ਕੇਂਦਰੀ ਬਜਟ ਸਮੂਹ ਵਰਗਾਂ ਲਈ ਲਾਭਕਾਰੀ ਹੈ: ਗਰੇਵਾਲ
ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੌਤਰਾ ਅਤੇ ਹਰਜੀਤ ਗਰੇਵਾਲ ਨੇ ਸਾਂਝੀ ਕੀਤੀ ਜਾਣਕਾਰੀ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਅੱਜ ਪ੍ਰੈਸ ਵਾਰਤਾ ਵਿੱਚ ਬੀ.ਜੇ.ਪੀ. ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਕੇ.ਕੇ. ਮਲਹੌਤਰਾ ਨੇ ਕੇਂਦਰੀ ਬਜਟ ਨੂੰ ਸਮੂਹ ਵਰਗਾਂ ਲਈ ਲਾਭਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਬਜਟ ਹਰ ਵਰਗ ਲਈ ਸਹੂਲਤਾਂ ਦੇ ਪਿਟਾਰੇ ਖੋਲੇ ਹਨ। ਜਿਸਦੇ ਤਹਿਤ ਕਿਸਾਨ, ਵਪਾਰੀ, ਮਧਿਅਮ ਵਰਗ, ਗਰੀਬੀ ਰੇਖਾ ਵਰਗ, ਦਲਿਤ ਵਰਗ ਅਤੇ ਖਾਸ ਕਰਕੇ ਮੁਲਾਜ਼ਮਾਂ ਨੂੰ ਵੱਡੀ ਰਾਹਤ ਪ੍ਰਧਾਨ ਕੀਤੀ ਹੈ। ਜਿਸਦੇ ਤਹਿਤ ਇਨਕਮ ਟੈਕਸ ਦੀ ਛੂਟ 5 ਲੱਖ ਤੋਂ ਵਧਾ ਕੇ 7 ਲੱਖ ਕੀਤੀ ਗਈ ਹੈ। ਇਸ ਬਜਟ ਵਿੱਚ ਨੌਜਵਾਨਾਂ ਲਈ ਨੌਕਰੀਆਂ ਦੇ ਵੱਡੇ ਅਵਸਰ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਨੌਜਵਾਨ ਵਰਗ ਆਪਣੇ ਪੈਰਾਂ ’ਤੇ ਖੜਾ ਹੋ ਸਕੇ। ਸੀਮਾਵਰਤੀ ਸੂਬਿਆਂ ਲਈ ਵੀ ਕੇਂਦਰ ਸਰਕਾਰ ਨੇ ਖੁੱਲੇ ਦਿਲ ਨਾਲ ਗ੍ਰਾਂਟਾਂ ਦਿੱਤੀਆਂ ਹਨ ਤਾਂ ਜੋ ਇਨ੍ਹਾਂ ਸੂਬਿਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸਦੇ ਨਾਲ ਹੀ ਮਧਿਅਮ ਵਰਗ ਅਤੇ ਗਰੀਬੀ ਰੇਖਾ ਤੋ ਨੀਚੇ ਹਰ ਵਰਗ ਲਈ ਲਾਭਕਾਰੀ ਸਕੀਮਾਂ ਕੇਂਦਰ ਵੱਲੋਂ ਪਹਿਲਾਂ ਨਾਲੋਂ ਹੋਰ ਵਧਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਬਜਟ ਆਉਣ ਵਾਲੇ 50 ਸਾਲ ਦੀ ਆਰਥਿਕਤਾ ਨੂੰ ਹੋਰ ਮਜਬੂਤ ਕਰੇਗਾ। ਪਹਿਲਾਂ ਭਾਰਤ ਆਰਥਿਕਤਾ ਦੇ ਮਾਮਲੇ ਵਿੱਚ ਦੂਜੇ ਵੱਡੇ ਦੇਸ਼ਾਂ ’ਤੇ ਨਿਰਭਰ ਸੀ ਪਰ ਪਿਛਲੇ 9 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਸਦਕਾ ਹੁਣ ਭਾਰਤ 20 ਦੇਸ਼ਾਂ ਨੂੰ ਆਰਥਿਕ ਮਦਦ ਦੇ ਰਿਹਾ ਹੈ ਜਿਸ ਲਈ ਸਮੂਚੀ ਬੀ.ਜੇ.ਪੀ. ਦੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ। ਇਸ ਮੌਕੇ ਸ਼ੇਰਾਂ ਵਾਲਾ ਗੇਟ ਟੇ੍ਰਡਰਜ਼ ਐਸੋਸੀਏਸ਼ਨ ਤੋਂ ਰਜਿੰਦਰ ਸਿੰਗਲਾ, ਅਦਾਲਤ ਬਾਜ਼ਾਰ ਮਾਰਕੀਟ ਐਸੋਸੀਏਸ਼ਨ ਤੋਂ ਰਾਜੀਵ ਸ਼ਰਮਾ, ਬੇਹੜਾ ਰੋਡ ਸਪੇਅਰ ਪਾਰਟ ਐਸੋਸੀਏਸ਼ਨ ਤੋਂ ਰਜਿੰਦਰ ਪੱਪ ਅਤੇ ਭੁਪਿੰਦਰ ਗੁਪਤਾ, ਨਾਮਦਰ ਖਾਂ ਰੋਡ ਵੈਲਫੇਅਰ ਐਸੋਸੀਏਸ਼ਨ ਤੋਂ ਵਾਸੂਦੇਵ ਅਰੋੜਾ, ਟੈਂਟ ਐਂਡ ਹੋਟਲ ਐਸੋਸੀਏਸ਼ਨ ਤੋਂ ਅਨਿਲ ਅਗਰਵਾਲ, ਕੈਟਰਜ਼ ਐਸੋਸੀਏਸ਼ਨ ਤੋਂ ਗੋਪੀ ਰੰਗੀਲਾ, ਯੂਥ ਐਂਡ ਕਲਚਰਲ ਐਸੋਸੀਏਸ਼ਨ ਤੋਂ ਅਮਰਪ੍ਰੀਤ ਬਿਟਲੀ, ਗੁੜ ਮੰਡੀ ਐਸੋਸੀਏਸ਼ਨ ਤੋਂ ਅਤੁਲ ਜੋਸ਼ੀ ਅਤੇ ਸੁਸ਼ੀਲ ਹੈਪੀ, ਨਾਭਾ ਗੇਟ ਟੇ੍ਰਡਰਜ਼ ਐਸੋਸੀਏਸ਼ਨ ਤੋਂ ਇਲਾਵਾ ਵਿਜੇ ਕੁੱਕਾ, ਹਰਦੇਵ ਬੱਲੀ, ਵਰਿੰਦਰ ਗੁਪਤਾ, ਸੁਖਵਿੰਦਰ ਕੌਰ ਨੌਲਖਾ, ਐਸ.ਕੇ. ਦੇਵ, ਹਰਿੰਦਰ ਕੋਹਲੀ, ਸੁਸ਼ਮਾ ਰਾਣੀ, ਐਸ.ਐਸ. ਵਾਲੀਆ, ਰਾਕੇਸ਼ ਮੰਗਲਾ, ਨਿਖਿਲ ਕਾਕਾ, ਹਰੀਸ਼ ਕਪੂਰ, ਸੰਦੀਪ ਮਲਹੌਤਰਾ, ਮੰਜੂ ਕੁਰੇਸ਼ੀ, ਵਰਿੰਦਰ ਖੰਨਾ, ਹਰੀਸ਼ ਕੇਹਰ, ਵਨੀਤ ਸਹਿਗਲ, ਸੰਜੇ ਸ਼ਰਮਾ, ਵਰੁਣ ਗੋਇਲ, ਸੰਜੇ ਹੰਸ, ਨਕੁਲ ਸ਼ੋਫਤ, ਇੰਦਰ ਨਾਰੰਗ, ਮਨੀਸ਼ਾ ਉਪਲ, ਸਿਕੰਦਰ ਚੌਹਾਨ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਸ਼ੰਕਰ ਚੌਹਾਨ, ਵਰਿੰਦਰ ਬੱਤਰਾ ਆਦਿ ਹਾਜ਼ਰ ਸਨ।

