ਪਟਿਆਲਾ

ਵਾਈਸ ਚਾਂਸਲਰ ਵੱਲੋਂ ‘ਵਰਸਿਟੀ ਦੇ ਵਿਭਾਗਾਂ ਦਾ ਜਾਇਜ਼ਾ, ਢੁਕਵੇਂ ਆਦੇਸ਼

ਪਟਿਆਲਾ , 7 ਅਗਸਤ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਡਾ. ਬੀ. ਐੱਸ ਘੁੰਮਣ ਵੱਲੋਂ ਪ੍ਰਬੰਧਕੀ ਕੰਮ ਕਾਜ ਨੂੰ ਵਧੇਰੇ ਸਚਾਰੂ ਬਣਾਉਣ ਅਤੇ ਅਕਾਦਮਿਕ ਪੱਧਰ ਨੂੰ ਹੋਰ ਮਿਆਰੀ ਬਣਾਉਣ ਹਿਤ ਵਖ-ਵਖ ਵਿਭਾਗਾਂ ਵਿਖੇ ਨਿੱਜੀ ਤੌਰ ਤੇ ਦੌਰਾ ਕਰਨ ਸੰਬੰਧੀ ਵਿੱਢੀ ਮੁਹਿੰਮ ਤਹਿਤ ਅੱਜ ਵੀ ਕਈ ਵਿਭਾਗਾਂ ਦਾ ਮੁਆਇਨਾ ਕੀਤਾ ਗਿਆ।

ਆਰਟਸ ਬਲਾਕ ਨੰਬਰ ਚਾਰ ਅਤੇ ਪੰਜ ਦੇ ਵਖ-ਵਖ ਵਿਭਾਗਾਂ ਵਿਚ ਉਨ੍ਹਾਂ ਵੱਲੋਂ ਜਮਾਤ ਕਮਰਿਆਂ ਵਿਚ ਜਾ ਕੇ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਪ੍ਰਾਪਤ ਕੀਤੇ। ਚਾਰ ਨੰਬਰ ਬਲਾਕ ਵਿਚ ਵਿਦਿਆਰਥੀਆਂ ਅਤੇ ਸੰਬੰਧਤ ਅਮਲੇ ਦੇ ਸੁਝਾਵਾਂ ਦੇ ਅਧਾਰ ਤੇ ਉਨ੍ਹਾਂ ਵੱਲੋਂ ਪੀਣ ਵਾਲੇ ਵਾਲੇ ਪਾਣੀ ਦੀ ਸਮੱਸਿਆ ਨੂੰ ਸੁਲਝਾਉਣ ਲਈ ਢੁਕਵੀਂ ਯੋਜਨਾ ਬਣਾਉਣ ਲਈ ਵੀ ਤੁਰੰਤ ਆਦੇਸ਼ ਦਿੱਤੇ ਗਏ।
ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਹਰ ਵਿਭਾਗ ਨੂੰ ਨਿਰੰਤਰ ਜਮਾਤਾਂ ਲਗਾਉਣ ਤੋਂ ਇਲਾਵਾ ਤਾਕੀਦ ਕੀਤੀ ਗਈ ਕਿ ਕਿਸੇ ਵੀ ਕਮਰੇ ਵਿਚ ਸੰਬੰਧਤ ਅਮਲਾ ਜਾਂ ਵਿਦਿਆਰਥੀਆਂ ਦੀ ਮੌਜੂਦਗੀ ਨਾ ਹੋਣ ਦੀ ਸੂਰਤ ਵਿਚ ਤੁਰੰਤ ਲਾਈਟਾਂ ਅਤੇ ਪੱਖੇ ਬੰਦ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਯੂਨੀਵਰਸਿਟੀ ਉੱਪਰ ਕਿਸੇ ਕਿਸੇ ਕਿਸਮ ਦਾ ਵਾਧੂ ਵਿੱਤੀ ਬੋਝ ਨਾ ਪਵੇ ਅਤੇ ਊਰਜਾ ਦੀ ਬੱਚਤ ਵੀ ਕੀਤੀ ਜਾ ਸਕੇ। ਅੱਜ ਦੇ ਇਸ ਦੌਰੇ ਦੌਰਾਨ ਉਹਨਾਂ ਲਾਇਬਰੇਰੀ ਦੇ ਨਾਲ ਵਾਲੀ ਮੁੱਖ ਕੰਟੀਨ ਅਤੇ ਆਰਟਸ ਬਲਾਕਾਂ ਦੇ ਦਰਮਿਆਨ ਵਾਲੀ ਕੰਟੀਨ ਦੇ ਇਰਦ ਗਿਰਦ ਵਾਲੇ ਖੇਤਰ ਦਾ ਵੀ ਦੌਰਾ ਕੀਤਾ ਕੰਟੀਨ ਮਾਲਕਾਂ ਨੂੰ ਆਪਣੇ ਆਸ ਪਾਸ ਸਫਾਈ ਰੱਖਣ ਲਈ ਕਿਹਾ। ਪਬਲੀਕੇਸ਼ਨ ਬਿਊਰੋ ਵਿਚਲੇ ਦੌਰੇ ਦੌਰਾਨ ਉਨ੍ਹਾਂ ਸੰਬੰਧਤ ਕਰਮਚਾਰੀਆਂ ਤੋਂ ਕਿਤਾਬਾਂ ਦੀ ਵਿੱਕਰੀ ਸੰਬੰਧੀ ਅੰਕੜੇ ਪ੍ਰਾਪਤ ਕੀਤੇ ਅਤੇ ਇਸ ਵਿੱਕਰੀ ਦਰ ਵਿਚ ਵਾਧਾ ਕਰਨ ਹਿਤ ਆਪਣੇ ਕੁੱਝ ਨਿੱਜੀ ਸੁਝਾਅ ਵੀ ਦਿੱਤੇ।

Leave a Reply

Your email address will not be published. Required fields are marked *