ਕਿਸਾਨ ਮੰਚ ਨੇ ਕਿਸਾਨੀ ਮੰਗਾਂ ਦੇ ਹੱਕ ‘ਚ ਮੋਟਰ ਸਾਈਕਲ ਰੈਲੀ ਕੱਢੀ
ਮੋਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਨਿਭਾਏ : ਚਹਿਲ, ਸ਼ਾਦੀਪੁਰ
ਪਟਿਆਲਾ, 24 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਉਰੋ) ਰਾਸ਼ਟਰੀ ਕਿਸਾਨ ਮਹਾਂਸੰਘ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ 22 ਫਰਵਰੀ 2018 ਤੋਂ ਦੇਸ਼ ਵਿਆਪੀ ਅੰਦੋਲਨ ਚੱਲ ਰਿਹਾ ਹੈ, ਉਸ ਦੀ ਲੜੀ ਤਹਿਤ 26 ਜੁਲਾਈ ਨੂੰ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ ਕਿਸਾਨ ਅਧਿਕਾਰ ਯਾਤਰਾ ਨੂੰ ਅੱਜ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੋਂ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਹਰਿੰਦਰ ਸਿੰਘ ਚਹਿਲ, ਸਾਬਕਾ ਐਸ.ਪੀ.(ਡੀ) ਗੁਰਨਾਮ ਸਿੰਘ ਮਹਿਰਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਹਰਿੰਦਰ ਸਿੰਘ ਚਹਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਮੁਤਾਬਕ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਇੰਨ ਬਿਨ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹਨ। ਇਸੇ ਤਰ੍ਹਾਂ ਕਿਸਾਨ ਅਧਿਕਾਰ ਯਾਤਰਾ ਵੱਖ-ਵੱਖ ਪਿੰਡਾਂ ਵਿਚੋਂ ਹੁੰਦੀ ਹੋਈ ਜਦੋਂ ਇਲਾਕਾ ਦੇਵੀਗੜ੍ਹ ਵਿਖੇ ਪੁੱਜੀ ਤਾਂ ਕਸਾਨਾਂ ਨੇ ਭਰਵਾਂ ਕੀਤਾ ਸੀ। ਇਸ ਦੀ ਤਿਆਰੀ ਲਈ ਕਿਸਾਨਾਂ ‘ਚ ਜੋਸ਼ ਭਰਨ ਲਈ ਭਾਰਤੀ ਕਿਸਾਨ ਮੰਚ ਸ਼ਾਦੀਪੁਰ ਵੱਲੋਂ ਅੱਜ ਇਲਾਕਾ ਦੇਵੀਗੜ੍ਹ ਵਿੱਚ ਇੱਕ ਮੋਟਰ ਸਾਈਕਲ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਮੰਚ ਦੇ ਕੋਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕੀਤੀ।
ਇਸ ਮੋਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼ਾਦੀਪੁਰ ਨੇ ਦੱਸਿਆ ਕਿ 26 ਜੁਲਾਈ ਨੂੰ ਜੋ ਕਿਸਾਨ ਅਧਿਕਾਰ ਰੈਲੀ ਜੰਮੂ ਤੋਂ ਪਠਾਨਕੋਟ ਵਿਖੇ ਪੰਜਾਬ ਵਿੱਚ ਦਾਖਲ ਹੋਵੇਗੀ, ਉਸ ਦਾ ਜੋਰਦਾਰ ਸਵਾਗਤ ਕੀਤਾ ਜਾਵੇਗਾਅਤੇ ਇਸ ਦੌਰਾਨ ਕਿਸਾਨੀ ਨਾਲ ਸਬੰਧਤ ਮੰਗਾਂ ਨੂੰ ਜੋਰ ਸ਼ੋਰ ਨਾਲ ਉਠਾਇਆ ਜਾਵੇਗਾ। ਇਸ ਰੈਲੀ ਦੌਰਾਨ ਪੰਜਾਬ ਵਿੱਚ 3 ਵੱਡੀਆਂ ਰੈਲੀਆਂ ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਸੰਗਰੂਰ ਕੀਤੀਆਂ ਜਾਣਗੀਆਂ ਅਤੇ 30 ਜੁਲਾਈ ਨੂੰ ਲਹਿਰੇ
ਵਿਖੇ ਕਿਸਾਨ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਨੂੰ ਪੂਰੀ ਮਿਹਨਤ ਕੀਮਤ ਨਹੀਂ ਮਿਲਦੀ, ਅਤੇ ਕਿਸਾਨ ਮਜਦੂਰ ਕਰਜ਼ਾ ਮੁਕਤਨਹੀਂ ਹੁੰਦਾ ਉਨਾਂ ਚਿਰ ਇਹ ਸੰਘਰਸ਼ ਜਾਰੀ ਰਹੇਗਾ। ਇਸ ਰੈਲੀ ਵਿੱਚ ਬੂਟਾ ਸਿੰਘ ਸ਼ਾਦੀਪੁਰ ਤੋਂ ਇਲਾਵਾ ਰਾਮ ਸਿੰਘ ਰੰਧਾਵਾ, ਗੁਰਚਰਨ ਹੰਜਰਾ, ਜਬਰਜੀਤ ਸਿੰਘ, ਝਿਰਮਿਲ ਸਿੰਘ, ਜਗਜੀਤ ਸਿੰਘ, ਕਰਨੈਲ ਸਿੰਘ, ਜਿੰਦਰ ਸਿੰਘ ਸਿੱਧੂ, ਸੁੱਖਾ ਵੜੈਚ, ਅਮਰਜੀਤ ਬਿੱਟੂ, ਬਲਬੀਰ ਕਾਹਲੋਂ, ਬਾਬਾ ਕਸ਼ਮੀਰਾ, ਬਾਬਾ ਹੀਰਾ ਸਿੰਘ, ਬਲਵਿੰਦਰ ਸਿੰਘ ਲਹੌਰੀਆ, ਜਸਵਿੰਦਰ ਗੁੱਡੂ, ਜਸਵਿੰਦਰ ਰੰਧਾਵਾ ਗੁਰਬਚਨ ਕੋਟੀਆ, ਗੁਰਨਾਮ ਸਿੰਘ ਆਦਿ ਵੀ ਮੌਜੂਦ ਸਨ।

