ਸਰਕਾਰੀ ਮਹਿੰਦਰਾ ਕਾਲਜ ਵਿਖੇ ਸਵੱਛਤਾ ਪਖਵਾੜਾ ਅਧੀਨ ਵਿਸ਼ੇਸ ਐਸੰਬਲੀ
ਪਟਿਆਲਾ 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਐਨ.ਐਨ.ਐਸ ਯੂਨਿਟ ਅਤੇ ਰੈਡ ਰੀਬਨ ਕੱਲਬ ਵਲੋਂ ਸਵੱਛਤਾ ਪਖਵਾੜਾ ਦੋਰਾਨ ਕਾਲਜ ‘ਚ ਵਿਦਿਆਰਥੀਆ ਦੀ ਇਕ ਵਿਸ਼ੇਸ ਐਸੰਬਲੀ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ ਡਾ ਸੰਗੀਤਾ ਹਾਡਾ ਨੇ ਵਿਦਿਆਰਥੀਆ ਨੂੰ ਮਹਾਤਮਾ ਗਾਂਧੀ ਵਲੋਂ ਦਰਸਾਏ ਸੱਚ ਅਤੇ ਇਮਾਨਦਾਰੀ ਦੇ ਰਾਹ ਤੇ ਚਲਦੇ ਹੋਏ ਇਕ ਜਿੰਮੇਵਾਰ ਨਾਗਰਿਕ ਵਜੋਂ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਡਾ ਹਾਡਾ ਨੇ ਮਹਾਤਮਾ ਗਾਂਧੀ ਦੇ ਜੀਵਨ ਅਤੇ ਸਫਲਤਾਵਾਂ ਤੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆ ਨੂੰ ਆਦਰਸਮਈ ਜੀਵਨ ਬਤੀਤ ਕਰਦੇ ਹੋਏ ਸਮਾਜ ਅਤੇ ਦੇਸ਼ ਪ੍ਰਤੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਉਤਸਾਹਿਤ ਕੀਤਾ।
ਨੈਸਨਲ ਐਜੰਡਾ ਫਾਰਮ ਵਲੋਂ ਸ੍ਰੀ ਮਾਰਸਲ ਵਲੋਂ ਮਹਾਤਮਾ ਗਾਂਧੀ ਜੀ ਦੀ ਸਿੱਖੀਆਵਾਂ ਦੀ ਚਰਚਾ ਕਰਦੇ ਹੋਏ ਵਿਦਿਆਰਥੀਆ ਨੂੰ ਆਪਸੀ ਏਕਤਾ, ਸਵਛਤਾ ਅਤੇ ਮਾਨਵਤਾ ਦੇ ਭਲੇ ਲਈ ਕਾਰਜ ਕਰਨ ਲਈ ਮਾਰਗ ਦਰਸ਼ਨ ਕੀਤਾ। ਜਿਲ੍ਹਾ ਨੋਡਲ ਅਫਸਰ ਸਵੀਪ ਸ੍ਰੀ ਗੁਰਬਖਸ਼ੀਸ ਸਿੰਘ ਨੇ ਜਿਲ੍ਹਾ ਪ੍ਰਸਾਸਨ ਵਲੋਂ ਸਵਛਤਾ ਲਈ ਕੀਤੇ ਜਾ ਰਹੇ ਕਾਰਜਾ ਦੀ ਜਾਣਕਾਰੀ ਦਿੱਤੀ ਅਤੇ ਐਸ.ਐਸ.ਜੀ 18 ਐਪ ਰਾਹੀ ਵਿਦਿਆਰਥੀਆ ਨੂੰ ਫੀਡਬੈਕ ਦੇਣ ਲਈ ਕਿਹਾ। ਕਮਿਊਨਿਟੀ ਡਿਵੈਲਪਮੈਂਟ ਅਫਸਰ ਸ੍ਰੀ ਅਮਨ ਸੇਖੋ ਨੇ ਵਿਦਿਆਰਥੀਆ ਨੂੰ ਦਿਲੋ ਸਵਛਤਾ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਅਤੇ ਡੇਗੂ ਤੋ ਬਚਨ ਦੇ ਤਰੀਕਿਆ ਦਾ ਖੁਲਾਸਾ ਕੀਤਾ। ਸ੍ਰੀ ਨਰਿੰਦਰ ਢੀਡਸਾ ਨੇ ਵਿਦਿਆਰਥੀਆ ਨੂੰ ਵੋਟਰ ਐਨਰੋਲਮੈਂਟ ਲਈ ਉਪਲਬਧ ਆਨ-ਲਾਈਨ ਅਤੇ ਆਫ-ਲਾਈਨ ਸੁਵਿਧਾ ਦੀ ਜਾਣਕਾਰੀ ਦੇ ਕੇ ਵੋਟਰ ਐਨਰੋਲਮੈਂਟ ਅਤੇ ਨਿਰਪੱਖ ਹੋ ਕੇ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਲਈ ਵਿਦਿਆਰਥੀਆ ਨੂੰ ਉਤਸ਼ਾਹਿਤ ਕੀਤਾ। ਡਾ. ਸਵਿੰਦਰ ਸਿੰਘ ਰੇਖੀ ਪ੍ਰੋਗਰਾਮ ਅਫਸਰ ਐਨ.ਐਨ.ਐਸ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਕਾਲਜ ਵਿੱਚ ਚੱਲ ਰਹੇ ਬੱਡੀ ਪ੍ਰੋਗਰਾਮ ਸੰਬਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆ ਨੂੰ ਨਸੇ ਤੋ ਦੂਰ ਰਹਿ ਕੇ ਤੰਦਰੂਸਤ ਸਮਾਜ ਦੀ ਸਿਰਜਨਾ ਵਿੱਚ ਸਹਿਯੋਗ ਦੀ ਮੰਗ ਕੀਤੀ।

