ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਦੇ ਨਾਮ ਸੰਦੇਸ਼

ਮੇਰੇ ਪਿਆਰੇ ਦੇਸ਼ਵਾਸੀਓ,
1. ਕੱਲ੍ਹ ਸਾਡੀ ਅਜ਼ਾਦੀ ਦੇ 71 ਸਾਲ ਪੂਰੇ ਹੋ ਰਹੇ ਹਨ। ਕੱਲ੍ਹ ਅਸੀਂ ਆਪਣੀ ਸੁਤੰਤਰਤਾ ਦੀ ਵਰ੍ਹੇਗੰਢ ਮਨਾਵਾਂਗੇ। ਰਾਸ਼ਟਰ-ਗੌਰਵ ਦੇ ਇਸ ਮੌਕੇ ‘ਤੇ, ਮੈਂ ਤੁਹਾਨੂੰ ਸਾਰੇ ਦੇਸ਼-ਵਾਸੀਆਂ ਨੂੰ ਵਧਾਈ ਦਿੰਦਾ ਹਾਂ। 15 ਅਗਸਤ ਦਾ ਦਿਨ, ਹਰ ਭਾਰਤੀ ਲਈ ਪਵਿੱਤਰ ਹੁੰਦਾ ਹੈ, ਚਾਹੇ ਉਹ ਦੇਸ਼ ਵਿੱਚ ਹੋਵੇ, ਜਾਂ ਵਿਦੇਸ਼ ਵਿੱਚ। ਇਸ ਦਿਨ, ਅਸੀਂ ਸਭ ਆਪਣਾ ‘ਰਾਸ਼ਟਰੀ – ਝੰਡਾ ਆਪਣੇ-ਆਪਣੇ ਘਰਾਂ, ਵਿਦਿਆਲਿਆਂ, ਦਫ਼ਤਰਾਂ, ਨਗਰ ਅਤੇ ਗ੍ਰਾਮ ਪੰਚਾਇਤਾਂ, ਸਰਕਾਰੀ ਅਤੇ ਨਿਜੀ ਭਵਨਾਂ ‘ਤੇ ਉਤਸ਼ਾਹ ਨਾਲ ਲਹਿਰਾਉਂਦੇ ਹਾਂ। ਸਾਡਾ ‘ਤਰੰਗਾ’ ਸਾਡੇ ਦੇਸ਼ ਦੀ ਅਣਖ ਦਾ ਪ੍ਰਤੀਕ ਹੈ । ਇਸ ਦਿਨ ,ਅਸੀਂ ਦੇਸ਼ ਦੀ ਸਰਬ ਸਮਰੱਥਾ ਦਾ ਉਤਸਵ ਮਨਾਉਂਦੇ ਹਾਂ, ਅਤੇ ਆਪਣੇ ਉਨ੍ਹਾਂ ਪੂਰਵਜਾਂ ਦੇ ਯੋਗਦਾਨ ਨੂੰ ਅਹਿਸਾਨਮੰਦ ਹੋਕੇ ਯਾਦ ਕਰਦੇ ਹਾਂ, ਜਿਨ੍ਹਾਂ ਦੀਆਂ ਕੋਸ਼ਸ਼ਾਂ ਨਾਲ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ। ਇਹ ਦਿਨ, ਰਾਸ਼ਟਰ – ਨਿਰਮਾਣ ਵਿੱਚ, ਉਨ੍ਹਾਂ ਬਾਕੀ ਬਚੇ ਕਾਰਜਾਂ ਨੂੰ ਪੂਰਾ ਕਰਨ ਦੇ ਸੰਕਲਪ ਦਾ ਵੀ ਦਿਨ ਹੈ, ਜਿਨ੍ਹਾਂ ਨੂੰ ਸਾਡੇ ਪ੍ਰਤਿਭਾਸ਼ਾਲੀ ਯੁਵਾ ਜ਼ਰੂਰ ਹੀ ਪੂਰਾ ਕਰਨਗੇ।

2. ਸੰਨ 1947 ਵਿੱਚ, 14 ਅਤੇ 15 ਅਗਸਤ ਦੀ ਅੱਧੀ-ਰਾਤ ਦੇ ਸਮੇਂ, ਸਾਡਾ ਦੇਸ਼ ਅਜ਼ਾਦ ਹੋਇਆ ਸੀ। ਇਹ ਅਜ਼ਾਦੀ ਸਾਡੇ ਪੂਰਵਜਾਂ ਅਤੇ ਸਨਮਾਨਿਤ ਸੁਤੰਤਰਤਾ ਸੈਨਾਨੀਆਂ ਦੇ ਵਰ੍ਹਿਆਂ ਦੇ ਤਿਆਗ ਅਤੇ ਬਹਾਦਰੀ ਦਾ ਪਰਿਣਾਮ ਸੀ। ਸੁਤੰਤਰਤਾ ਸੰਗ੍ਰਾਮ ਵਿੱਚ ਸੰਘਰਸ਼ ਕਰਨ ਵਾਲੇ ਸਾਰੇ ਵੀਰ ਅਤੇ ਸਾਹਸੀ ਵੀਰਾਂਗਣਾਂ, ਦੁਰਲੱਭ ਸਾਹਸੀ, ਅਤੇ ਦੂਰ-ਦ੍ਰਿਸ਼ਟੀ ਵਾਲੇ ਸਨ। ਇਸ ਸੰਗ੍ਰਾਮ ਵਿੱਚ, ਦੇਸ਼ ਦੇ ਸਾਰੇ ਖੇਤਰਾਂ, ਸਮਾਜ ਦੇ ਸਾਰੇ ਵਰਗਾਂ ਅਤੇ ਭਾਈਚਾਰਿਆਂ ਦੇ ਲੋਕ ਸ਼ਾਮਲ ਸਨ। ਉਹ ਚਾਹੁੰਦੇ, ਤਾਂ ਅਰਾਮਦਾਇਕ ਜੀਵਨ ਬਤੀਤ ਕਰ ਸਕਦੇ ਸਨ। ਲੇਕਿਨ ਦੇਸ਼ ਦੇ ਪ੍ਰਤੀ ਆਪਨੀ ਅਟੂੱਟ ਨਿਸ਼ਠਾ ਦੇ ਕਾਰਣ, ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਉਹ ਇੱਕ ਅਜਿਹਾ ਸੁਤੰਤਰ ਅਤੇ ਪ੍ਰਭੂਤਾ-ਸੰਪੰਨ ਭਾਰਤ ਬਣਾਉਣਾ ਚਾਹੁੰਦੇ ਸਨ, ਜਿਥੇ ਸਮਾਜ ਵਿੱਚ ਬਰਾਬਰੀ ਅਤੇ ਭਾਈਚਾਰਾ ਹੋਵੇ। ਅਸੀਂ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਕਰਦੇ ਹਾਂ। ਹੁਣੇ 9 ਅਗਸਤ ਨੂੰ ਹੀ, ‘ਭਾਰਤ ਛੋੜੋ ਅੰਦੋਲਨ’ ਦੀ 76ਵੀਂ ਵਰ੍ਹੇਗੰਢ ‘ਤੇ ਸੁਤੰਤਰਤਾ ਸੈਨਾਨੀਆਂ ਨੂੰ, ਰਾਸ਼ਟਰਪਤੀ ਭਵਨ ਵਿੱਚ ਸਨਮਾਨਿਤ ਕੀਤਾ ਗਿਆ।
3. ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਅਜਿਹੇ ਮਹਾਨ ਦੇਸ਼ ਭਗਤਾਂ ਦੀ ਵਿਰਾਸਤ ਮਿਲੀ ਹੈ। ਉਨ੍ਹਾਂ ਨੇ ਸਾਨੂੰ ਇੱਕ ਅਜ਼ਾਦ ਭਾਰਤ ਸੌਂਪਿਆ ਹੈ। ਨਾਲ ਹੀ, ਉਨ੍ਹਾਂ ਨੇ ਕੁਝ ਅਜਿਹੇ ਕੰਮ ਵੀ ਸੌਂਪੇ ਹਨ, ਜਿਨ੍ਹਾਂ ਨੂੰ ਅਸੀਂ ਸਭ ਮਿਲਕੇ ਪੂਰਾ ਕਰਾਂਗੇ। ਦੇਸ਼ ਦਾ ਵਿਕਾਸ ਕਰਨ, ਗ਼ਰੀਬੀ ਅਤੇ ਅਸਮਾਨਤਾ ਤੋਂ ਮੁਕਤੀ ਪ੍ਰਾਪਤ ਕਰਨ ਦੇ, ਇਹ ਮਹੱਤਵਪੂਰਨ ਕੰਮ ਅਸੀਂ ਸਾਰਿਆ ਨੇ ਕਰਨੇ ਹਨ । ਇਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ, ਸਾਡੇ ਰਾਸ਼ਟਰੀ ਜੀਵਨ ਦੀ ਹਰ ਕੋਸ਼ਿਸ਼, ਉਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ਸਾਡੀ ਸ਼ਰਧਾਂਜਲੀ ਹੈ।
4. ਜੇਕਰ ਅਸੀਂ ਸੁਤੰਤਰਤਾ ਦਾ ਕੇਵਲ ਰਾਜਨੀਤਕ ਮਤਲਬ ਲੈਂਦੇ ਹਾਂ ਤਾਂ ਲੱਗੇਗਾ ਕਿ 15 ਅਗਸਤ , 1947 ਦੇ ਦਿਨ ਸਾਡਾ ਟੀਚਾ ਪੂਰਾ ਹੋ ਗਿਆ ਸੀ। ਉਸ ਦਿਨ ਸਾਮਰਾਜ ਸਤਾ ਦੇ ਖ਼ਿਲਾਫ਼ ਸੰਘਰਸ਼ ਵਿੱਚ ਸਾਨੂੰ ਸਫਲਤਾ ਪ੍ਰਾਪਤ ਹੋਈ ਅਤੇ ਅਸੀਂ ਅਜ਼ਾਦ ਹੋ ਗਏ। ਲੇਕਿਨ, ਸੁਤੰਤਰਤਾ ਦੀ ਸਾਡੀ ਧਾਰਨਾ ਬਹੁਤ ਵਿਆਪਕ ਹੈ। ਇਸ ਦੀ ਕੋਈ ਨਿਸ਼ਚਿਤ ਅਤੇ ਸੀਮਤ ਪਰਿਭਾਸ਼ਾ ਨਹੀਂ ਹੈ। ਸੁਤੰਤਰਤਾ ਦੇ ਦਾਇਰੇ ਨੂੰ ਵਧਾਉਂਦੇ ਰਹਿਣਾ, ਇੱਕ ਨਿਰੰਤਰ ਪ੍ਰਯਤਨ ਹੈ। 1947 ਵਿੱਚ ਰਾਜਨੀਤਕ ਅਜ਼ਾਦੀ ਮਿਲਣ ਤੋਂ, ਇੰਨੇ ਦਹਾਕੇ ਬਾਅਦ ਵੀ, ਹਰੇਕ ਭਾਰਤੀ, ਇੱਕ ਸੁਤੰਤਰਤਾ ਸੈਨਾਨੀ ਦੀ ਤਰ੍ਹਾਂ ਹੀ ਦੇਸ਼ ਦੇ ਪ੍ਰਤੀ ਆਪਣਾ ਯੋਗਦਾਨ ਦੇ ਸਕਦਾ ਹੈ। ਅਸੀਂ ਸੁਤੰਤਰਤਾ ਨੂੰ ਨਵੇਂ ਨਿਯਮ, ਅਯਾਮ ਦੇਣੇ ਹਨ, ਅਤੇ ਅਜਿਹੀਆਂ ਕੋਸ਼ਿਸ਼ ਕਰਦੇ ਰਹਿਣਾ ਹੈ, ਜਿਨ੍ਹਾਂ ਤੋਂ ਸਾਡੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਵਿਕਾਸ ਦੇ ਨਵੇਂ-ਨਵੇਂ ਮੌਕੇ ਪ੍ਰਾਪਤ ਹੋ ਸਕਣ।
