ਪੰਜਾਬ

ਏਸ਼ਿਆਈ ਖੇਡਾਂ ‘ਚ ਭਾਰਤ ਦੀ ਨੁਮਾਇੰਦਗੀ ਕਰਨਗੇ ਪੰਜਾਬ ਪੁਲਿਸ ਦੇ 20 ਅਫਸਰ-ਜਵਾਨ

ਦੇਸ਼ ਦੀ ਸੁਰੱਖਿਆ ਦੇ ਨਾਲ ਖੇਡਾਂ ‘ਚ ਵੀ ਨਾਮ ਚਮਕਾਉਣਾ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ: ਸੁਰੇਸ਼ ਅਰੋੜਾ
ਚੰਡੀਗੜ•, 16 ਅਗਸਤ (ਮਧੂਸਾਰ ਬਿਊਰੋ) ਇੰਡੋਨੇਸ਼ੀਆ ਦੀ ਧਰਤੀ ‘ਤੇ ਜਕਾਰਤਾ ਵਿਖੇ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਖੇਡ ਦਲ ਵਿੱਚ ਪੰਜਾਬ ਪੁਲਿਸ ਦੇ 20 ਅਫਸਰ/ਜਵਾਨ ਵੀ ਸ਼ਾਮਲ ਹਨ ਜਿਹੜੇ ਵੱਖ-ਵੱਖ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਪੰਜਾਬ ਪੁਲਿਸ ਦੇ 19 ਖਿਡਾਰੀ ਤੇ ਇਕ ਕੋਚ 10 ਖੇਡਾਂ ਵਿੱਚ ਭਾਰਤ ਲਈ ਤਮਗਾ ਜਿੱਤਣ ਲਈ ਪੂਰੀ ਵਾਹ ਲਾਉਣਗੇ।

