2 ਆਈ.ਪੀ.ਐਸ. ਅਤੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ
ਚੰਡੀਗੜ੍ਹ, 9 ਅਗਸਤ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਨੇ ਅੱਜ 2 ਆਈ.ਪੀ.ਐਸ. ਅਤੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ ਅਧਿਕਾਰੀਆਂ ਵਿੱਚ ਸ੍ਰੀ ਹਰਚਰਨ ਸਿੰਘ ਭੁੱਲਰ ਨੂੰ ਕਮਾਂਡੈਂਟ, 82ਵੀਂ ਬਟਾਲੀਅਨ, ਪੀ.ਏ.ਪੀ, ਚੰਡੀਗੜ੍ਹ ਅਤੇ ਸ੍ਰੀ ਨਵੀਨ ਸਿੰਗਲਾ ਨੂੰ ਏ.ਆਈ.ਜੀ/ਸਪੈਸ਼ਲ ਬਰਾਂਚ-2, ਇੰਟੈਲੀਜੈਂਸ, ਪੰਜਾਬ ਵਿਖੇ ਤੈਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ ਵਿੱਚ ਸ੍ਰੀ ਗੁਰਸ਼ਰਨਦੀਪ ਸਿੰਘ ਨੂੰ ਏ.ਆਈ.ਜੀ/ਸਪੈਸ਼ਲ ਬਰਾਂਚ-1, ਇੰਟੈਲੀਜੈਂਸ, ਪੰਜਾਬ, ਸ੍ਰੀ ਸੁਸ਼ੀਲ ਕੁਮਾਰ ਨੂੰ ਏ.ਆਈ.ਜੀ./ਐਨ.ਆਰ.ਆਈ, ਪੰਜਾਬ, ਲੁਧਿਆਣਾ, ਸ੍ਰੀ ਨਰਿੰਦਰ ਭਾਰਗਵਾ ਨੂੰ ਕਮਾਂਡੈਂਟ, ਤੀਸਰੀ ਆਈ.ਆਰ.ਬੀ, ਲੁਧਿਆਣਾ, ਸ੍ਰੀ ਬਲਵਿੰਦਰ ਸਿੰਘ ਨੂੰ ਕਮਾਂਡੈਂਟ, 13ਵੀਂ ਬਟਾਲੀਅਨ, ਪੀ.ਏ.ਪੀ, ਚੰਡੀਗੜ੍ਹ, ਸ੍ਰੀ ਹਰਪ੍ਰੀਤ ਸਿੰਘ ਨੂੰ ਏ.ਆਈ.ਜੀ/ਟਰਾਂਸਪੋਰਟ, ਸੀ.ਪੀ.ਓ, ਪੰਜਾਬ, ਚੰਡੀਗੜ੍ਹ, ਸ੍ਰੀ ਮੁਖਤਿਆਰ ਸਿੰਘ ਨੂੰ ਐਸ.ਪੀ/ਇੰਨਵੈਸਟੀਗੇਸ਼ਨ, ਫਾਜ਼ਿਲਕਾ, ਸ੍ਰੀ ਗੁਰਮੀਤ ਸਿੰਘ ਨੂੰ ਐਸ.ਪੀ/ਹੈਡਕੁਆਟਰ, ਜਲੰਧਰ (ਦਿਹਾਤੀ), ਸ੍ਰੀ ਜਗਜੀਤ ਸਿੰਘ ਸਰੋਆ ਨੂੰ ਐਸ.ਪੀ/ਆਪਰੇਸ਼ਨ, ਸੰਗਰੂਰ, ਸ੍ਰੀ ਹਰਮੀਤ ਸਿੰਘ ਨੂੰ ਐਸ.ਪੀ/ਟਰੈਫਿਕ ਤੇ ਸਕਿਉਰਟੀ, ਪਟਿਆਲਾ, ਸ੍ਰੀ ਮਨਜੀਤ ਸਿੰਘ ਬਰਾੜ ਨੂੰ ਐਸ.ਪੀ/ਇੰਨਵੈਸਟੀਗੇਸ਼ਨ, ਪਟਿਆਲਾ, ਸ੍ਰੀ ਹਰਵਿੰਦਰ ਸਿੰਘ ਵਿਰਕ ਨੂੰ ਐਸ.ਪੀ/ਹੈਡਕੁਆਟਰ, ਪਟਿਆਲਾ, ਸ੍ਰੀ ਮੇਜਰ ਸਿੰਘ ਨੂੰ ਐਸ.ਪੀ/ਹੈਡਕੁਆਟਰ, ਮਾਨਸਾ ਵਿਖੇ ਤੈਨਾਤ ਕੀਤਾ ਗਿਆ ਹੈ।

