ਅਖੌਤੀ ਖਾਲਿਸਤਾਨੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ : ਭਾਈ ਰਾਜੋਆਣਾ
ਪੰਜਾਬ ‘ਚ ਆਪ ਪਾਰਟੀ ਅਖੌਤੀ ਖਾਲਿਸਤਾਨੀ ਦਾ ਰਾਜਨੀਤਕ ਵਿੰਗ ਬਣੀ
ਹਵਾ ‘ਚ ਲਟਕ ਰਿਹਾ ਖਾਲਿਸਤਾਨੀਆਂ ਦਾ ਸੰਘਰਸ਼
ਪਟਿਆਲਾ 14 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਕੇਂਦਰੀ ਜੇਲ੍ਹ ਪਟਿਆਲਾ ‘ਚ ਬੇਅਤ ਕਤਲ ਕਾਂਡ ਮਾਮਲੇ ‘ਚ ਸਜ਼ਾ ਜ਼ਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਰੈਫਰੈਡੰਮ-2020 ‘ਤੇ ਹਮਲਾ ਕਰਦਿਆਂ ਆਖਿਆ ਕਿ ਵੱਖਰੇ ਰਾਜ ਦੀ ਮੰਗ ਕਰਨ ਵਾਲੇ ਅਜਿਹੇ ਖਾਲਿਸਤਾਨੀਆਂ ਦਾ ਸੰਘਰਸ਼ ਹਵਾ ‘ਚ ਲਟਕ ਰਿਹਾ ਹੈ ਜਦਕਿ ਜ਼ਮੀਨੀ ਪੱਧਰ ‘ਤੇ ਇਸ ਸੰਘਰਸ਼ ਦੀ ਕੋਈ ਹਕੀਕਤ ਨਹੀਂ ਹੈ।
ਭਾਈ ਰਾਜੋਆਣਾ ਨੇ ਕਿਹਾ ਕਿ ਸ਼ੈਤਾਨੀ ਦਿਮਾਗ ਖਾਲਸਾ ਪੰਥ ਦੀ ਵੋਟ ਸ਼ਕਤੀ ਨੂੰ ਵੰਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਖਾਲਿਸਤਾਨ ਦੇ ਨਾਂ ਹੇਠ ਪਿਛਲੇ 34 ਸਾਲਾਂ ਤੋਂ ਖਾਲਸਾ ਪੰਥ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਇਨ੍ਹਾਂ ਸਾਜਿਸ਼ਾਂ ਦਾ ਸ਼ਿਕਾਰ ਹੋ ਗਏ ਹਨ।
ਭਾਈ ਰਾਜੋਆਣਾ ਨੇ ਕਿਹਾ ਕਿ ਰੈਫਰੰਡਮ 2020 ਦਾ ਰੌਲਾ ਪਾ ਰਹੇ ਪਾਖੰਡੀਆਂ ਦਾ ਸਬੰਧ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਪਾਰਟੀ ਨੂੰ ਸਮਰਥਨ ਦੇਣਾ ਵੀ ਰਿਹਾ ਹੈ ਅਤੇ ਪੰਜਾਬ ਵਿਚ ਅਖੌਤੀ ਖਾਲਿਸਤਾਨੀ ਦਾ ਰਾਜਨੀਤਕ ਵਿੰਗ ਆਮ ਆਦਮੀ ਪਾਰਟੀ ਹੈ, ਜਿਸ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ ਖਾਲਿਤਸਾਨੀ ਹੈ। ਭਾਈ ਰਾਜੋਆਣਾ ਨੇ ਅਪੀਲ ਕੀਤੀ ਕਿ ਮਹਿਲਾ ‘ਚ ਰਹਿ ਕੇ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਨ ਵਾਲੇ ਪੰਥਕ ਅਤੇ ਖਾਲਿਸਤਾਨੀ ਮਖੌਟਾ ਪਾ ਕੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੀਆਂ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਅਤੇ ਅਜਿਹੇ ਕੌਮੀ ਗਦਾਰਾਂ ਤੋਂ ਸੁਚੇਤ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਅਖੌਤੀ ਖਾਲਿਸਾਤਨੀ ਸੰਘਰਸ਼ ਦੀ ਕੋਈ ਵੀ ਮੰਜ਼ਿਲ ਨਹੀਂ ਹੈ।

