ਨਰਸਿੰਗ-ਡੇ ’ਤੇ ਵੈਸਟਰਨ ਕਮਾਂਡ ਨੇ ਸੰਭਾਲੀ ਕੋਵਿਡ ਕਮਾਂਡ
ਹਸਪਤਾਲ `ਚ 10 ਡਾਕਟਰ, 50 ਮਿਲਟਰੀ ਜਵਾਨ,50 ਪ੍ਰਸ਼ਾਸ਼ਨਕ ਅਧਿਕਾਰੀ ਤਾਇਨਾਤ
ਮਹਾਰਾਣੀ ਪ੍ਰਨੀਤ ਕੋਰ ਨੇ ਕੀਤਾ ਉਦਘਾਟਨ
ਪਟਿਆਲਾ 12 ਮਈ (ਅਕਾਸ਼ਦੀਪ ਜੱਬਲ/ਮਧੂਸਾਰ ਬਿਊਰੋ) ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ,ਉਥੇ ਹੀ ਰਜਿੰਦਰਾ ਹਸਪਤਾਲ ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਅੱਜ ਤੋਂ ਵੈਸਟਰਨ ਕਮਾਂਡ ਦੇ ਮਿਲਟਰੀ ਦੇ ਜਵਾਨ ਕਰਨਗੇ।ਅੱਜ ਨਰਸਿੰਗ-ਡੇਤੇ ਰਜਿੰਦਰਾ ਹਸਪਤਾਲ ਦੀ ਸੁਪਰ ਸਪੈਸ਼ਲਲਿਟੀ ਬਿਲਡਿੰਗ ਚ ਵੈਸਟਰਨ ਕਮਾਂਡ ਕੋਵਿਡ ਹਸਪਤਾਲ ਦੀ ਸ਼ੁਰੂਆਤ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੋਰ ਨੇ ਉਦਘਾਟਨ ਕਰਕੇ ਆਪਣੇ ਕਰ ਕਮਲਾਂ ਨਾਲ ਕੀਤੀ।

ਇਸ ਮੋਕੇ ਪ੍ਰਨੀਤ ਕੋਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਸਿੱਖ ਰੈਜੀਮੈਂਟ ਦੀ ਵੈਸਟਰਨ ਕਮਾਂਡ ਦੇ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਦ ਆਰਮੀ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਕੋਵਿਡ ਮਰੀਜ਼ਾਂ ਦੀ ਦੇਖਭਾਲ ਮਿਲਟਰੀ ਜਵਾਨ ਕਰਨਗੇੇ।ਪ੍ਰਨੀਤ ਕੋਰ ਨੇ ਕਿਹਾ ਕਿ ਕੋਵਿਡ ਮਰੀਜ਼ਾਂ ਦੀ ਦੇਖਭਾਲ ਅਤੇ ਸਾਭ-ਸੰਭਾਲ ਪੂਰੀ ਤਰਾਂ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਤਰਾਂ ਦੇ ਭਰਮ-ਭੁਲੇਖੈਚ ਨਾ ਪਿਆ ਜਾਵੇ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਵੀ ਹਸਪਤਾਲ ਚ ਹਰ ਤਰਾਂ ਦੀ ਮਦਦ ਕਰ ਰਹੇ ਹਨ। ਇਸ ਮੌਕੇ ਆਰਮੀ ਅਧਿਕਾਰੀ ਕਰਨਲ ਜਸਦੀਪ ਸੰਧੂ ਨੇ ਦਸਿਆ ਕਿ ਹਸਪਤਾਲਚ 10 ਡਾਕਟਰ,50 ਮਿਲਟਰੀ ਦੇ ਜਵਾਨ ਅਤੇ 50 ਪ੍ਰਸ਼ਾਸ਼ਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ ਜੋ ਕੋਵਿਡ ਮਰੀਜਾਂ ਦੀ ਦੇਖ-ਰੇਖ ਕਰਨਗੇ।ਇਸ ਮੋਕੇ ਬੀਬਾ ਜੈਇੰਦਰ ਕੌਰ,ਡਿਪਟੀ ਕਮਿਸ਼ਨਰ ਕੁਮਾਰ ਅਮਿਤ,ਐਸ.ਐਸ.ਪੀ. ਸੰਦੀਪ ਕੁਮਾਰ ਗਰਗ,ਐਮ.ਐਸ ਡਾ.ਐਚ.ਐਸ ਰੇਖੀ ਹਾਜ਼ਰ ਸਨ।