5. ਸਾਡੇ ਕਿਸਾਨ, ਉਨ੍ਹਾਂ ਕਰੋੜਾਂ ਦੇਸ਼ਵਾਸੀਆਂ ਲਈ ਅਨਾਜ ਪੈਦਾ ਕਰਦੇ ਹਨ, ਜਿਨ੍ਹਾਂ ਨਾਲ ਉਹ ਕਦੇ ਆਹਮਣੇ – ਸਾਹਮਣੇ ਮਿਲੇ ਵੀ ਨਹੀਂ ਹੁੰਦੇ। ਉਹ, ਦੇਸ਼ ਲਈ ਖ਼ੁਰਾਕ ਸੁਰੱਖਿਆ ਅਤੇ ਪੌਸ਼ਟਿਕ ਆਹਾਰ ਉਪਲੱਬਧ ਕਰਵਾ ਕੇ, ਸਾਡੀ ਅਜ਼ਾਦੀ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ । ਜਦੋਂ ਅਸੀਂ ਉਨ੍ਹਾਂ ਦੇ ਖੇਤਾਂ ਦੀ ਫ਼ਸਲ ਅਤੇ ਉਨ੍ਹਾਂ ਦੀ ਆਮਦਨੀ ਵਧਾਉਣ ਲਈ ਆਧੁਨਿਕ ਟੈਕਨੋਲੋਜੀ ਅਤੇ ਹੋਰ ਸੁਵਿਧਾਵਾਂ ਉਪਲੱਬਧ ਕਰਾਉਂਦੇ ਹਾਂ, ਉਸ ਸਮੇਂ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਨ।
6. ਸਾਡੇ ਸੈਨਿਕ, ਸਰਹੱਦਾਂ ‘ਤੇ, ਬਰਫੀਲੇ ਪਹਾੜਾਂ ‘ਤੇ, ਕੜਕਵੀਂ ਧੁੱਪ ਵਿੱਚ, ਸਾਗਰ ਅਤੇ ਅਸਮਾਨ ਵਿੱਚ, ਪੂਰੀ ਬਹਾਦਰੀ ਅਤੇ ਚੌਕਸੀ ਨਾਲ, ਦੇਸ਼ ਦੀ ਸੁਰੱਖਿਆ ਵਿੱਚ ਸਮਰਪਿਤ ਰਹਿੰਦੇ ਹਨ। ਉਹ ਬਾਹਰੀ ਖ਼ਤਰਿਆਂ ਤੋਂ ਸੁਰੱਖਿਆ ਕਰਕੇ ਸਾਡੀ ਸੁਤੰਤਰਤਾ ਸੁਨਿਸ਼ਚਿਤ ਕਰਦੇ ਹਨ। ਜਦੋਂ ਅਸੀਂ ਉਨ੍ਹਾਂ ਲਈ ਬਿਹਤਰ ਹਥਿਆਰ ਉਪਲੱਬਧ ਕਰਾਉਂਦੇ ਹਾਂ, ਸਵਦੇਸ਼ ਵਿੱਚ ਹੀ ਰੱਖਿਆ ਉਪਕਰਨਾ ਲਈ ਸਪਲਾਈ-ਚੇਨ ਵਿਕਸਤ ਕਰਦੇ ਹਾਂ, ਅਤੇ ਸੈਨਿਕਾਂ ਨੂੰ ਕਲਿਆਣਕਾਰੀ ਸੁਵਿਧਾਵਾਂ ਪ੍ਰਦਾਨ ਕਰਦੇ ਹਾਂ, ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
7. ਸਾਡੀ ਪੁਲਿਸ ਅਤੇ ਅਰਧਸੈਨਿਕ ਬਲ ਅਨੇਕ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਉਹ ਆਤੰਕਵਾਦ ਦਾ ਮੁਕਾਬਲਾ ਕਰਦੇ ਹਨ, ਅਤੇ ਅਪਰਾਧਾਂ ਦੀ ਰੋਕਥਾਮ ਅਤੇ ਕਾਨੂੰਨ-ਵਿਵਸਥਾ ਦੀ ਰੱਖਿਆ ਕਰਦੇ ਹਨ। ਨਾਲ ਹੀ, ਕੁਦਰਤੀ ਆਫ਼ਤਾਂ ਦੇ ਸਮੇਂ, ਉਹ ਸਾਨੂੰ ਸਾਰਿਆ ਨੂੰ ਸਹਾਰਾ ਦਿੰਦੇ ਹਨ । ਜਦੋਂ ਅਸੀਂ ਉਨ੍ਹਾਂ ਦੇ ਕੰਮ-ਕਾਜ ਅਤੇ ਵਿਅਕਤੀਗਤ ਜੀਵਨ ਵਿੱਚ ਸੁਧਾਰ ਲਿਆਉਂਦੇ ਹਾਂ, ਉਦੋਂ ਅਸੀਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
