ਪੰਜਾਬ

ਰਿਕਾਰਡ ਨਾ ਸੌਂਪਣ ਕਾਰਨ ਮਾਛੀਵਾੜਾ ਬਲਾਕ ਦਾ ਪੰਚਾਇਤ ਸਕੱਤਰ ਮੁਅੱਤਲ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਵਲੋਂ ਰਿਕਾਰਡ ਨਾ ਸੌਂਪਣ ਵਾਲੇ ਪੰਚਾਇਤ ਸਕੱਤਰਾਂ ਵਿਰੁਧ ਸਖਤੀ ਦੇ ਆਦੇਸ਼
ਵਿਭਾਗ ਵਲੋਂ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਿਰੁੱਧ ਐਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ
ਚੰਡੀਗੜ•, 10 ਅਗਸਤ (ਮਧੂਸਾਰ ਬਿਊਰੋ) ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੀ ਹਦਾਇਤ ‘ਤੇ ਪਿੰਡ ਬਹਿਲੋਲਪੁਰ, ਬਲਾਕ ਮਾਛੀਵਾੜਾ ਦੀ ਪੰਚਾਇਤ ਦਾ ਰਿਕਾਰਡ ਨਾ ਸੌਂਪਣ ਕਾਰਨ ਸ੍ਰੀ ਅਮਰੀਕ ਸਿੰਘ ਪੰਚਾਇਤ ਸਕੱਤਰ ਪੰਚਾਇਤ ਸੰਮਤੀ ਮਾਛੀਵਾੜਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੁੱਖ ਦਫਤਰ ਵਲੋਂ ਜ਼ਿਲ•ਾ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ ਨੂੰ ਪੱਤਰ ਲਿਖ ਕੇ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਿਰੁਧ ਐਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।
ਜਿਕਰਯੋਗ ਹੈ ਕਿ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਲੋਂ ਕਈ ਸਾਲਾਂ ਦਾ ਰਿਕਾਰਡ ਪ੍ਰਬੰਧਕ ਨੂੰ ਸੌਂਫਿਆ ਨਹੀਂ ਗਿਆ।ਇਸ ਦੇ ਸਬੰਧ ਵਿੱਚ ਪਿੰਡ ਦੇ ਲੋਕਾਂ ਵਲੋਂ ਪੰਚਾਇਤ ਸਕੱਤਰ ਦੇ ਖਿਲਾਫ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ।
ਇਸ ਤੋਂ ਕਾਫੀ ਸਮਾਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਹੁਕਮਾਂ ਅਨੁਸਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਮੂਹ ਜ਼ਿਲ•ਾ ਵਿਕਾਸ ਅਫਸਰਾਂ, ਉਪ ਕਾਰਜਕਾਰੀ ਅਫਸਰਾਂ ਅਤੇ ਬਲਾਕ ਵਿਕਾਸ ਅਫਸਰਾਂ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆ ਗਈਆਂ ਸਨ ਕਿ ਦੂਜੇ ਬਲਾਕ ਵਿਚ ਬਦਲੀ ਉਪਰੰਤ ਪੰਚਾਇਤ ਸਕੱਤਰ ਤਿੰਨ ਦਿਨਾਂ ਦੇ ਅੰਦਰ ਅੰਦਰ ਦੂਜੇ ਪੰਚਾਇਤ ਸਕੱਤਰ ਨੂੰ ਰਿਕਾਰਡ ਸੌਂਪਣਾ ਯਕੀਨੀ ਬਣਾਉਣਗੇ।ਪਰ ਇਸ ਦੇ ਬਾਵਜੂਦ ਹਾਲੇ ਵੀ ਕਈ ਪੰਚਾਇਤ ਸਕੱਤਰ ਵਲੋਂ ਰਿਕਾਰਡ ਹੇਂਡਓਵਰ ਕਰਨ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ।
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਬਾਰ ਫਿਰ ਵਿਭਾਗ ਦੇ ਸੀਨੀਅਰ ਅੀਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਦਲੀ ਉਪਰੰਤ ਪੰਚਾਇਤ ਸਕੱਤਰ ਆਪਣਾ ਮੁਕੰਮਲ ਰਿਕਾਰਡ ਨਵੇਂ ਸਕੱਤਰ ਨੂੰ ਸੌਂਪਣਾ ਯਕੀਨੀ ਬਣਾਉਣ।ਜੇਕਰ ਪੰਚਾਇਤ ਸਕੱਤਰ ਗਰਾਮ ਪੰਚਾਇਤ ਦਾ ਰਿਕਾਰਡ ਨਹੀਂ ਸੌਂਪਦਾ ਤਾਂ ਉਸ ਦੇ ਵਿਰੁਧ ਅਨੁਸਾਸ਼ਨੀ ਕਾਰਵਾਈ ਕਰਨ ਦੇ ਨਾਲ ਨਾਲ ਫੌਜਦਾਰੀ ਕੇਸ ਦਰਜ਼ ਕਰਵਾਇਆ ਜਾਵੇ।

Leave a Reply

Your email address will not be published. Required fields are marked *