ਪਟਿਆਲਾ

ਰੋਸ਼ ਪ੍ਰਦਰਸ਼ਨ ਤੋਂ ਬਾਅਦ ਦਸ ਕਿਰਤੀ ਬਹਾਲ ਪਰ ਕਿਰਤ ਕਾਨੂੰਨਾਂ ਦੀ ਉਲੰਘਣਾ ਜਾਰੀ

ਪਟਿਆਲਾ 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਬਰਾੜ ਗੈਸ ਦੇ ਕਿਰਤੀਆਂ ਵੱਲੋਂਂ ਅੱਜ ਗੈਸ ਏਜੰਸੀ ਵਰਕਰ ਯੂਨੀਅਨ ਦੇ ਬਰਾੜ ਗੈਸ ਏਜੰਸੀ ਦੇ ਵਰਕਰਾਂ ਨੂੰ ਕੰਮ ਦਿਵਾਉਣ ਕਿਰਤ ਕਾਨੂੰਨ ਨੂੰ ਸਹੀ ਰੂਪ ‘ਚ ਲਾਗੂ ਕਰਵਾਉਣ ਲਈ ਅਤੇ ਸਿਲੰਡਰਾਂ ਦੀ ਸਪਲਾਈ ਸਬੰਧੀ ਇਫਟੂ ਦੇ ਜਿਲਾ੍ਹ ਕਨਵੀਨਰ ਸ੍ਰੀ ਨਾਥ ਜੀ ਦੀ ਅਗਵਾਈ ਹੇਠ ਕਸ਼ਮੀਰ ਸਿੰਘ ਬਿੱਲਾ, ਰਾਮ ਚੰਦ, ਸੁਰਿੰਦਰ ਸਿਘ ਖਾਲਸਾ ਦਾ ਸਾਂਝਾ ਵਫ਼ਦ ਐਸ.ਡੀ.ਐਮ ਪਟਿਆਲਾ ਅਤੇ ਫੂਡ ਅਤੇ ਸਪਲਾਈ ਖਪਤਕਾਰ ਅਫਸਰ ਨੂੰ ਮਿਲੇ।

ਜਾਰੀ ਬਿਆਨ ‘ਚ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਵੱਖ-ਵੱਖ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਜਥੇਬੰਦੀ ਦੁਆਰਾ ਕਿਰਤ ਕਾਨੂੰਨ ਨੂੰ ਲਾਗੂ ਕਰਨ, ਤਨਖਾਹਾਂ ਬੈਂਕ ਖਾਤਿਆਂ ਵਿੱਚ ਪਾਈਆਂ ਜਾਣ ਵਰਗੀਆਂ ਮੰਗਾਂ ਪੇਸ ਕੀਤੀ ਗਈਆਂ ਅਤੇ ਇਸ ਤੋਂ ਬਿਨਾਂ ਕਿਰਤੀਆਂ ਦੁਆਰਾ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਨੂੰ ਯੂਨੀਅਨ ਦੁਆਰਾ 2ਕੇ ਉਦਯੋਗਿਕ ਵਿਵਾਦ ਕਾਨੂੰਨ ਤਹਿਤ ਨੋਟਿਸ ਦਿੱਤਾ ਹੈ। ਇਸ ਵਿੱਚ ਬਰਾੜ ਏਜੰਸੀ ਦਾ ਪ੍ਰਬੰਧਕ ਗੁਰਪ੍ਰੀਤ ਸਿੰਘ ਬਰਾੜ ਦੋਸ਼ੀ ਪਾਇਆ ਗਿਆ ਤਾਂ ਸੀ.ਜੀ.ਐਮ ਕੋਰਟ ਦੁਆਰਾ ਨੋਟਿਸ ਤੋਂ ਬਾਅਦ ਉਸ ਦੁਆਰਾ ਆਨੇ ਬਹਾਨੇ ਵਰਕਰਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਦਸ ਵਰਕਰਾਂ ਦੀ ਛੁੱਟੀ ਕਰ ਦਿੱਤੀ। ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਤੱਕ ਕਿਰਤੀਆਂ ਨੇ ਪਰਿਵਾਰਾਂ ਸਮੇਤ ਜਬਰਦਸਤ ਵਿਰੋਧ ਤੋਂ ਬਾਅਦ ਵਰਕਰਾਂ ਦੀ ਹਾਜ਼ਰੀ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਦੇ ਨਿਰਦੇਸ਼ਾਂ ਹੇਠ ਕਿਰਤ ਇੰਸਪੈਕਟਰ ਪਟਿਆਲਾ ਨੇ ਖੁਦ ਜਾ ਕੇ ਲਗਵਾਈ ਹੈ, ਪਰ ਕੰਮ ਨਹੀਂ ਦਿੱਤਾ ਗਿਆ। ਆਗੂਆਂ ਮੰਗ ਕੀਤੀ ਕਿ ਵਰਕਰਾਂ ਨੂੰ ਕੰਮ ਦਿੱਤਾ ਜਾਵੇ, ਕਿਰਤ ਕਾਨੂੰਨ ਨਹੀਂ ਸਹੀ ਰੂਪ ‘ਚ ਲਾਗੂ ਕਰਵਾਇਆ ਕੀਤੀ ਜਾਵੇ। ਇਸ ਤੋਂ ਪ੍ਰੇਸ਼ਾਨ ਕਰਨ ਸਬੰਧੀ ਕਾਰਵਾਈ ਕੀਤੀ ਜਾਵੇ। ਇਸ ਤੋਂ ਫੂਡ ਐਂਡ ਸਪਲਾਈ ਕੰਜਿਉਮਰ ਆਫਿਸਰ ਨੂੰ ਕਿਹਾ ਕਿ ਸਪਲਾਈ ਨੂੰ ਚੈਕ ਕਰਕੇ ਕਾਰਵਾਈ ਕੀਤੀ ਜਾਵੇ। ਗੈਸ ਏਜੰਸੀ ਵਰਕਰ ਯੂਨੀਅਨ ਦੇ ਆਗੂ ਜਸਵੀਰ ਸਿੰਘ ਅਤੇ ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਜੇਕਰ ਕਿਰਤੀਆਂ ਨੂੰ ਸਹੀ ਤਰੀਕੇ ਨਾਲ ਕੰਮ ਨਾ ਦਿੱਤਾ ਅਤੇ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ, ਜਿਸ ਦੀ ਜਿਮੇਵਾਰੀ ਬਰਾੜ ਗੈਸ ਸਰਵਿਸ ਦੇ ਮਾਲਕ ਗੁਰਪ੍ਰੀਤ ਸਿਘ ਬਰਾੜ ਅਤੇ ਕਿਰਤ ਵਿਭਾਗ ਦੀ ਹੋਵੇਗੀ।

Leave a Reply

Your email address will not be published. Required fields are marked *