ਪਟਿਆਲਾ

ਸਿੰਚਾਈ ਕਾਮਿਆਂ ਦਾ ਸੰਘਰਸ਼ ਲਿਆਇਆ ਰੰਗ, ਤਨਖਾਹਾਂ ਰਿਲੀਜ਼

ਪਟਿਆਲਾ : (ਮਧੂਸਾਰ ਬਿਊਰੋ ) ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਸਿੰਚਾਈ ਵਿਭਾਗ ਬੀ.ਐਮ.ਐਲ. ਮੰਡਲ ਆਈ.ਬੀ. ਸਰਕਲ ਦੇਵੀਗੜ੍ਹ ਮੰਡਲ, ਆਦਿ ਫੀਲਡ ਕਾਮਿਆਂ ਦੀਆਂ ਜੂਨ ਮਹੀਨੇ ਦੀਆਂ ਤਨਖਾਹਾਂ ਪੰਜਾਬ ਸਰਕਾਰ ਵੱਲੋਂ ਪੋਸਟਾਂ ਦੀ ਮਨਬੂਰੀ ਨਾ ਦੇਣ ਕਾਰਨ ਰੁਕੀਆਂ ਤਨਖਾਹਾਂ ਜਾਰੀ ਕਰਾਉਣ ਲਈ ਕਈ ਦਿਨਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਸੀ,

ਅਗਲੀ ਕੜੀ ਵਜੋਂ 27 ਜੁਲਾਈ ਨੂੰ ਬੀ.ਐਮ.ਐਲ. ਕੰਪਲੈਕਸ ਵਿਖੇ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਮੋਤੀ ਮਹਿਲ ਵੱਲ ਨੂੰ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਜਿਸ ਦੇ ਦਬਾਅ ਸਦਕਾ ਸਰਕਾਰ ਵੱਲੋਂ ਕੱਚੀਆਂ ਪੋਸਟਾਂ ਦੀ ਮਨਜੂਰੀ ਦਿੱਤੀ ਗਈ ਅਤੇ ਕਾਰਜਕਾਰੀ ਬੀ.ਐਮ.ਐਲ. ਦੀ ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਬੀ.ਐਮ.ਐਲ. ਤੋਂ ਇਲਾਵਾ ਉੱਪ ਮੰਡਲ ਅਫਸਰ ਅਬਲੋਵਾਲ, ਉਪ ਮੰਡਲ ਅਫਸਰ ਸਮਰਾਲਾ, ਉਪ ਮੰਡਲ ਅਫਸਰ ਮਕੈਨੀਕਲ, ਉਪ ਮੰਡਲ ਅਫਸਰ ਸਮਾਣਾ ਤੇ ਯੂਨੀਅਨ ਦੇ ਨੁਮਾਇੰਦੇ ਦਰਸ਼ਨ ਸਿੰਘ ਬੇਲੂਮਾਜਰਾ ਜਿਲ੍ਹਾ ਪ੍ਰਧਾਨ ਜਸਬੀਰ ਸਿੰਘ ਖੋਖਰ, ਜਿਲ੍ਹਾ ਜਨਰਲ ਸਕੱਤਰ ਛੱਜੂ ਰਾਮ, ਕ੍ਰਿਸ਼ਨ ਸਮਾਣਾ, ਲਖਵਿੰਦਰ ਪ੍ਰਕਾਸ਼ ਘਨੌਰ, ਹਰੀ ਰਾਮ, ਪ੍ਰਕਾਸ਼ ਬੀ.ਐਮ.ਐਲ., ਜਗਤਾਰ, ਸੁਲੱਖਣ ਖਮਾਣੋ, ਸਤਨਾਮ ਸੋਂਢਾ, ਮੰਗਤ ਸਿੰਘ ਗੰਡਾ ਖੇੜੀ, ਕ੍ਰਿਸ਼ਨ ਖਨੋਰੀ, ਕਰਮ ਸਿੰਘ ਨਾਭਾ ਆਦਿ ਸ਼ਾਮਲ ਸਨ। ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਵੱਲੋਂ ਫੀਲਡ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਦੇਣ ਦਾ ਫੈਸਲਾ ਕਰਨ ਤੋਂ ਇਲਾਵਾ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ, ਸਾਈਟਾਂ ਤੇ ਲੋੜੀਂਦਾ ਸਮਾਨ, ਰੈਗੂਲੇਸ਼ਨ ਹੈਡਾਂ ਤੇ ਬਿਜਲੀ ਬਿੱਲ, ਡੀ.ਏ. ਦੀਆਂ ਕਿਸ਼ਤਾਂ ਦੇ ਬਕਾਏ ਅਤੇ ਹੋਰ ਬਕਾਏ ਆਦਿ ਦਰਜ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ। ਜਿਸ ਕਰਕੇ ਯੂਨੀਅਨ ਵੱਲੋਂ 27 ਜੁਲਾਈ ਨੂੰ ਬੀ.ਐਮ.ਐਲ. ਕੰਪਲੈਕਸ ਵੱਲ ਰੋਸ ਧਰਨਾ ਅਤੇ ਮੋਤੀ ਮਹਿਲ ਵੱਲ ਨੂੰ ਕੀਤਾ ਜਾਣ ਵਾਲਾ ਮਾਰਚ ਕੈਂਸਲ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *