ਪਟਿਆਲਾ

ਵਿਕਟੋਰੀਆ ਕੰਨਿਆ ਸਕੂਲ ਵਿੱਚ ਵਿਗਿਆਨ ਐਕਟੀਵਿਟੀ ਮੇਲੇ ਦਾ ਆਯੋਜਨ

ਪਟਿਆਲਾ, 6 ਅਗਸਤ (ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ ਪੜ੍ਹੋ ਪੰਜਾਬ ਪੜਾ੍ਹਓ ਪੰਜਾਬ- ਵਿਗਿਆਨ ਤਹਿਤ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਗਿਆਨ ਐਕਟੀਵਿਟੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਐਕਟੀਵਿਟੀ ਫੇਅਰ ਦੌਰਾਨ ਸਕੂਲ ਦੀਆਂ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜ੍ਹ ਰਹੀਆਂ ਸਾਰੀਆਂ ਵਿਦਿਆਰਥਣਾਂ ਨੇ ਭਾਗ ਲਿਆ।

ਸਕੱਤਰ ਸਿੱਖਿਆ, ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਅਗਵਾਈ ਕੀਤੇ ਜਾ ਰਹੇ ਪ੍ਰੋਜੈਕਟ ਪੜ੍ਹੋ ਪੰਜਾਬ ਪੜਾ੍ਹਓ ਪੰਜਾਬ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਫੇਅਰ ਵਿੱਚ ਵਿਦਿਆਰਥਣਾਂ ਨੂੰ ਸਿਲੇਬਸ ਅਨੁਸਾਰ ਵਿਗਿਆਨ ਦੀਆਂ 116 ਕਿਰਿਆਵਾਂ ਖੁਦ ਹੱਥੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਖੁਦ ਹੱਥੀ ਕਿਰਿਆਵਾਂ ਕਰਨ ਨਾਲ ਵਿਦਿਆਰਥੀਆਂ ਦਾ ਡਰ ਖਤਮ ਹੋਇਆ ਹੈ ਉੱਥੇ ਹੀ ਉਨਾਂ ਦੀ ਵਿਸ਼ੇ ਪ੍ਰਤੀ ਰੂਚੀ ਵੀ ਵਧੀ ਹੈ।
ਵਿਗਿਆਨ ਮੇਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਪਹੁੰਚੇ ਮੈਂਟਰ-ਸਾਂਇੰਸ ਅਭਿਨਵ ਜੋਸ਼ੀ ਨੇ ਦੱਸਿਆ ਕਿ ਅਜਿਹੇ ਮੇਲੇ ਆਪਣੇ ਆਪ ਵਿੱਚ ਨਿਵੇਕਲੇ ਹਨ ਕਿਉਂਕਿ ਇਨ੍ਹਾਂ ਮੇਲਿਆਂ ਦੌਰਾਨ ਵਿਦਿਆਰਥੀ ਨੂੰ ਆਪਣੇ ਸਹਿਪਾਠੀਆਂ ਤੋਂ ਵੀ ਸਿੱਖਣ ਦਾ ਮੌਕਾ ਮਿਲਦਾ ਹੈ।ਗੈਰ-ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਭਾਈਚਾਰੇ ਦੀ ਭਰਪੂਰ ਇਨ੍ਹਾਂ ਮੇਲਿਆਂ ਦਾ ਮੁੱਖ ਆਕਰਸ਼ਣ ਹੈ।
ਇਸ ਐਕਟੀਵਿਟੀ ਫੇਅਰ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਵਿਨੋਦ ਅਰੋੜਾ, ਕਿਰਨ ਗੁਪਤਾ, ਸਬਨਮ, ਲੈਕਚਰਾਰ ਫਿਜ਼ਿਕਸ ਦਿਨੇਸ਼ ਕੁਮਾਰ, ਸਾਂਇੰਸ ਅਧਿਆਪਕਾਵਾਂ ਬਲਜੀਤ ਕੌਰ, ਰਜਨੀ, ਸੀਨੀਅਰ ਲੈਬ ਅਟੈਂਡੈਂਟ ਦਮਨਜੀਤ ਕੋਰ ਸਮੇਤ ਸਮੂਹ ਅਧਿਆਪਕਾਂ ਨੇ ਭਾਗ ਲਿਆ।

Leave a Reply

Your email address will not be published. Required fields are marked *