ਪੰਜਾਬਪਟਿਆਲਾ

ਸੀ.ਆਈ.ਏ ਸਟਾਫ਼ ਪੁਲਿਸ ਵੱਲੋਂ ਗੈਸ ਸਿਲੰਡਰ ਚੋਰੀ ਕਰਨ ਵਾਲਾ ਗ੍ਰਿਫਤਾਰ

ਪਟਿਆਲਾ 21 ਅਗਸਤ (ਮਧੂਸਾਰ ਬਿਊਰੋ) ਮਨਜੀਤ ਸਿੰਘ ਬਰਾੜ, ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਨਦੀਪ ਸਿੰਘ ਸਿੱਧੂ, ਸੀਨੀਅਰ ਕਪਤਾਨ ਪੁਲਿਸ, ਜਿਲਾ ਪਟਿਆਲਾ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਸੀ੍ਰ ਸੁਖਮਿੰਦਰ ਸਿੰਘ ਚੋਹਾਨ, ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਦੀਆਂ ਹਦਾਇਤਾ ਅਨੁਸਾਰ ਇੰਸਪੈਕਟਰ ਦਲਬੀਰ ਸਿੰਘ ਗਰੇਵਾਲ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਅਗਵਾਈ ਵਿੱਚ ਇਕ ਵਿਅਕਤੀ ਪਾਸੋ 18 ਗੈਸ ਸਿਲੰਡਰ ਵੱਡੇ, 10 ਗੈਸ ਛੋਟੇ ਅਤੇ ਗੈਸ ਪਲਟੀ ਕਰਨ ਵਾਲੀ ਇਕ ਬੰਸਰੀ ਬਰਾਮਦ ਅਤੇ ਇਕ ਸ਼ਰਾਬ ਦੇ ਮੁਕੱਦਮੇ ਵਿਚ ਫਰਾਰ ਵਿਅਕਤੀ ਦੀ ਗ੍ਰਿਫਤਾਰੀ ਅਤੇ ਇਕ ਗੁੰਮਸੁਦਾ ਲੜਕਾ ਗੁਰਲਾਲ ਸਿੰਘ ਦੀ ਭਾਲ ਕਰਕੇ ਉਹਨਾ ਵਾਰਸਾ ਦੇ ਹਵਾਲੇ ਕੀਤਾ ਗਿਆ।

ਸ੍ਰੀ ਮਨਜੀਤ ਸਿੰਘ ਬਰਾੜ ਨੇ ਸੰਖੇਪ ਵਿਚ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 20/08/2018 ਨੂੰ ਐਸ.ਆਈ. ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਅੱਡਾ ਦੇਵੀਗੜ੍ਹ ਮੋਜੂਦ ਸੀ, ਜਿਹਨਾ ਨੇ ਮੁਖਬਰੀ ਦੇ ਅਧਾਰ ਪਰ ਕਪਿਲ ਜੁਨੇਜਾ ਪੁੱਤਰ ਗੁਲਸ਼ਨ ਕੁਮਾਰ ਵਾਸੀ ਨੇੜੇ ਬਾਬਾ ਸ਼ੰਕਰ ਗਿਰ ਅੋਲੀਆ ਮੰਦਿਰ ਅੱਡਾ ਦੇਵੀਗੜ੍ਹ ਨੂੰ ਉਸਦੀ ਦੁਕਾਨ ਪੁਰਾਣਾ ਬਜਾਰ ਦੇਵੀਗੜ੍ਹ ਤੋ ਗ੍ਰਿਫਤਾਰ ਕਰਕੇ ਇਸ ਦੇ ਕਬਜਾ ਵਿਚੋ ਬਿਨਾ ਲਾਈਸੰਸ ਦੇ 18 ਗੈਸ ਸਿਲੰਡਰ ਵੱਡੇ, 10 ਗੈਸ ਛੋਟੇ ਅਤੇ ਗੈਸ ਪਲਟੀ ਕਰਨ ਵਾਲੀ ਇਕ ਬੰਸਰੀ ਬਰਾਮਦ ਹੋਣ ਪਰ ਇਸ ਦੇ ਖਿਲਾਫ ਮੁਕੱਦਮਾ ਨੰਬਰ 89 ਮਿਤੀ 20/08/2018 ਅ/ਧ 420,278,286,336 ਹਿੰ:ਦਿੰ: ਥਾਣਾ ਜੁਲਕਾ ਦਰਜ ਕੀਤਾ ਗਿਆ ਹੈ। ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।
ਇਸ ਤਰਾ ਹੀ ਮਿਤੀ 05/01/2018 ਨੂੰ ਸ:ਥ ਇਕਬਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਜੋ ਕਿ ਚਮਾਰਹੇੜੀ ਸਰਵਿਸ ਰੋਡ ਪਰ ਬਰਾਏ ਗਸਤ ਵਾ ਤਲਾਸ ਸੱਕੀ ਪੁਰਸਾ ਦੇ ਸਬੰਧ ਵਿਚ ਮੋਜੂਦ ਸੀ ਤਾਂ ਦੋਰਾਨੇ ਗਸ਼ਤ ਇਕ ਮਹਿੰਦਰਾ X”V ਗੱਡੀ ਖੜੀ ਮਿਲੀ।ਜਿਸ ਦੀ ਤਲਾਸੀ ਕਰਨ ਪਰ ਗੱਡੀ ਵਿੱਚੋਂ 900 ਬੋਤਲਾ ਸਰਾਬ ਮਾਰਕਾ ਇਮਪੀਰੀਅਰ ਨੰਬਰ 01 ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਣ ਪਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਨੰਬਰ 04 ਮਿਤੀ 05/01/2018 ਅ/ਧ 61/1/14 ਐਕਸਾਇਜ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਅਤੇ ਦੋਰਾਨੇ ਤਫਤੀਸ ਕੁਲਵੰਤ ਸਿੰਘ ਉੁਰਫ ਕਾਕੂ ਪੁੱਤਰ ਲਾਭ ਸਿੰਘ ਵਾਸੀ ਪਿੰਡ ਤਾਂਜਲਪੁਰ ਥਾਣਾ ਜੁਲਕਾ ਜਿਲਾ ਪਟਿਆਲਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ।ਜਿਸ ਨੂੰ ਬਹਾਦਰਗੜ੍ਹ ਘਨੋਰ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਅੱਜ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।
ਇਸੇ ਤਰਾ ਹੀ ਇਕ ਦਰਖਾਸਤ ਨੰਬਰ 3149/ਪੇਸੀ ਮਿਤੀ 28/05/2018 ਵੱਲੋ ਜਸਵੀਰ ਕੋਰ ਪਤਨੀ ਜੋਗਾ ਸਿੰਘ ਵਾਸੀ ਪਿੰਡ ਸਫੇੜਾ ਜਿਲਾ ਪਟਿਆਲਾ ਨੇ ਸੀਨੀਅਰ ਅਫਸਰਾਨ ਬਾਲਾ ਪਾਸ ਪੇਸ ਹੋਕੇ ਦਰਖਾਸਤ ਦਿੱਤੀ ਸੀ ਕਿ ਉਸ ਦਾ ਲੜਕਾ ਗੁਰਲਾਲ ਸਿੰਘ ਉਮਰ ਕਰੀਬ 21 ਸਾਲ ਜੋ ਕਿ 10+2 ਦੀ ਪੜਾਈ ਕਰਕੇ ਫਿਰ ਭਾਈ ਗੁਰਦਾਸ ਕਾਲਜ ਰੱਖੜਾ ਵਿਖੇ ਪੜਦਾ ਸੀ।ਇਹ ਕਾਲਜ ਤੋ ਵਾਪਸ ਆਉਦੇ ਸਮੇਂ ਲਾਪਤਾ ਹੋ ਗਿਆ ਸੀ।ਜੋ ਇਹ ਦਰਖਾਸਤ ਦੀ ਪੜਤਾਲ ਸੀ.ਆਈ.ਏ ਸਟਾਫ ਮਾਰਕ ਹੋਣ ਪਰ ਸ:ਥ ਰਣਜੀਤ ਸਿੰਘ ਵੱਲੋ ਦਰਖਾਸਤ ਦੀ ਪੜਤਾਲ ਬਹੁਤ ਹੀ ਡੁੰਘਾਈ ਨਾਲ ਕੀਤੀ ਗਈ।ਲਾਪਤਾ ਲੜਕੇ ਗੁਰਲਾਲ ਸਿੰਘ ਬਾਰੇ ਧਾਰਮਿਕ ਸਥਾਨਾਂ ਤੇ ਭਾਲ ਕੀਤੀ ਗਈ।ਗੁਰਲਾਲ ਸਿੰਘ ਉਕਤ ਮਿਤੀ 20/08/2018 ਨੂੰ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਨੇੜੇ ਤੋ ਬਰਾਮਦ ਕੀਤਾ ਗਿਆ ਜਿਸ ਨੂੰ ਉਹਨਾ ਵਾਰਸਾ ਤੇ ਮੋਹਤਵਰ ਪੁਰਸ਼ਾ ਦੇ ਹਵਾਲੇ ਕੀਤਾ ਗਿਆ ਹੈ।

Leave a Reply

Your email address will not be published. Required fields are marked *