ਪਟਿਆਲਾ

ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਮਾਡਲ ਟਾਊਨ ਸਕੂਲ ਰਿਹਾ ਮੋਹਰੀ

ਪਟਿਆਲਾ 18 ਜੁਲਾਈ (ਮਧੂਸਾਰ ਬਿਊਰੋ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਤੱਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਪਟਿਆਲਾ ਵਿਖੇ ਲਗਾਈ ਗਈ ਜਿਸ ਵਿੱਚ ਸਰਕਾਰੀ ਕੰਨਿਆ ਮਲਟੀਪਰਪਜ ਸ.ਸ.ਸ.ਮਾਡਲ ਟਾਊਨ ਪਟਿਆਲਾ ਦੇ ਦੋ ਮਾਡਲਾਂ ਨੇ ਕ੍ਰਮਵਾਰ ਐਲੀਮੇਂਟਰੀ ਪੱਧਰ ਅਤੇ ਸੀਨੀਅਰ ਸੈਕੰਡਰੀ ਪੱਧਰ ਤੇ ਭਾਗ ਲਿਆ ।

ਸੀਨੀਅਰ ਸੈਕੰਡਰੀ ਪੱਧਰ ਤੇ ਵਿਦਿਆਰਥਣਾ ਕੋਨਿਕਾ ਅਤੇ ਕਿਰਨਜੋਤ ਕੌਰ ਵੱਲੋਂ ਹਾਈਡਰੋਪਾਨਿਕਸ ਵਿਸ਼ੇ ਤੇ ਬਣਾਇਆ ਮਾਡਲ ਰਾਜ ਪੱਧਰ ਤੇ ਦੂਸਰੇ ਸਥਾਨ ਤੇ ਰਿਹਾ। ਇਹ ਮਾਡਲ ਸ੍ਰੀਮਤੀ ਗੁਰਜੀਤ ਕੌਰ ਲੈਕਚਾਰ ਬਾਇਉਲੋਜੀ ਦੀ ਗਾਈਡੈਂਸ ਵਿੱਚ ਤਿਆਰ ਕਰਵਾਆਿ ਗਿਆ। ਸਕੂਲ਼ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਪ੍ਰਿੰਸੀਪਲ ਸ.ਬਲਬੀਰ ਸਿੰਘ ਜੌੜਾ ਨੇ ਸਮੂਹ ਸਾਇੰਸ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆ ਦਾ ਸਕੂਲ ਵੱਲੋ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਸ.ਬਲਬੀਰ ਸਿੰਘ ਜੌੜਾ ਨੇ ਇਸ ਮੌਕੇ ਦਿੱਤੇ ਭਾਸ਼ਣ ਵਿੱਚ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਜਿਲ੍ਹਾ /ਸਟੇਟ /ਨੈਸ਼ਨਲ ਪੱਧਰ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੋਰਡ ਦੀ ਪ੍ਰੀਖਿਆ ਵਿੱਚ ਵਾਧੂ ਅੰਕ ਦਿੱਤੇ ਜਾਂਦੇ ਹਨ। ਉਸੇ ਤਰ੍ਹਾ ਵਿਗਿਆਨ ਪ੍ਰਦਰਸ਼ਨੀ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਬੋਰਡ ਦੀ ਪ੍ਰੀਖਿਆ ਵਿੱਚ ਵਾਧੂ ਅੰਕ ਦਿੱਤੇ ਜਾਣ ਤਾਂ ਜੋ ਬੱਚੇ ਇਹਨਾ ਵਿਗਿਆਨ ਪ੍ਰਦਰਸ਼ਨੀਆਂ ਵਿੱਚ ਹੋਰ ਜੋਸ਼ ਨਾਲ ਭਾਗ ਲੈ ਸਕਣ।

Leave a Reply

Your email address will not be published. Required fields are marked *