ਯੂਸੀਆਈ ਜੂਨੀਅਰ ਟਰੈਕ ਵਿਸ਼ਵ ਸਾਈਕਲਿੰਗ ਚੈਂਪੀਅਨਸ਼ਿਪ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ
ਪਟਿਆਲਾ, 9 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਵਿਟਜ਼ਰਲੈਂਡ ਦੇ ਏਗਲੇ ਸ਼ਹਿਰ ਵਿਖੇ 15-19 ਅਗਸਤ ਤੱਕ ਹੋਣ ਜਾ ਰਹੀ ਯੂ.ਸੀ.ਆਈ ਜੂਨੀਅਰ ਟਰੈਕ ਸਾਈਕਲਿੰਗ ਵਿਸ਼ਵ ਚੈਂਪੀਅਨਸ ਿਵਿੱਚ ਭਾਰਤੀ ਸਾਈਕਲਿੰਗ ਟੀਮ ਹਿੱਸਾ ਲੈਣ ਲਈ ਜਾ ਰਹੀ ਹੈ।
12 ਮੈਬਰੀ ਭਾਰਤੀ ਸਾਈਕਲਿੰਗ ਟੀਮ ਵਿੱਚ 7 ਪੁਰਸ਼ ਤੇ 1 ਮਹਿਲਾ ਸਾਈਕਲਿਸਟ ਸ਼ਾਮਲ ਹੈ।ਭਾਰਤੀ ਸਾਈਕਲਿੰਗ ਟੀਮ ਵਿੱਚ ਵੈਂਕਪਪਾ ਸ ਿਕੰਗਾਲਗੁਟੀ(ਕਰਨਾਟਕਾ), ਬਿਲਾਲ ਅਹਿਮਦ ਦਰ(ਜੰਮੂ ਅਤੇ ਕਸ਼ਮੀਰ), ਗੁਰਪ੍ਰੀਤ ਸਿੰਘ (ਪੰਜਾਬ), ਨਮਨ ਕਪਿਲ (ਪੰਜਾਬ), ਐੱਸੋ (ਏ ਅਤੇ ਐਨ), ਮਯੂਰ ਸ਼ੁਸਿੱਕੈਂਟ ਪਵਾਰ (ਮਹਾਰਾਸ਼ਟਰਾ), ਜੈਮਸ ਸਿੰਘ ਕੇਹੇਲੇਕਪਾਮ (ਮਨੀਪੁਰ), ਮਯੁਰੀ ਧਾਨਰਾਜ ਲਟ (ਮਹਾਂਰਾਸ਼ਟਰ)ਸ਼ਾਮਲ ਹਨ।ਇਸ ਟੀਮ ਮੁੱਖ ਕੋਚ (ਐਂਡਰਿਊਰਸ)ਅਰਜਨ ਐਵਾਰਡੀ ਅਮਰ ਸਿੰਘ, ਮੁੱਖ ਕੋਚ(ਸਪ੍ਰਿੰਟ) ਰਾਜਿੰਦਰ ਕੁਮਾਰ ਸ਼ਰਮਾ, ਮਹਿਲਾ ਕੋਚ ਇਰੰਗਬਾਮ ਗੁਤੁਮਨੀ ਦੇਵੀ ਤੇ ਮਨੋਜ ਸਾਹੂ ਮਕੈਨਿਕ ਹੋਣਗੇ।ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਵਿਟਜ਼ਰਲੈਂਡ ਦੇ ਦੂਤਾਵਾਸ ਨੇ ਸਾਈਕਲਿਸਟਾਂ ਦੇ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ।ਇਸ ਸੰਬਧੀ ਸਾਈਕਲਿੰਗ ਫੈਡਰੇਸ਼ਨ ਆਫ ਇੰਡਿਆ ਅਤੇ ਏਸ਼ੀਆਈ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਖਲ ਤੋ ਬਾਅਦ ਸਵਿਟਜ਼ਰਲੈਂਡ ਦੇ ਦੂਤਾਵਾਸ ਨੇ ਵੀਜ਼ੇ ਦਿੱਤੇ।ਭਾਰਤੀ ਸਾਈਕਲਿੰਗ ਟੀਮ ਕੇਅਰਿਨ, ਵਿਅਕਤੀਗਤ ਪਰਸ਼ੂਟ, ਟੀਮ ਸਪ੍ਰਿਟ, ਪੁਆਇੰਟ ਰੇਸ, ਸਕ੍ਰੈਚ ਰੇਸ, ਓਮਨਿਅਮ ਆਦਿ ਈਵੈਟਾਂ ਵਿੱਚ ਹਿੱਸਾ ਲੇਵੈਗੀ।ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਪ੍ਰਧਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ,ਵੀ.ਐਨ ਸਿੰਘ ਸਾਹਇਕ ਸਕੱਤਰ ਸੀ.ਐਫ.ਆਈ, ਕਰਨਬੀਰ ਸਿੰਘ ਸਿੱਧੂ ਸੱਕਤਰ ਪੰਜਾਬ ਸਾਈਕਲਿੰਗ, ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ,ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ ਅਤੇ ਹੋਰ ਸਾਈਕਲਿਸਟ ਨੇ ਸ਼ੁਭ ਇਛਾਵਾਂ ਦਿੱਤੀਆਂ।

