ਐਸ.ਐਸ.ਪੀ. ਐਸ.ਏ.ਐਸ ਨਗਰ ਕੁਲਦੀਪ ਸਿੰਘ ਨੂੰ ਬਹਾਦਰੀ ਲਈ ਪੁਲਿਸ ਮੈਡਲ
ਏ.ਡੀ.ਜੀ.ਪੀ. ਆਰ.ਐਨ. ਢੋਕੇ ਤੇ ਐਸ.ਐਸ.ਪੀ. ਸਤਿੰਦਰ ਸਿੰਘ ਨੂੰ ਮਿਲੇਗਾ ਵਿਲੱਖਣ ਸੇਵਾਵਾਂ ਬਦਲੇ ਪੁਲਿਸ ਮੈਡਲ
13 ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ)
ਚੰਡੀਗੜ 14 ਅਗਸਤ (੍ਰਮਧੂਸਾਰ ਬਿਊਰੋ) ਦੇਸ਼ ਦੇ 72ਵੇਂ ਅਜਾਦੀ ਦਿਹਾੜੇ ਮੌਕੇ ਕੁਲਦੀਪ ਸਿੰਘ ਐਸ.ਐਸ.ਪੀ ਐਸ.ਏ.ਐਸ ਨਗਰ ਨੂੰ ਬਹਾਦਰੀ ਲਈ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ ਜਦਕਿ ਆਰ.ਐਨ. ਢੋਕੇ, ਏ.ਡੀ.ਜੀ.ਪੀ ਸੁਰੱਖਿਆ ਅਤੇ ਸਤਿੰਦਰ ਸਿੰਘ, ਐਸਐਸਪੀ ਕਪੂਰਥਲਾ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ ਲਈ ਚੁਣਿਆ ਗਿਆ ਹੈ। ਇਨਾਂ ਤੋਂ ਇਲਾਵਾ 13 ਹੋਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੁਖਵੰਤ ਸਿੰਘ ਗਿੱਲ, ਏ.ਆਈ.ਜੀ. ਪਰਸੋਨਲ, ਗੁਰਪ੍ਰੀਤ ਸਿੰਘ ਕਮਾਂਡੈਂਟ ਕਮਾਂਡੋ ਸਿਖਲਾਈ ਕੇਂਦਰ ਬਹਾਦਰਗੜ੍ਹ,• ਪਟਿਆਲਾ, ਗੁਰਮੇਜ ਸਿੰਘ ਇੰਸਪੈਕਟਰ ਪੀਐਸਓ/ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਭਜਨ ਸਿੰਘ ਸਬ ਇੰਸਪੈਕਟਰ ਸੁਰੱਖਿਆ ਵਿੰਗ ਪੰਜਾਬ, ਮਨਮੋਹਨ ਸਿੰਘ ਐਸ.ਆਈ., ਪੀ.ਐਸ.ਓ./ਡੀ.ਜੀ.ਪੀ. ਪੰਜਾਬ, ਜੁਗਲ ਕਿਸ਼ੋਰ ਅਤੇ ਚੰਬਾ ਲਾਲ (ਦੋਵੇਂ ਸਬ ਇੰਸਪੈਕਟਰ ਖੁਫੀਆ), ਬਿਠਲ ਹਰੀ ਐਸ.ਆਈ ਮੁਕੱਦਮਾ ਸ਼ਾਖਾ ਸੀ.ਪੀ.ਓ. ਪੰਜਾਬ, ਸਤਨਾਮ ਸਿੰਘ ਐਸ.ਆਈ ਦਫ਼ਤਰ ਏ.ਡੀ.ਜੀ.ਪੀ. ਆਰਮਡ ਬਟਾਲੀਅਨ ਜਲੰਧਰ, ਲਖਵਿੰਦਰ ਸਿੰਘ ਏ.ਐਸ.ਆਈ. ਦਫਤਰ ਡੀ.ਜੀ.ਪੀ ਕਾਨੂੰਨ ਤੇ ਵਿਵਸਥਾ, ਰਜਨੀ ਦੇਵੀ ਏ.ਐਸ.ਆਈ. ਸੀਆਈਡੀ ਯੂਨਿਟ ਐਸ.ਏ.ਐਸ. ਨਗਰ, ਚੰਚਲ ਸਿੰਘ ਏ.ਐਸ.ਆਈ. ਦਫਤਰ ਕਮਾਂਡੈਂਟ ਖੇਤਰੀ ਸਿਖਲਾਈ ਕੇਂਦਰ ਪੀ.ਏ.ਪੀ. ਜਲੰਧਰ ਅਤੇ ਦੀਪ ਕੁਮਾਰ ਹੈੱਡ ਕਾਂਸਟੇਬਲ ਵਾਇਰਲੈਸ ਸਟੇਸ਼ਨ ਸ਼੍ਰੀ ਨੈਣਾ ਦੇਵੀ ਪੰਜਾਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸੇ ਦੌਰਾਨ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੇ ਪੁਲਿਸ ਮੈਡਲ ਹਾਸਲ ਕਰਨ ਵਾਲੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇੰਨਾਂ ਪੁਲਿਸ ਮੁਲਜ਼ਮਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਇਹ ਪੁਲਿਸ ਮੈਡਲਾਂ ਦੇ ਹੱਕਦਾਰ ਸਨ।