8. ਔਰਤਾਂ ਦੀ, ਸਾਡੇ ਸਮਾਜ ਵਿੱਚ, ਇੱਕ ਵਿਸ਼ੇਸ਼ ਭੂਮਿਕਾ ਹੈ। ਕਈ ਮਾਅਨਿਆਂ ਵਿੱਚ, ਔਰਤਾਂ ਦੀ ਅਜ਼ਾਦੀ ਨੂੰ ਵਿਆਪਕ ਬਣਾਉਣ ਵਿੱਚ ਹੀ ਦੇਸ਼ ਦੀ ਅਜ਼ਾਦੀ ਦੀ ਸਾਰਥਕਤਾ ਹੈ। ਇਹ ਸਾਰਥਕਤਾ, ਘਰਾਂ ਵਿੱਚ ਮਾਤਾਵਾਂ, ਭੈਣਾਂ ਅਤੇ ਬੇਟੀਆਂ ਵਜੋਂ, ਅਤੇ ਘਰ ਤੋਂ ਬਾਹਰ ਆਪਣੀ ਇੱਛਾ ਦੇ ਅਨੁਸਾਰ ਜੀਵਨ ਜਿਉਂਣ ਦੀ ਉਨ੍ਹਾਂ ਦੀ ਸੁਤੰਤਰਤਾ ਵਿੱਚ ਦੇਖੀ ਜਾ ਸਕਦੀ ਹੈ। ਉਨ੍ਹਾਂ ਨੂੰ ਆਪਣੇ ਢੰਗ ਨਾਲ ਜਿਉਂਣ ਦਾ, ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰਨ ਦਾ ਸੁਰੱਖਿਅਤ ਵਾਤਾਵਰਨ ਅਤੇ ਮੌਕਾ ਮਿਲਣਾ ਹੀ ਚਾਹੀਦਾ ਹੈ। ਉਹ ਆਪਣੀ ਸਮਰੱਥਾ ਦਾ ਉਪਯੋਗ ਚਾਹੇ ਘਰ ਦੀ ਪ੍ਰਗਤੀ ਵਿੱਚ ਕਰਨ, ਜਾਂ ਫਿਰ ਸਾਡੇ Work Force ਜਾਂ ਉੱਚ ਸਿੱਖਿਆ-ਸੰਸਥਾਨਾਂ ਵਿੱਚ ਮਹੱਤਵਪੂਰਨ ਯੋਗਦਾਨ ਦੇ ਕੇ ਕਰਨ, ਉਨ੍ਹਾਂ ਨੂੰ ਆਪਣੇ ਵਿਕਲਪ ਚੁਣਨ ਦੀ ਪੂਰੀ ਅਜ਼ਾਦੀ ਹੋਣੀ ਚਾਹੀਦੀ ਹੈ। ਇੱਕ ਰਾਸ਼ਟਰ ਅਤੇ ਸਮਾਜ ਵਜੋਂ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਔਰਤਾਂ ਨੂੰ, ਜੀਵਨ ਵਿੱਚ ਅੱਗੇ ਵਧਣ ਦਾ ਅਧਿਕਾਰ ਅਤੇ ਸਮਰੱਥਾ ਪ੍ਰਾਪਤ ਹੋਵੇ ।