ਪੰਜਾਬ ਪੁਲਿਸ ਮੁਖੀ ਸ੍ਰੀ ਸੁਰੇਸ਼ ਅਰੋੜਾ ਨੇ ਏਸ਼ਿਆਈ ਖੇਡਾਂ ਲਈ ਸਮੂਹ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟਾਈ। ਡੀ.ਜੀ.ਪੀ. ਅਰੋੜਾ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਏਸ਼ੀਆ ਮਹਾਂਦੀਪ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਵਿੱਚ ਪੰਜਾਬ ਪੁਲਿਸ ਦੇ ਅਫਸਰ/ਜਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਪੁਲਿਸ ਜਿੱਥੇ ਦੇਸ਼ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾ ਰਹੀ ਹੈ ਉਥੇ ਖੇਡਾਂ ਰਾਹੀਂ ਵੀ ਦੇਸ਼ ਦਾ ਨਾਮ ਰੌਸ਼ਨ ਕਰਦੀ ਹੈ। ਪਿੱਛੇ ਇਤਿਹਾਸ ਵਿੱਚ ਪੰਜਾਬ ਪੁਲਿਸ ਦੇ ਕਈ ਖਿਡਾਰੀਆਂ ਨੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤੇ ਹਨ ਅਤੇ ਇਸ ਵਾਰ ਵੀ ਏਸ਼ਿਆਈ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਰਹੇਗਾ।
ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਪੰਜਾਬ ਪੁਲਿਸ ਦੇ ਖਿਡਾਰੀਆਂ ਬਾਰੇ ਵੇਰਵੇ ਦਿੰਦਿਆਂ ਪੰਜਾਬ ਪੁਲਿਸ ਦੇ ਖੇਡ ਸਕੱਤਰ ਕਮ ਐਸ.ਪੀ. ਓਲੰਪੀਅਨ ਬਹਾਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਵੱਧ ਪੰਜ ਖਿਡਾਰੀ ਹੈਂਡਬਾਲ ਵਿੱਚ ਹਿੱਸਾ ਲੈ ਰਹੇ ਹਨ ਜਿਨ•ਾਂ ਵਿੱਚ ਏ.ਆਈ.ਆਈ. ਕਰਮਜੀਤ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ, ਸਬ ਇੰਸਪੈਕਟਰ ਬਨਿਤਾ ਸ਼ਰਮਾ, ਸਬ ਇੰਸਪੈਕਟਰ ਰਾਜਵੰਤ ਕੌਰ ਤੇ ਸਬ ਇੰਸਪੈਕਟਰ ਮਨਿੰਦਰ ਕੌਰ ਸ਼ਾਮਲ ਹਨ। ਇਸ ਤੋਂ ਬਾਅਦ ਛੇ ਖੇਡਾਂ ਹਾਕੀ, ਜੂਡੋ, ਕਬੱਡੀ, ਵਾਟਰ ਸਪੋਰਟਸ, ਕੁਸ਼ਤੀ ਤੇ ਵਾਲੀਬਾਲ ਵਿੱਚ ਦੋ-ਦੋ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। ਇਨ•ਾਂ ਵਿੱਚੋਂ ਹਾਕੀ ਵਿੱਚ ਡੀ.ਐਸ.ਪੀ. ਓਲੰਪੀਅਨ ਮਨਪ੍ਰੀਤ ਸਿੰਘ ਤੇ ਡੀ.ਐਸ.ਪੀ. ਓਲੰਪੀਅਨ ਅਕਾਸ਼ਦੀਪ ਸਿੰਘ, ਜੂਡੋ ਵਿੱਚ ਇੰਸਪੈਕਟਰ ਰਾਜਵਿੰਦਰ ਕੌਰ ਤੇ ਏ.ਐਸ.ਆਈ. ਓਲੰਪੀਅਨ ਅਵਤਾਰ ਸਿੰਘ, ਕਬੱਡੀ ਵਿੱਚ ਏ.ਐਸ.ਆਈ, ਰਣਦੀਪ ਕੌਰ ਤੇ ਹੌਲਦਾਰ ਮਨਿੰਦਰ ਸਿੰਘ, ਵਾਟਰ ਸਪੋਰਟਸ ਵਿੱਚ ਸਬ ਇੰਸਪੈਕਟਰ ਨਵਨੀਤ ਕੌਰ ਤੇ ਹੌਲਦਾਰ ਹਰਪ੍ਰੀਤ ਸਿੰਘ, ਕੁਸ਼ਤੀ ਵਿੱਚ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਵਾਲੀਬਾਲ ਵਿੱਚ ਸਬ ਇੰਸਪੈਕਟਰ ਰਣਜੀਤ ਸਿੰਘ ਤੇ ਹੌਲਦਾਰ ਗੁਰਿੰਦਰ ਸਿੰਘ ਸ਼ਾਮਲ ਹਨ। ਅਥਲੈਟਿਕਸ, ਨਿਸ਼ਾਨੇਬਾਜ਼ੀ ਤੇ ਭਾਰ ਤੋਲਨ ਵਿੱਚ ਇਕ-ਇਕ ਖਿਡਾਰੀ ਜਾ ਰਿਹਾ ਹੈ। ਅਥਲੈਟਿਕਸ ਵਿੱਚ ਡੀ.ਐਸ.ਪੀ. ਓਲੰਪੀਅਨ ਖੁਸ਼ਬੀਰ ਕੌਰ, ਨਿਸ਼ਾਨੇਬਾਜ਼ੀ ਵਿੱਚ ਸਬ ਇੰਸਪੈਕਟਰ ਅੰਜੁਮ ਮੌਦਗਿੱਲ ਅਤੇ ਭਾਰ ਤੋਲਨ ਵਿੱਚ ਕੋਚ ਵਜੋਂ ਇੰਸਪੈਕਟਰ ਸੰਦੀਪ ਕੁਮਾਰ ਹਿੱਸਾ ਲਵੇਗਾ।

Leave a Reply

Your email address will not be published. Required fields are marked *