ਪੰਜਾਬਪਟਿਆਲਾ

ਬਿਜਲੀ ਮੁਲਾਜਮਾਂ ਵੱਲੋਂ ਮੰਨੀਆਂ ਮੰਗਾਂ ਲਾਗੂ ਨਾਂ ਕਰਨ ਤੇ ਸੰਘਰਸ਼ ਦਾ ਐਲਾਨ

ਪਟਿਆਲਾ 13 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਅਤੇ ਪਾਵਰ ਮੈਨੇਜਮੈਂਟ ਦਰਮਿਆਨ ਗੱਲਬਾਤ ਬੇਸਿੱਟਾ ਰਹਿਣ ਤੇ ਬਿਜਲੀ ਮੁਲਾਜਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਇੰਪਲਾਈਜ਼ ਫੈਡਰੇਸ਼ਨ (ਸੁਰਿੰਦਰ) ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਬਿਜਲੀ ਮੁਲਾਜਮ ਫਰੰਟ ਕਰਮਚਾਰੀ ਦਲ ਤੇ ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਥਰਮਲਜ਼ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਵਰਕਰਜ਼ ਫੈਡਰੇਸ਼ਨ ਇੰਟਕ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ ਅਤੇ ਪੰਜਾਬ ਰਾਜ ਬਿਜਲੀ ਮਜਦੂਰ ਸੰਘ ਨੇ ਮੈਨੇਜਮੈਂਟ ਦੀਆਂ ਟਾਲ ਮਟੋਲ ਦੀਆਂ ਨੀਤੀਆਂ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਹੈ।

