ਪੰਜਾਬਪਟਿਆਲਾ

ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਤਹਿ ਸਮੇਂ ਤੋਂ ਪਹਿਲਾਂ ਕਰਨ ‘ਚ ਪਟਿਆਲਾ ਜ਼ਿਲ੍ਹਾ ਮੋਹਰੀ

ਜ਼ਿਲ੍ਹਾ ਸਾਂਝ ਕੇਂਦਰ ਵਿਚ 43 ਤਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆ ਜਾ ਰਹੀਆ ਹਨ – ਐਸ.ਪੀ (ਹੈਡਕੁਆਟਰ)
ਐਮ ਪਾਸਪੋਰਟ ਐਪ ਨੂੰ ਸਫ਼ਲਤਪੂਰਵਕ ਚਲਾਉਣ ਵਿਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਵਿਚੋਂ ਮੋਹਰੀ
ਪਟਿਆਲਾ, 18 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਬੇਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹੋਰਨਾਂ ਸੇਵਾਵਾਂ ਤੋਂ ਇਲਾਵਾ ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਵਿਚ ਪਟਿਆਲਾ ਜ਼ਿਲ੍ਹਾ ਸੂਬੇ ਭਰ ਵਿਚੋਂ ਬਿਹਤਰ ਅਤੇ ਸਮਾਂ ਬੱਧ ਸਹੂਲਤ ਦੇਣ ਵਿਚ ਮੋਹਰੀ ਜ਼ਿਲਿਆ ਵਿਚ ਸ਼ਾਮਲ ਹੋ ਗਿਆ ਹੈ।

ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਜ਼ਿਲ੍ਹਾ ਕਮਿਉਨਿਟੀ ਪੁਲਿਸ ਅਫ਼ਸਰ ਕਮ ਐਸ.ਪੀ. ਹੈਡਕੁਆਟਰ ਸ਼੍ਰੀਮਤੀ ਕੰਵਰਦੀਪ ਕੌਰ (ਆਈ.ਪੀ.ਐਸ) ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਥਾਣਿਆਂ ਵਿਚ ਸਾਂਝ ਕੇਂਦਰ ਬਣਾਏ ਗਏ ਹਨ ਅਤੇ ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਵਿਚ ਵੀ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ ਬਣਾਇਆ ਗਿਆ ਹੈ ਜਿਥੇ 43 ਤਰਾਂ ਦੀਆਂ ਸੇਵਾਵਾਂ ਲੋਕਾਂ ਨੂੰ ਇੱਕ ਛੱਤ ਥੱਲੇ ਮੁਹੱਈਆ ਕਰਵਾਈਆਂ ਜਾਦੀਆ ਹਨ ਅਤੇ ਇਥੇ ਰੋਜ਼ਾਨਾਂ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਦਰਖਾਸਤਾਂ ਲੈ ਕੇ ਆਉਂਦੇ ਹਨ ਅਤੇ ਪੁਲਿਸ ਵਿਭਾਗ ਵੱਲੋਂ ਤਹਿ ਸਮੇਂ ਤੋਂ ਪਹਿਲਾਂ ਉਨ੍ਹਾਂ ਨੂੰ ਸੁਵਿਧਾਵਾ ਮੁਹੱਈਆਂ ਕਰਵਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰ ਦੀਆਂ ਚੰਗੀਆ ਸੇਵਾਵਾਂ ਦੇਣ ਬਦਲੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐਸ.ਆਈ ਸੁਮਨ ਬਾਲਾ ਨੂੰ ਡੀ.ਜੀ.ਪੀ. ਤਾਰੀਫ਼ ਡਿਸਕ (ਕਮਨਡੇਸ਼ਨ ਡਿਸਕ) ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਬਾਰੇ ਐਸ.ਪੀ. (ਐਚ) ਸ਼੍ਰੀਮਤੀ ਕੰਵਰਦੀਪ ਕੌਰ ਨੇ ਅੱਗੇ ਹੋਰ ਦੱਸਿਆ ਕਿ ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਵਿਚ ਪਟਿਆਲਾ ਜ਼ਿਲ੍ਹੇ ਦੀ ਕਾਰਗੁਜ਼ਾਰੀ ਕਾਫ਼ੀ ਚੰਗੀ ਰਹੀ ਹੈ ਅਤੇ ਪਾਸਪੋਰਟ ਪੁਲਿਸ ਵੈਰੀਫਿਕੇਸ਼ਨ ਲਈ 21 ਦਿਨਾਂ ਦੇ ਤਹਿ ਸਮੇਂ ਤੋਂ ਪਹਿਲਾਂ ਪਟਿਆਲਾ ਪੁਲਿਸ ਵਲੋਂ 10 ਦਿਨਾਂ ਅੰਦਰ ਹੀ ਵੈਰੀਫਿਕੇਸ਼ਨ ਕਰਕੇ ਰਿਪੋਰਟ ਭੇਜ ਦਿੱਤੀ ਜਾਦੀ ਹੈ।
ਐਸ.ਪੀ. ਐਚ ਨੇ ਦੱਸਿਆ ਕਿ ਪਟਿਆਲਾ ਪੁਲਿਸ ਦੀਆਂ ਪਾਸਪੋਰਟ ਤਸਦੀਕ ਦੀਆ ਬੇਹਤਰ ਸੇਵਾਵਾ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਵਲੋਂ ਪਾਸਪੋਰਟ ਦੀ ਐਮ ਪਾਸਪੋਰਟ ਐਪ ਦਾ ਟਰਾਇਲ ਚਲਾਉਣ ਲਈ ਪੰਜਾਬ ਭਰ ਵਿਚੋਂ ਪਟਿਆਲਾ ਜ਼ਿਲ੍ਹੇ ਦੀ ਚੋਣ ਕੀਤੀ ਗਈ ਸੀ ਅਤੇ ਇਹ ਜ਼ਿਲ੍ਹਾ ਐਮ ਪਾਸਪੋਰਟ ਐਪ ਨੂੰ ਸਫਲਤਾਪੂਰਵਕ ਚਲਾਉਣ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਅਤੇ ਇਸ ਸਬੰਧੀ ਪਟਿਆਲਾ ਪੁਲਿਸ ਵਲੋਂ ਬਾਕੀ ਜ਼ਿਲਿਆ ਨੂੰ ਵੀ ਸਿਖਲਾਈ ਦਿੱਤੀ ਗਈ। ਇਸ ਸਬੰਧੀ ਐਸ.ਪੀ. ਐਚ ਸ਼੍ਰੀਮਤੀ ਕੰਵਰਦੀਪ ਕੌਰ ਅਤੇ ਪਾਸਪੋਰਟ ਸ਼ਾਖਾ ਦੇ ਇੰਚਾਰਜ ਏ.ਐਸ.ਆਈ ਸੁਖਜਿੰਦਰ ਸਿੰਘ ਨੂੰ ਸਾਲ 2017 ‘ਚ ਡੀ.ਜੀ.ਪੀ. ਤਾਰੀਫ਼ ਡਿਸਕ (ਕਮਨਡੇਸ਼ਨ ਡਿਸਕ) ਅਤੇ ਮੁੱਖ ਮੰਤਰੀ ਪੰਜਾਬ ਵਲੋਂ 26 ਜਨਵਰੀ 2018 ਨੂੰ ਪਾਸਪੋਰਟ ਵੈਰੀਫਿਕੇਸ਼ਨਾਂ ਵਿਚ ਵਧੀਆਂ ਸੇਵਾਵਾਂ ਦੇਣ ਬਦਲੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *