ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬਪਟਿਆਲਾ

ਪਾਰਲੀਮਾਨੀ ਚੋਣਾਂ, ਭਾਈ ਰਾਜੋਆਣਾ ਨੂੰ ਵਰਤਣ ਦੀ ਤਾਕ!

ਜਥੇਦਾਰਾਂ ਰਾਹੀਂ ਚਿੱਠੀ ਪੱਤਰ ਭੇਜਕੇ ਭਾਈ ਰਾਜੋਆਣਾ ਨਾਲ ਕੀਤਾ ਜਾ ਰਿਹਾ ਸੰਪਰਕ
ਪਟਿਆਲਾ 23 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਣ ਜਾ ਰਹੀ ਮੀਟਿੰਗ ‘ਚ ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਜ਼ਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਲਗਾਉਣ ਨਿਯੁਕਤ ਕੀਤੇ ਜਾਣ ਬਾਰੇ ਫੈਸਲਾ ਸੁਣਾਇਆ ਜਾ ਸਕਦਾ ਤਾਂ ਜੋ ਪਾਰਲੀਮਾਨੀ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਭਾਈ ਰਾਜੋਆਣਾ ਨੂੰ ਵਰਤ ਸਕੇ। ਭਾਈ ਰਾਜੋਆਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਦਿੱਤੇ ਬਿਆਨਾਂ ਨਾਲ ਅਕਾਲੀ ਦਲ ਦੇ ਪੱਖ ਭੁਗਤਣ ਦੇ ਸੰਕੇਤ ਮਿਲਣੇ ਸਨ, ਜੋ ਸਪੱਸ਼ਟ ਹੁੰਦੇ ਵਿਖਾਈ ਦੇ ਰਹੇ ਹਨ।

ਭਾਈ ਰਾਜੋਆਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਡਟ ਜਾਣ ਤੋਂ ਬਾਦ ਸਿੰਘ ਸਾਹਿਬਾਨ ਨੇ ਚੁੱਪ ਚੁਪੀਤੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਮੁੜ ਮੁਲਾਕਾਤ ਕਰਕੇ ਇਕ ਲਿਖਤੀ ਪੱਤਰ ਭਾਈ ਰਾਜੋਆਣਾ ਨੂੰ ਸੌਂਪਿਆ ਭਾਵੇਂ ਪੱਤਰ ‘ਚ ਕੀ ਲਿਖਿਆ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ, ਪਰ ਸੂਤਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਿੱਠੀ ਪੱਤਰ ਭੇਜਕੇ ਭਾਈ ਰਾਜੋਆਣਾ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।
ਭਾਈ ਰਾਜੋਆਣਾ ਨੂੰ ਜਥੇਦਾਰ ਥਾਪ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ, ਜਿਥੇ ਜਥੇਦਾਰਾਂ ਰਾਹੀਂ ਭਾਈ ਰਾਜੋਆਣਾ ਨੂੰ ਜੇਲ੍ਹ ‘ਚ ਚਿੱਠੀ ਭੇਜਕੇ ਇਹ ਸੁਨੇਹਾ ਲਗਾਇਆ ਹੋ ਸਕਦਾ ਕਿ ਉਸ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਨਾਲ ਪੂਰੀ ਗੱਲਬਾਤ ਕਰ ਲਈ ਹੈ, ਪਰ ਜੇ ਭਾਈ ਰਾਜੋਆਣਾ ਸ਼੍ਰੋਮਣੀ ਅਕਾਲੀ ਦਲ ਦਾ ਅਹਿਸਾਸ ਮੰਨਕੇ ਅਕਾਲੀ ਦਲ ਦੇ ਪੱਖ ‘ਚ ਆਣ ਖੜ ਜਾਂਦਾ ਹੈ ਤਾਂ ਇਸ ਨਾਲ ਭਾਈ ਰਾਜੋਆਣਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਰਥ ਵੀ ਪੂਰਾ ਹੋ ਜਾਵੇਗਾ।
ਦੱਸਣਯੋਗ ਹੈ ਕਿ ਬੇਅੰਤ ਸਿੰਘ ਕਤਲ ਕਾਂਡ ਮਾਮਲੇ ‘ਚ ਸ਼ਾਮਲ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਈ ਰਾਜੋਆਣਾ ਦੇ ਮਾਮਲੇ ਨੂੰ ਪੰਥਕ ਰੰਗ ਦੇ ਕੇ ਮਾਮਲਾ ਉਛਾਲਿਆ ਸੀ ਅਤੇ ਫਾਂਸੀ ‘ਤੇ ਰੋਕ ਲਾਉਣ ‘ਚ ਸਫਲਤਾ ਹਾਸਲ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਇਕ ਪਟੀਸ਼ਨ ਰਾਹੀਂ ਭਾਈ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕੀਤੇ ਜਾਣ ਦੀ ਮੰਗ ਰੱਖੀ ਸੀ, ਜੋ ਅਜੇ ਵੀ ਕੇਂਦਰ ਕੋਲ ਵਿਚਾਰਅਧੀਨ ਹੈ। ਪਟੀਸ਼ਨ ‘ਤੇ ਕੋਈ ਵੀ ਸੁਣਵਾਈ ਹੋਣ ਮਗਰੋਂ ਭਾਈ ਰਾਜੋਆਣਾ ਨੇ ਭੁੱਖ ਹੜਤਾਲ ਆਰੰਭੀ ਸੀ, ਜਿਸ ਮਗਰੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਜੇਲ੍ਹ ‘ਚ ਬੰਦ ਸਿੰਘਾਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਨੂੰ ਲੈ ਕੇ ਕੇਂਦਰ ਨਾਲ ਸੰਪਰਕ ਕਾਇਮ ਕੀਤਾ ਹੋਇਆ ਹੈ।
ਬਰਗਾੜੀ ਕਾਂਡ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਵਿਵਾਦਾਂ ‘ਚ ਘਿਰਿਆ ਹੋਇਆ। ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ‘ਚ ਵੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਜਾ ਰਹੀ। ਸ੍ਰੋਮਣੀ ਅਕਾਲੀ ਦਲ ਵੱਲੋਂ ਭਾਈ ਰਾਜੋਆਣਾ ਮੁੱਦੇ ਨੂੰ ਪੰਥਕ ਮੁੱਦਾ ਬਣਾਕੇ ਸਿਆਸਤ ‘ਚ ਹਲਚਲ ਮਚਾਉਣੀ ਚਾਹੁੰਦਾ ਅਤੇ ਅਗਾਮੀ ਪਾਰਲੀਮਾਨੀ ਚੋਣਾਂ ਪੰਥਕ ਮੁੱਦਿਆਂ ਨੂੰ ਆਧਾਰ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਚੋਣ ਪਿੜ ‘ਚ ਉਤਰੇਗਾ ਅਤੇ ਭਾਈ ਰਾਜੋਆਣਾ ਨੂੰ ਜਥੇਦਾਰ ਥਾਪਣ ਦੀ ਤਿਆਰੀ ਸਾਰੀ ਮਾਮਲੇ ਦੀ ਕੜੀ ਦਾ ਹਿੱਸਾ ਬਣੀ ਹੋਈ ਹੈ।

Leave a Reply

Your email address will not be published. Required fields are marked *