9. ਜਦੋਂ ਅਸੀਂ, ਔਰਤਾਂ ਵੱਲੋਂ ਚਲਾਏ ਜਾ ਰਹੇ ਉੱਦਮਾਂ ਜਾਂ ਸਟਾਰਟ-ਅੱਪ ਲਈ ਆਰਥਿਕ ਸੰਸਾਧਨ ਉਪਲੱਬਧ ਕਰਵਾਉਂਦੇ ਹਾਂ, ਕਰੋੜਾਂ ਘਰਾਂ ਵਿੱਚ ਐੱਲਪੀਜੀ ਕਨੈਕਸ਼ਨ ਪਹੁੰਚਾਉਂਦੇ ਹਾਂ, ਅਤੇ ਇਸ ਪ੍ਰਕਾਰ, ਔਰਤਾਂ ਦਾ ਸਸ਼ਕਤੀਕਰਣਾ ਕਰਦੇ ਹਾਂ, ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
10. ਸਾਡੇ ਨੌਜਵਾਨ ਲੜਕੇ ਅਤੇ ਲੜਕੀਆਂ, ਭਾਰਤ ਦੀ ਉਮੀਦਾਂ ਅਤੇ ਅਕਾਂਖਿਆਵਾਂ ਦੀ ਬੁਨਿਆਦ ਹਨ। ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ, ਸਾਰਿਆਂ ਦੀ ਸਰਗਰਮ ਹਿੱਸੇਦਾਰੀ ਸੀ। ਲੇਕਿਨ, ਉਸ ਸੰਗ੍ਰਾਮ ਵਿੱਚ ਜੋਸ਼ ਭਰਨ ਦਾ ਕੰਮ ਵਿਸ਼ੇਸ਼ ਕਰਕੇ ਯੁਵਾ ਵਰਗ ਨੇ ਕੀਤਾ ਸੀ। ਅਜ਼ਾਦੀ ਦੀ ਚਾਹਤ ਵਿੱਚ, ਭਲੇ ਹੀ ਉਨ੍ਹਾਂ ਨੇ ਅਲੱਗ-ਅਲੱਗ ਰਸਤੇ ਚੁਣੇ ਹੋਣ, ਲੇਕਿਨ ਉਹ ਸਾਰੇ ਅਜ਼ਾਦ ਭਾਰਤ, ਬਿਹਤਰ ਭਾਰਤ, ਅਤੇ ਸਮਰੂਪ ਭਾਰਤ ਦੇ ਆਪਣੇ ਆਦਰਸ਼ਾਂ ਅਤੇ ਸੰਕਲਪਾਂ ‘ਤੇ ਅਡਿਗ ਰਹੇ।
11. ਅਸੀਂ ਆਪਣੇ ਨੌਜਵਾਨਾਂ ਦਾ ਕੌਸ਼ਲ-ਵਿਕਾਸ ਕਰਦੇ ਹਾਂ, ਉਨ੍ਹਾਂ ਨੂੰ ਟੈਕਨੋਲੋਜੀ, ਇੰਜੀਨਿਅਰਿੰਗ ਅਤੇ ਉੱਦਮਤਾ ਲਈ, ਅਤੇ ਕਲਾ ਅਤੇ ਸ਼ਿਲਪ ਲਈ ਪ੍ਰੇਰਿਤ ਕਰਦੇ ਹਾਂ। ਉਨ੍ਹਾਂ ਨੂੰ ਸੰਗੀਤ ਸਿਰਜਣ ਤੋਂ ਲੈ ਕੇ ਮੋਬਾਇਲ ਐਪਸ ਬਣਾਉਣ ਲਈ ਅਤੇ ਖੇਡ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਲਈ ਪ੍ਰੋਤਸਾਹਿਤ ਕਰਦੇ ਹਾਂ। ਇਸ ਪ੍ਰਕਾਰ, ਜਦੋਂ ਅਸੀਂ ਆਪਣੇ ਨੌਜਵਾਨਾਂ ਦੀ ਅਸੀਮ ਪ੍ਰਤਿਭਾ ਨੂੰ ਉੱਭਾਰਨ ਦੇ ਮੌਕੇ ਪ੍ਰਦਾਨ ਕਰਦੇ ਹਾਂ, ਉਸ ਸਮੇਂ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਾਂ।
