ਟੈਸਟ ਬਾਰੇ ਪਹਿਲਾਂ ਜਾਣਕਾਰੀ ਦੇਵਾਂਗੇ ਤਾਂ ਉਹ ਸੇਂਪਲ ਲੈਣ ਤੱਕ ਨਸਾ ਕਰਨ ਹੀ ਛੱਡ ਦੇਵੇਗਾ ਅਤੇ ਟੈਸਟ ਤੋਂ ਬਾਅਦ ਫਿਰ ਲੱਗ ਜਾਏਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਅੰਦਰ ਤੋਂ ਇਕੋ ਹਨ। ਅੱਜ ਤੱਕ ਕਿਸੇ ਵੀ ਸਰਕਾਰ ਨੇ ਜਹਿਰੀਲੇ ਪਾਣੀਆ ਲਈ ਕੁਝ ਨਹੀਂ ਕੀਤਾ। ਸ. ਖਹਿਰਾ ਨੇ ਕਿਹਾ ਕਿ ਕੁਰੱਪਸ਼ਨ ਕਦੇ ਵੀ
ਹੇਠਾਂ ਤੋਂ ਨਹੀਂ ਬਲਕਿ ਉਪਰ ਤੋਂ ਚਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁਰੱਪਸ਼ਨ ਦਾ ਕੇਂਦਰ ਚੰਡੀਗੜ ਅਤੇ ਦੇਸ ਦੀ ਕੁਰੱਪਸ਼ਨ ਦਾ ਕੇਂਦਰ ਦਿੱਲੀ ਹੈ। ਇਥੇ ਬੈਠੇ ਬਿਉਰੋਕਰੇਟਸ ਅਤੇ ਵੱਡੇ ਨੇਤਾ ਆਪਣੇ ਕਮਾਉੂ ਪੁੱਤਾ ਨੂੰ ਹੀ ਵੱਡੇ ਆਹੁਦਿਆਂ ਤੇ ਬਿਠਾਉਦੇਂ ਹਨ। ਸ. ਖਹਿਰਾ ਨੇ ਇਹ ਵੀ ਕਿਹਾ ਕਿਪੰਜਾਬ ਵਿਚ ਸਿੱਖਿਆ ਅਤੇ ਸਿਹਤ ਦਾ ਮਾੜਾ ਹਾਲ ਹੈ। ਇਸ ਮੌਕੇ ਦੀਪਕ ਜੇਦਿਕਾ, ਦਮਨ, ਸਨੀ ਅਤੇ ਹੋਰ ਮੇਂਬਰ ਵੀ ਸ਼ਾਮਲ ਸਨ।

