ਪੰਜਾਬਪਟਿਆਲਾ

ਪਟਿਆਲਾ ਪੁਲਿਸ ਦੀ ਵੱਡੀ ਸਫਲਤਾ : ਮਿਲਾਵਟੀ ਪਦਾਰਥ ਬਣਾਉਣ ਦਾ ਪਰਦਾਫਾਸ਼, ਜ਼ਖੀਰਾ ਬਰਾਮਦ

ਪਟਿਆਲਾ 16 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪਟਿਆਲਾ ਪੁਲਿਸ ਨੇ ਰੇਡ ਮਾਰ ਕੇ ਦੇਵੀਗੜ੍ਹ ਇਲਾਕੇ ‘ਚ ਸਿੰਗਲਾ ਮਿਲਕ ਚਿੰਲਿੰਗ ਸੈਂਟਰ ਥੋਕ ਵਿਕਰੇਤਾ ਵੱਲੋਂ ਮਿਲਾਵਟੀ ਪਦਾਰਥ ਤਿਆਰ ਕੀਤਾ ਜਾਣ ਵਾਲੇ ਦੁੱਧ, ਪਨੀਰ, ਮੱਖਣ, ਕਰੀਮ ਖੋਆ ਤੇ ਘਿਓ ਦਾ ਜ਼ਖੀਰਾ ਬਰਾਮਦ ਕਰ ਲਿਆ ਗਿਆ।

ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਿਲਾਵਟੀ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਦਿਆਰਥੀਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਨਕਲੀ ਦੁੱਧ ਅਤੇ ਉਸ ਨਾਲ ਬਣੇ ਪਦਾਰਥ ਬਣਾਉਣ ਵਾਲੇ ਕਾਰਖਾਨੇ ਮੈਸ. ਸਿੰਗਲਾ ਮਿਲਕ ਚਿਲਿੰਗ ਸੈਂਟਰ ਦੇਵੀਗੜ੍ਹ ਤੋਂ ਮਿਹੌਣ ਰੋਡ ‘ਤੇ ਵੱਖ ਵੱਖ ਮਿਲਾਵਟੀ ਪਦਾਰਥ ਬਰਾਮਦ ਕੀਤੇ ਗਏ ਗਏ। ਉਨ੍ਹਾਂ ਕਿਹਾ ਕਿ ਕਾਰਖਾਨੇ ‘ਚ ਮਿਲਾਵਟੀ ਪਦਾਰਥ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਸੀ। ਐਸ.ਐਸ.ਪੀ. ਨੇ ਆਖਿਆ ਕਿ ਫਰਮ ਪਹਿਲਾਂ 2012 ਵਿਚ ਦੇਵੀਗੜ੍ਹ ਵਿਖੇ ਚਲ ਰਹੀ ਸੀ। ਹੁਣ ਸਾਲ 2014 ਤੋਂ ਮਿਹੋਣ ਰੋਡ ਦੇਵੀਗੜ੍ਹ ਵਿਖੇ ਮਿਲਾਵਟਖੋਰਾਂ ਵੱਲੋਂ ਇਹ ਗੋਰਖਧੰਦਾ ਕੀਤਾ ਜਾ ਰਿਹਾ ਸੀ।
ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਫੈਕਟਰੀ ਦਾ ਮਾਲਕ ਅਨਿਲ ਕੁਮਾਰ ਪੁੱਤਰ ਰਾਮ ਵਾਸੀ ਜਗਜੀਤ ਕਾਲੋਨੀ ਦੇਵੀਗੜ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਲਾਵਟੀ ਪਦਾਰਥਾਂ ‘ਚ 53 ਬੈਗ ਸੁਕਾ ਦੁੱਧ, 250 ਲਿਟਰ ਤੇਜਾਬ, 1530 ਲੀਟਰ ਕੈਮੀਕਲ, 750 ਲਿਟਰ ਸਿਰਕਾ, 10 ਕਵਿਟਲ 20 ਕਿਲੋ ਚਿੱਟਾ ਪਾਊਡਰ, 9 ਕਿਲੋ ਸ਼ਰਫ਼, 7000 ਲਿਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ, 45 ਕਿਲੋ ਮੱਖਣ, ਢਾਈ ਕਵਿਟਲ ਦੇਸੀ ਘਿਉ ਧਨਵੀ, 43 ਕਿਲੋ ਦੇਸੀ ਘਿਉ ਗੁਰੂਧਾਮ, ਖੁੱਲ੍ਹਾ ਦੇਸੀ ਘਿਉ 12 ਕਵਿਟਲ ਸਮੇਤ ਟੈਂਕਰ ਮੌਕੇ ਤੋ ਬਰਾਮਦ, ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵੱਖ ਵੱਖ ਧਾਰਾਵਾਂ ਤਹਿਤ ਜੁਲਕਾ ਥਾਣਾ ਚ ਮੁਕਦਮਾ ਦਰਜ ਕਰਕੇ ਇਸ ਕਾਲੇ ਕਾਰੋਬਾਰ ਚ ਸ਼ਾਮਿਲ ਸਾਰੇ ਦੋਸ਼ੀ ਬੇਨਕਾਬ ਕੀਤੇ ਜਾਣਗੇ।

Leave a Reply

Your email address will not be published. Required fields are marked *