12. ਮੈਂ ਰਾਸ਼ਟਰ-ਨਿਰਮਾਣ ਦੇ ਕੁਝ ਹੀ ਉਦਾਹਰਣ ਦਿੱਤੇ ਹਨ। ਅਜਿਹੇ ਅਨੇਕ ਉਦਾਹਰਣ ਦਿੱਤੇ ਜਾ ਸਕਦੇ ਹਨ। ਵਾਸਤਵ ਵਿੱਚ, ਉਹ ਹਰੇਕ ਭਾਰਤੀ ਜੋ ਆਪਣਾ ਕਾਰਜ ਨਿਸ਼ਠਾ ਤੇ ਲਗਨ ਨਾਲ ਕਰਦਾ ਹੈ, ਜੋ ਸਮਾਜ ਨੂੰ ਨੈਤਿਕਤਾਪੂਰਨ ਯੋਗਦਾਨ ਦਿੰਦਾ ਹੈ – ਚਾਹੇ ਉਹ ਡਾਕਟਰ ਹੋਵੇ, ਨਰਸ ਹੋਵੇ, ਅਧਿਆਪਕ ਹੋਵੇ, ਲੋਕ ਸੇਵਕ ਹੋਵੇ, ਫੈਕਟਰੀ ਵਰਕਰ ਹੋਵੇ, ਵਪਾਰੀ ਹੋਵੇ, ਬਜ਼ੁਰਗ ਮਾਤਾ-ਪਿਤਾ ਦੀ ਦੇਖਭਾਲ ਕਰਨ ਵਾਲੀ ਸੰਤਾਨ ਹੋਵੇ – ਇਹ ਸਾਰੇ, ਆਪਣੇ-ਆਪਣੇ ਢੰਗ ਨਾਲ ਸੁਤੰਤਰਤਾ ਦੇ ਆਦਰਸ਼ ਦਾ ਪਾਲਣ ਕਰਦੇ ਹਨ। ਇਹ ਸਾਰੇ ਨਾਗਰਿਕ, ਜੋ ਆਪਣੇ ਕਰਤੱਵ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਅਤੇ ਆਪਣਾ ਵਚਨ ਨਿਭਾਉਂਦੇ ਹਨ, ਉਹ ਵੀ ਸੁਤੰਤਰਤਾ ਸੰਗ੍ਰਾਮ ਦੇ ਆਦਰਸ਼ਾਂ ਦਾ ਪਾਲਣ ਕਰਦੇ ਹਨ। ਮੈਂ ਕਹਿਣਾ ਚਾਹਾਂਗਾ ਕਿ ਸਾਡੇ ਜੋ ਦੇਸ਼ਵਾਸੀ ਕਤਾਰ ਵਿੱਚ ਖੜ੍ਹੇ ਰਹਿ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ, ਅਤੇ ਆਪਣੇ ਤੋਂ ਅੱਗੇ ਖੜ੍ਹੇ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਦੇ ਹਨ, ਉਹ ਵੀ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਦਾ ਭਾਰਤ ਬਣਾਉਂਦੇ ਹਨ। ਇਹ ਇੱਕ ਬਹੁਤ ਛੋਟਾ ਜਿਹਾ ਪ੍ਰਯਤਨ ਹੈ। ਆਓ, ਕੋਸ਼ਿਸ ਕਰੀਏ, ਇਸ ਨੂੰ ਅਸੀਂ ਸਾਰੇ ਆਪਣੇ ਜੀਵਨ ਦਾ ਹਿੱਸਾ ਬਣਾਈਏ।

Leave a Reply

Your email address will not be published. Required fields are marked *