ਜਿਸ ਅਨੁਸਾਰ 29-8-2018 ਨੂੰ ਹੈਡ ਆਫਿਸ ਪਟਿਆਲਾ ਅੱਗੇ ਸੂਬਾਈ ਪੱਧਰ ਦਾ ਧਰਨਾ ਦੇਣਾ, 22 ਅਗਸਤ ਨੂੰ ਸਬ ਡਵੀਜਨ/ਡਵੀਜਨ ਪੱਧਰ ਤੇ ਰੈਲੀਆਂ, 23 ਅਗਸਤ ਤੋਂ 28 ਅਗਸਤ ਤੱਕ ਸਮੁੱਚੇ ਪੰਜਾਬ ਅੰਦਰ ਜਨਸੰਪਰਕ ਮੁਹਿੰਮ ਕਰਕੇ ਮੁਲਾਜਮਾਂ ਨੂੰ ਲਾਮਬੰਦ ਕਰਨ ਅਤੇ 14 ਅਗਸਤ ਤੋਂ ਸੀ.ਐਮ.ਡੀ. ਅਤੇ ਸਮੂੰਹ ਡਾਇਰੈਕਟਰਜ਼ ਪਾਵਰਕਾਮ ਅਤੇ ਟਰਾਂਸਕੋ ਵਿਰੁੱਧ ਫੀਲਡ ਵਿੱਚ ਦੌਰਿਆਂ ਸਮੇਂ ਕਾਲੇ ਝੰਡਿਆਂ ਨਾਲ ਵਿਖਾਵੇ ਕੀਤੇ ਜਾਣਗੇ ਅਤੇ ਵਰਕ-ਟੂ-ਰੂਲ ਅਨੁਸਾਰ ਡਿਊਟੀ ਕੀਤੀ ਜਾਵੇਗੀ। ਮੀਟਿੰਗ ਵਿੱਚ ਮੈਨੇਜਮੈਂਟ ਵੱਲੋਂ ਇੰਜ: ਬਲਦੇਵ ਸਿੰਘ ਸਰਾਂ ਸੀ.ਐਮ.ਡੀ., ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਇੰਜੀ. ਜਸਵਿੰਦਰ ਪਾਲ ਮੁੱਖ ਇੰਜੀਨੀਅਰ ਐਚ.ਆਰ.ਡੀ. ਸ੍ਰੀ ਬੀ.ਐਸ. ਗੁਰਮ ਡਿਪਟੀ ਸਕੱਤਰ ਕਿਰਤ ਤੇ ਭਲਾਈ ਆਦਿ ਅਧਿਕਾਰੀ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸ੍ਰੀ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਹਰਮੇਸ਼ ਧੀਮਾਨ, ਹਰਭਜਨ ਸਿੰਘ, ਬੀ.ਐਸ. ਸੇਖੋਂ, ਬ੍ਰਿਜ ਲਾਲ, ਜੈਲ ਸਿੰਘ, ਸੁਖਦੇਵ ਸਿੰਘ ਰੋਪੜ, ਵਿਜੇ ਕੁਮਾਰ, ਗੁਰਸੇਵਕ ਸਿੰਘ, ਰਵੇਲ ਸਿੰਘ ਸਹਾਇਪੁਰ, ਅਵਤਾਰ ਕੈਂਥ, ਪਰਮਜੀਤ ਸਿੰਘ, ਫਲਜੀਤ ਸਿੰਘ, ਰਣਬੀਰ ਪਾਤੜਾਂ, ਅਮਰੀਕ ਨੂਰਪੁਰ, ਸੁਰਿੰਦਰ ਪਾਲ ਸ਼ਰਮਾ, ਰਛਪਾਲ ਸੰਧੂ, ਬਲਦੇਵ ਸਿੰਘ, ਬਲਵਿੰਦਰ ਸਿੰਘ ਅਤੇ ਮਹਿੰਦਰ ਨਾਥ ਆਦਿ ਸਾਥੀ ਸ਼ਾਮਲ ਹੋਏ। ਜੁਆਇੰਟ ਫੋਰਮ ਦੇ ਆਗੂਆਂ ਨੇ ਮੈਨੇਜਮੈਂਟ ਨੂੰ ਦਿੱਤੇ ਲਿਖਤੀ ਭਰੋਸੇ ਅਨੁਸਾਰ ਮੰਨੀਆਂ ਮੰਗਾਂ ਜਿਵੇਂ ਮਿਤੀ 1-12-2011 ਤੋਂ ਪੇ-ਬੈਂਡ ਦੇਣ, ਬੰਦ ਕੀਤੇ ਥਰਮਲ ਪਲਾਟਾਂ ਦੇ ਯੂਨਿਟ ਚਲਾਉਣ, 23 ਸਾਲਾਂ ਦੀ ਸੇਵਾ ਬਾਅਦ ਤਰੱਕੀ ਵਾਧੇ ਦੇਣ, ਵਰਕਚਾਰਜ, ਆਰ.ਟੀ.ਐਮ. ਅਤੇ ਕੰਟਰੈਕਟ ਤੇ ਰੱਖੇ ਕਾਮੇ ਪੱਕੇ ਕਰਨ, ਨਵੇਂ ਭਰਤੀ ਕੀਤੇ ਸ.ਲ.ਮ., ਐਲ.ਡੀ.ਸੀ., ਐਸ.ਐਸ.ਏ. ਅਤੇ ਜੇ.ਈਜ਼ ਨੂੰ ਨਿਯੁਕਤੀ ਪੱਤਰ ਦੇ ਕੇ ਸਬੰਧਤ ਜਿਲਿਆ ਵਿੱਚ ਤਾਇਨਾਤ ਕਰਨ, ਕੰਟਰੈਕਟ ਤੇ ਰੱਖੇ ਲਾਈਨਮੈਨ ਅਤੇ ਐਸ.ਐਸ.ਏ. ਨੂੰ ਅਕਤੂਬਰ 2018 ਤੱਕ ਦੋ ਸਾਲ ਦਾ ਸਮਾਂ ਪੂਰਾ ਹੋਣ ਤੇ ਰੈਗੂਲਰ ਸਕੇਲ ਦੇਣ, ਮਾਨਯੋਗ ਕੋਰਟਾਂ ਦੇ ਫੈਸਲੇ ਜਰਨਲਾਈਜ਼ ਕਰਨ ਅਤੇ ਥਰਮਲ ਦੇ ਫੀਲਡ ਵਿੱਚ ਕੰਮ ਕਰਦੇ ਟੈਕਨੀਕਲ ਅਤੇ ਕਲੈਰੀਕਲ ਕਾਮਿਆਂ ਨੂੰ ਬਣਦੀਆਂ ਤਰੱਕੀਆਂ ਦੇ ਹੁਕਮ ਦੇਣ ਨਵੇਂ ਭਰਤੀ ਕਾਮਿਆਂ ਨੂੰ ਪੂਰੀ ਤਨਖਾਹ ਸਕੇਲ ਦੇਣ ਤੋਂ ਇਲਾਵਾ 25 ਨੁਕਾਤੀ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਦਿੱਤੇ ਭਰੋਸੇ ਅਨੁਸਾਰ ਲਾਗੂ ਕਰਨ ਦੀ ਮੰਗ ਕੀਤੀ। ਮੈਨੇਜਮੈਂਟ ਨੇ ਫਿਰ ਟਾਲਮਟੋਲ ਦੀ ਨੀਤੀ ਅਪਨਾ ਕੇ ਮੰਗਾਂ ਲਾਗੂ ਕਰਨ ਤੋਂ ਅਸਮਰੱਥਾ ਜਾਹਿਰ ਕੀਤੀ। ਜਿਸ ਤੇ ਜੁਆਇੰਟ ਫੋਰਮ ਦੇ ਆਗੂਆਂ ਨੇ ਸਖਤ ਵਿਰੋਧ ਕੀਤਾ। ਆਗੂਆਂ ਨੇ ਹੈਡ ਆਫਿਸ ਪਟਿਆਲਾ ਦੇ ਮੇਨ ਗੇਟ ਤੇ ਵਿਰੋਧ ਪ੍ਰਗਟ ਕਰਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਤੰਬਰ 2018 ਵਿੱਚ ਸੂਬਾ ਪੱਧਰ ਤੇ ਇੱਕ ਰੋਜ਼ਾ ਮੁਕੰਮਲ ਹੜਤਾਲ ਕਰਕੇ ਪਾਵਰਕਾਮ ਅਤੇ ਟਰਾਂਸਕੋ ਦੇ ਕੰਮ ਕਾਜ ਨੂੰ ਠੱਪ ਕੀਤਾ ਜਾਵੇਗਾ।

Leave a Reply

Your email address will not be published. Required fields are marked *