ਪੰਜਾਬ

ਬਾਰਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਪਹਿਲੇ ਦੋ ਅਧਿਆਇ ਤਿਆਰ

ਗਿਆਰਵੀਂ ਜਮਾਤ ਦਾ ਵੀ ਇਕ ਚੈਪਟਰ ਤਿਆਰ
ਤਿਆਰ ਅਧਿਆਇ ਪਹਿਲੀ ਅਗਸਤ ਨੂੰ ਬੋਰਡ ਦੀ ਵੈਬਸਾਈਟ ਉਤੇ ਹੋਣਗੇ ਅਪਲੋਡ
ਚੰਡੀਗੜ•, 20 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਗਿਆਰਵੀਂ ਅਤੇ ਬਾਰ•ਵੀਂ ਜਮਾਤ ਲਈ ਇਤਿਹਾਸ ਦੀਆਂ ਕਿਤਾਬਾਂ ਤਿਆਰ ਕਰਨ ਲਈ ਪ੍ਰੋ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਕਾਇਮ ਕਮੇਟੀ ਵੱਲੋਂ ਬਾਰ•ਵੀਂ ਜਮਾਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਦੋ ਅਧਿਆਇ ਤਿਆਰ ਕਰ ਲਏ ਗਏ ਹਨ ਅਤੇ ਗਿਆਰਵੀਂ ਜਮਾਤ ਲਈ ਵੀ ਇਕ ਅਧਿਆਇ ਤਿਆਰ ਕਰ ਲਿਆ ਗਿਆ ਹੈ।

ਇੱਥੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਨਜ਼ਰਸਾਨੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮੇਟੀ ਨੇ ਗਿਆਰਵੀਂ ਅਤੇ ਬਾਰ•ਵੀਂ ਜਮਾਤ ਦਾ ਪਾਠਕ੍ਰਮ ਅਤੇ ਬਾਰ•ਵੀਂ ਦੇ ਪਹਿਲੇ ਦੋ ਅਧਿਆਇ ਅਤੇ ਗਿਆਰਵੀਂ ਜਮਾਤ ਦਾ ਇਕ ਅਧਿਆਇ ਸੌਂਪ ਦਿੱਤਾ ਹੈ। ਇਹ ਅਧਿਆਇ ਅੰਗਰੇਜ਼ੀ ਭਾਸ਼ਾ ਵਿੱਚ ਤਿਆਰ ਕੀਤੇ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਇਨ•ਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਕਰ ਕੇ ਪਹਿਲੀ ਅਗਸਤ 2018 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਉਤੇ ਅਪਲੋਡ ਕਰ ਦਿੱਤਾ ਜਾਵੇਗਾ।
ਮੀਟਿੰਗ ਦੌਰਾਨ ਨਜ਼ਰਸਾਨੀ ਕਮੇਟੀ ਦੇ ਚੇਅਰਮੈਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਦੋਵੇਂ ਜਮਾਤਾਂ ਦੀਆਂ ਕਿਤਾਬਾਂ ਲਈ ਕਾਲ ਵੰਡ ਕਰ ਲਈ ਗਈ ਹੈ। ਇਸ ਤਹਿਤ ਗਿਆਰਵੀਂ ਜਮਾਤ ਵਿੱਚ ਭਾਰਤ ਦਾ ਇਤਿਹਾਸ ਮੁੱਢਲੇ ਕਾਲ ਤੋਂ ਲੈ ਕੇ 1947 ਤੱਕ ਦਾ ਪੜ•ਾਇਆ ਜਾਵੇਗਾ, ਜਦੋਂ ਕਿ ਬਾਰ•ਵੀਂ ਜਮਾਤ ਵਿੱਚ ਪੰਜਾਬ ਦਾ ਇਤਿਹਾਸ 1450 ਤੋਂ ਲੈ ਕੇ 1966 ਤੱਕ ਪੜ•ਾਇਆ ਜਾਵੇਗਾ।
ਸਿੱਖਿਆ ਮੰਤਰੀ ਸ੍ਰੀ ਸੋਨੀ ਨੇ ਕਿਹਾ ਕਿ ਕਿਸੇ ਵਿਸ਼ੇ ਦੀ ਕਿਤਾਬ ਤਿਆਰ ਕਰਨਾ ਵੱਡਾ ਕਾਰਜ ਹੁੰਦਾ ਹੈ, ਜਿਸ ਲਈ ਖੁੱਲ਼•ੇ ਸਮੇਂ ਦੀ ਲੋੜ ਹੁੰਦੀ ਹੈ ਪਰ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਿਆਰਵੀਂ ਅਤੇ ਬਾਰ•ਵੀਂ ਜਮਾਤ ਦੀ ਤਿਆਰ ਕਰਵਾਈ ਜਾ ਰਹੀ ਕਿਤਾਬ ਨੂੰ ਜਲਦੀ ਤਿਆਰ ਕਰਨ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਦੀ ਪੜ•ਾਈ ਦਾ ਨੁਕਸਾਨ ਨਾ ਹੋਵੇ।
ਮੀਟਿੰਗ ਵਿੱਚ ਕਮੇਟੀ ਮੈਂਬਰ ਡਾ. ਜੇ.ਐਸ. ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਤਪਾਲ ਸਿੰਘ ਕਪੁਰ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਤੇ ਪੰੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਸ਼ਾਂਤ ਕੁਮਾਰ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *