ਪਟਿਆਲਾ

ਦਲਿਤ ਜਥੇਬੰਦੀਆਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਭੇਜਿਆ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ

ਪਟਿਆਲਾ 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਦੇਸ਼ ਦੇ ਸੰਵਿਧਾਨ ਦੀਆਂ ਕਾਪੀਆਂ ਸਾੜੇ ਜਾਣ, ਭਾਰਤੀ ਸੰਵਿਧਾਨ ਦੇ ਰਚਤੇ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਖਿਲਾਫ ਨਾਅਰੇਬਾਜੀ ਕਰਦਿਆਂ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਕਾਰਣ ਪੂਰੇ ਦੇਸ਼ ਦਾ ਮਾਹੌਲ ਗਰਮਾ ਗਿਆ ਹੈ।

ਦਲਿਤ ਸਮਾਜ ਨਾਲ ਸਬੰਧਿਤ ਵੱਖ ਵੱਖ ਸਮਾਜਿਕ, ਧਾਰਮਿਕ ਤੇ ਕਰਮਚਾਰੀ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਦੋਸ਼ੀਆਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਲਈ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ, ਸ. ਅਮਰੀਕ ਸਿੰਘ ਬੰਗੜ, ਐਫ.ਸੀ.ਜੱਸਲ, ਵੀਰ ਲਵਲੀ ਅਛੂਤ ਅਤੇ ਵੀਰ ਅਰੁਣ ਧਾਲੀਵਾਲ, ਕੁਸ਼ਵਿੰਦਰ ਕਲਿਆਣ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਦਿੱਲੀ ਦੇ ਜੰਤਰ ਮੰਤਰ ਵਿਖੇ ਘਟੀ ਇਸ ਘਟਨਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰਾਂ ਅਤੇ ਦੇਸ਼ ਦੇ ਸੰਵਿਧਾਨ ‘ਤੇ ਵਿਸ਼ਵਾਸ਼ ਰੱਖਣ ਵਾਲੇ ਹਰ ਨਾਗਰਿਕ ਦੀਆਂ ਭਾਵਨਾਵਾਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ।ਉਨਾਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਦੇਸ਼ ਅਤੇ ਰਾਸ਼ਟਰ ਵਿਰੋਧੀ ਅਪਰਾਧਿਕ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਰ ਸਮਾਜੀ ਅਨਸਰਾਂ ਖਿਲਾਫ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਇੰਨਾਂ ਦੀ ਭਾਰਤ ਦੀ ਨਾਗਰਿਕਤਾ ਰੱਦ ਕੀਤੀ ਜਾਵੇ ਕਿਉਂÎਕਿ ਐਸੇ ਅਨਸਰ ਦੇਸ਼ ਦੀ ਏਕਤਾ ਤੇ ਆਖੰਡਤਾ ਲਈ ਖਤਰਾ ਹਨ। ਇੰਨਾਂ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਜੇਕਰ ਇੰਨਾਂ ਦੇਸ਼ਧ੍ਰੋਹੀਆਂ ‘ਤੇ 2-4 ਦਿਨਾਂ ਵਿਚ ਮੁਕੱਦਮੇ ਦਰਜ ਨਾ ਕਰਕੇ ਇੰਨਾਂ ਨੂੰ ਜੇਲਾਂ ‘ਚ ਨਹੀਂ ਡੱਕਿਆ ਜਾਂਦਾ ਤਾਂ ਮਜਬੂਰਨ ਬਾਬਾ ਸਾਹਿਬ ਦੇ ਪੈਰੋਕਾਰਾਂ ਅਤੇ ਹਰ ਇਨਸਾਫ ਪਸੰਦ ਵਿਅਕਤੀ ਵਲੋਂ ਇੰਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਅੰਦਰ ਕੇਂਦਰ ਸਰਕਾਰ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਂਡ ਆਫਿਸਰ ਐਸੋਸੀਏਸ਼ਨ ਤੋਂ ਐਫ.ਸੀ.ਜੱਸਲ, ਕੁਲਰਾਜ ਸਿੰਘ, ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਤੋਂ ਵੀਰ ਜੀਵਨਦਾਸ ਗਿੱਲ, ਭਾਰਤੀਯ ਵਾਲਮੀਕਿ ਸਮਾਜ ਭਾਵਸ ਤੋਂ ਵੀਰ ਮੁਕੇਸ਼ ਰਾਹੀ, ਕਾਂਗਰਸੀ ਆਗੂ ਕਰਮਜੀਤ ਲਚਕਾਣੀ, ਵਿਜੇ ਕੇਸਲਾ ਟਿੰਕੂ, ਆਲ ਇੰਡੀਆ ਐਸ.ਸੀ/ਐਸ.ਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਡੀ.ਐਮ.ਡਬਲਯੂ ਤੋਂ ਸ੍ਰੀ ਰਾਮਾ ਮੂਰਤੀ, ਬੀ.ਐਸ.ਪੀ ਤੋਂ ਕੁਸ਼ਵਿੰਦਰ ਕਲਿਆਣ ਤੋਂ ਇਲਾਵਾ ਸ੍ਰੀ ਮੁਕੇਸ਼ ਰਾਹੀ, ਰਵੀ ਲੁੱਕ, ਅਨਿਲ ਪਵਾਰ, ਦਲਬੀਰ ਸਿੰਘ, ਗੁਰਜੀਤ ਸਿੰਘ ਤੁੱਲੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਲਿਤ ਸੰਗਠਨਾ ਦੇ ਨਬਮਾਇੰਦੇ ਹਾਜਰ ਸਨ।

Leave a Reply

Your email address will not be published. Required fields are marked *