ਪਟਿਆਲਾ

ਮਾਂ ਭਗਵਤੀ ਜਾਗਰਣ ‘ਚ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਸਨਮਾਨਤ

ਸੰਸਥਾ ਵੱਲੋਂ ਕਰਵਾਏ ਜਾਂਦੇ ਕੰਮ ਸ਼ਲਾਘਾਯੋਗ : ਸ਼ਹਿਰੀ ਪ੍ਰਧਾਨ
ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ) ਸਿੱਧ ਸ਼ਕਤੀਪੀਠ ਮਾਂ ਨੇਣਾ ਦੇਵੀ ਵੈਲਫੇਅਰ ਕਲੱਬ ਵੱਲੋਂ ਮਾਂ ਭਗਵਤੀ ਦਾ 5ਵਾਂ ਜਾਗਰਣ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰਪਾਲ ਜੁਨੇਜਾ ਨੇ ਜਾਗਰਣ ‘ਚ ਜਿਓਤੀ ਪ੍ਰਚੰਡ ਕੀਤੀ ਅਤੇ ਮਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ।

ਇਸ ਮੌਕੇ ਕਲੱਬ ਪ੍ਰਬੰਧਕਾਂ ਵੱਲੋਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦਾ ਜਾਗਰਣ ਵਿਚ ਪੁੱਜਣ ‘ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸੰਸਥਾ ਵੱਲੋਂ ਮਾਂ ਜਾਗਰਣ ਕਰਵਾਕੇ ਸ਼ਲਾਘਾ ਭਰਪੂਰ ਉਦਮ ਕੀਤਾ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਧਾਰਮਕ ਆਸਥਾਨ ਨਾਲ ਜੁੜਨ ਦਾ ਇਕ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਮਾਜ ਸੇਵੀ ਕੰਮਾਂ ਵਿਚ ਭੂਮਿਕਾ ਨਿਭਾਈ ਜਾਂਦੀ ਹੈ ਅਤੇ ਸਮੇਂ ਸਮੇਂ ‘ਤੇ ਜੁਨੇਜਾ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਖੇਤਰ ‘ਚ ਆਪਣਾ ਯੋਗਦਾਨ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਲਗਾਈ ਜਾਵੇਗੀ ਉਸ ਨੂੰ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਹੈਪੀ ਲੌਹਟ, ਯੂਥ ਭਾਜਪਾ ਪ੍ਰਧਾਨ ਵਰੁਣ ਜਿੰਦਲ, ਆਕਾਸ਼ ਬਾਕਸਰ, ਨਵਨੀਤ ਵਾਲੀਆ, ਵਿਕਰਮ ਵਾਲੀਆ, ਮੌਟੀ ਗਰੋਵਰ, ਮਨਮੀਤ ਸਿੰਘ, ਵਿਕਾਸ, ਮੋਨੂੰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *