ਪੰਜਾਬ

ਬਲਵੰਤ ਸਿੰਘ ਰਾਮੂਵਾਲੀਆ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ

ਸੂਬੇ ‘ਚ ਪਾਰਟੀ ਦਾ ਢਾਂਚਾ ਖੜਾ ਕੀਤਾ ਜਾਵੇਗਾ : ਰਾਮੂਵਾਲੀਆ
ਚੰਡੀਗੜ੍ਹ 9 ਅਗਸਤ (ਮਧੂਸਾਰ ਬਿਊਰੋ) ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਲਾਇਆ ਹੈ।
ਇਹ ਪ੍ਰਗਟਾਵਾ ਖੁਦ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਗੱਲਬਾਤ ਦੋਰਾਨ ਕੀਤਾ। ਰਾਮੂਵਾਲੀਆ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਪਾਰਟੀ ਦਾ ਢਾਂਚਾ ਖੜ੍ਹਾ ਕੀਤਾ ਜਾਵੇਗਾ। ਅਕਾਲੀ ਦਲ ਬਾਰੇ ਬੋਲਦਿਆਂ ਰਾਮੂਵਾਲੀਆ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਭਾਵ ਹੁਣ ਦੇਸ਼ ਦੀ ਸਿਆਸਤ ਵਿਚ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਆਪਣਾ ਸੰਗਠਨ ਪੰਜਾਬ ‘ਚ ਵੀ ਤਿਆਰ ਕਰੇਗੀ ਤੇ ਪਾਰਟੀ ਵਲੋਂ ਅਗਸਤ ਦੇ ਆਖਰੀ ਹਫਤੇ ਜਲੰਧਰ ‘ਚ ਵੀ ਮੀਟਿੰਗ ਕੀਤੀ ਜਾਵੇਗੀ।

Leave a Reply

Your email address will not be published. Required fields are marked *