ਇਸ਼ਕ ‘ਚ ਅੰਨੀ ਮਾਂ ਨੇ ਪ੍ਰੇਮੀ ਨਾਲ ਮਿਲਕੇ ਕੀਤਾ ਪੁੱਤ ਦਾ ਕਤਲ, ਦੋਵੇਂ ਗ੍ਰਿਫਤਾਰ
ਪਟਿਆਲਾ 23 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਪੁਲਿਸ ਵੱਲੋਂ ਦੋ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ਼ਕ ‘ਚ ਅੰਨੀ ਹੋਈ ਮਾਂ ਨੇ ਪ੍ਰੇਮੀ ਨਾਲ ਮਿਲਕੇ ਜਿਥੇ ਆਪਣੇ ਹੀ ਨੌਜਵਾਨ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਉਥੇ ਹੀ ਦੋਸ਼ਣ ਨਰਿੰਦਰ ਕੌਰ ਨੇ ਆਪਣੇ ਬਜ਼ੁਰਗ ਸਹੁਰਾ ਦਾ ਕਤਲ ਕੀਤੇ ਜਾਣ ਨੂੰ ਮੰਨ ਲਿਆ ਹੈ। ਪੂਰੇ ਮਾਮਲੇ ਦੀ ਗੁੱਥੀ ਪਟਿਆਲਾ ਪੁਲਿਸ ਨੇ ਸੁਲਝਾਈ ਲਈ ਐ…
ਦੋਸ਼ਣ ਨਰਿੰਦਰ ਕੌਰ ਨੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਮੋਬਾਇਲ ਤੋੜ ਕੇ ਖੁਰਦ ਬੁਰਦ ਕਰ ਦਿੱਤਾ ਸੀ ਅਤੇ ਕਤਲ ਕਰਨ ਮਗਰੋਂ ਪ੍ਰੇਮੀ ਸੁਖਵੀਰ ਸਿੰਘ ਡੋਗਰ ਆਪਣੇ ਘਰ ਚਲਾ ਗਿਆ ਸੀ। ਨਰਿੰਦਰ ਕੌਰ ਨੇ ਇਹ ਵੀ ਮੰਨ ਲਿਆ ਪ੍ਰੇਮ ਸਬੰਧ ‘ਚ ਅੜਿੱਕਾ ਬਣ ਰਹੇ ਸਹੁਰੇ ਜਗਦੇਵ ਸਿੰਘ ਨੂੰ ਜੂਨ 2015 ਦੀ ਰਾਤ ਨੂੰ ਸੁੱਤੇ ਪਏ ਕਤਲ ਕੀਤਾ ਸੀ।
ਭਾਵੇਂ ਸਾਰੇ ਮਾਮਲੇ ‘ਚ ਨਰਿੰਦਰ ਕੌਰ ਨੇ ਇਸ਼ਕ ‘ਚ ਅੰਨੇ ਹੋ ਕੇ ਪ੍ਰੇਮੀ ਨਾਲ ਮਿਲਕੇ ਕਤਲ ਕੀਤੇ, ਪਰ ਸੁਖਵੀਰ ਸਿੰਘ ਡੋਗਰ ਨੇ ਨਰਿੰਦਰ ਕੌਰ ਦੇ ਹਿੱਸੇ ਅਤੇ ਉਸ ਦੇ ਪੁੱਤਰ ਦੇ ਹਿੱਸੇ ਆਉਂਦੀ ਪੰਜ ਕਿਲੇ ਜ਼ਮੀਨ ਲਈ ਸਾਰੀ ਕਹਾਣੀ ਰਚੀ ਅਤੇ ਕਤਲਾਂ ਨੂੰ ਅੰਜ਼ਾਮ ਦਿੱਤਾ.

