ਪਟਿਆਲਾ

ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ

ਰੁਜ਼ਗਾਰ ਮੇਲਿਆਂ ਰਾਹੀਂ ਵਿਦਿਆਰਥੀ ਸਰਕਾਰੀ ਖੇਤਰ ਦੇ ਨਾਲ-ਨਾਲ ਕਾਰਪੋਰੇਟ ਸੈਕਟਰ ਵਿੱਚ ਵੀ ਇੱਕ ਚੰਗਾ ਰੋਜ਼ਗਾਰ ਹਾਸਲ ਕਰ ਸਕਣਗੇ : ਰੱਖੜਾ
ਪਟਿਆਲਾ, 16 ਜੂਨ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ। ਇਹ ਰੁਜ਼ਗਾਰ ਮੇਲਾ 30 ਸਤੰਬਰ ਤੱਕ ਚੱਲੇਗਾ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਉਚੇਰੀ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼ਿਰਕਤ ਕੀਤੀ।

ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋ ਡਿਪਟੀ ਕਮਿਸ਼ਨਰ ਪਟਿਆਲਾ ਰਾਮਵੀਰ, ਸੁਰਜੀਤ ਸਿੰਘ ਅਬਲੋਵਾਲ ਚੇਅਰਮੈਨ ਪੰਜਾਬ ਟਿਯੂਰਿਜ਼ਮ, ਬਲਦੇਵ ਸਿੰਘ ਬਾਲੁਆਣਾ, ਪ੍ਰਧਾਨ ਸਿੱਖ ਬੁਧੀਜੀਵੀ, ਪੰਜਾਬ, ਸ. ਗੁਰਦੀਪ ਸਿੰਘ ਵਾਲੀਆ, ਸਕੱਤਰ ਸਿੱਖ ਬੁੱਧੀਜੀਵੀ, ਪੰਜਾਬ, ਪ੍ਰਿੰਸੀਪਲ ਸਾਹਿਬ, ਆਈਟੀਐਫਟੀ ਚੰਡੀਗੜ੍ਹ ਟੀਮ, ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, ਕਿ ਅੱਜ ਦਾ ਇਹ ਰੁਜ਼ਗਾਰ ਮੇਲਾ ਸਰਕਾਰੀ ਮਹਿੰਦਰਾ ਕਾਲਜ ਵਿੱਚ ਸ਼ੁਰੂ ਕੀਤਾ ਗਿਆ ਹੈ ਜੋ ਕਿ ਲੜੀ ਵਾਰ 30 ਸਤੰਬਰ ਤੱਕ ਚੱਲੇਗਾ। ਜਿਸ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੇ ਕੰਪਨੀਆਂ ਵਿੱਚ ਰੋਜ਼ਗਾਰ ਮੁਹਇਆ ਕਰਾਉਣਗੀਆਂ।
ਉਨ੍ਹਾਂ ਕਿਹਾ ਕਿ ਉੱਚੇਰੀ ਸਿੱਖਿਆ ਮੰਤਰੀ ਡਾ. ਸੁਰਜੀਤ ਸਿੰਘ ਰੱਖੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਵਿੱਚ ਇਸ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਜਿਸ ਨਾਲ ਵਿਦਿਆਰਥੀ ਆਪਣੀ ਕਾਬੀਲਿਅਤ ਦੇ ਅਨੁਸਾਰ ਵੱਖ-ਵੱਖ ਕੰਪਨੀਆਂ ਵਿੱਚ ਰੋਜ਼ਗਾਰ ਹਾਸਲ ਕਰ ਸਕਣਗੇ। ਦੱਸਣਯੋਗ ਹੈ ਕਿ ਇਸ ਰੁਜ਼ਗਾਰ ਮੇਲੇ ਵਿੱਚ ਮੈਕਡਾਨਲਡ, ਈ. ਸੋਲਿਯੂਸ਼ਨ, ਟੀ. ਐਮ. ਆਈ., ਰਕਸ਼ਾ ਰਿਅਲ ਅਸਟੇਟ, ਅਡੈਪਟ ਸੋਲਿਯੂਸ਼ਨਜ਼, ਡਾ. ਆਈ.ਟੀ.ਐਮ ਲਿਮਟਿਡ, ਮੋਹਾਲੀ ਕੰਪਿਟੈਂਟ ਸਾਈਨਰਜਿਸ, ਮੈਨ ਪਾਵਰ ਸੋਲਿਯੂਸ਼ਨਜ਼, ਸੀ.ਈ.ਟੀ.ਐਚ.ਡੀ.ਐਸ ਲਿਮਿਟਿਡ, ਈ.ਐਮ.ਜੀ.ਆਈ ਟੂਲਜ਼ ਲਿਮਿਟਿਡ, ਐਕਸਿਸ ਬੈਂਕ, ਐਚ.ਡੀ.ਐਫ਼.ਸੀ, ਬੈਂਕ, ਏਅਰਟੈਲ, ਸੋਨੀ, ਵੋਡਾਫੋਨ ਕੰਪਨੀਆਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *