ਸਿਹਤ ਵਿਭਾਗ ਦੀ ਟੀਮ ਨੇ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਭਰੇ ਸੈਂਪਲ
ਪਟਿਆਲਾ 23 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਮਿਸ਼ਨ ਤੰਦਰੂਸਤ ਪੰਜਾਬ ਤਹਿਤ ਡੱਰਗ ਤੇ ਫੂਡ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਵੱਲੋਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਦੇ ਸਹਿਯੋਗ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਦੁੱਧ ਅਤੇ ਦੁੱਧ ਤੋ ਬਣੇ ਪਦਾਰਥਾਂ ਦੇ ਸੈਂਪਲ ਭਰ ਕੇ ਲੈਬਾਟਰੀ ਜਾਂਚ ਲਈ ਭੇਜ ਦਿਤੇ ਹਨ।
ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆਂ ਕਿ ਜਿਲਾ ਸਿਹਤ ਅਫਸਰ ਡਾ.ਕ੍ਰਿਸ਼ਨ ਸਿੰਘ ਅਤੇ ਫੂਡ ਸੈਫਟੀ ਅਫਸਰ ਪੁਨੀਤ ਸ਼ਰਮਾ ਦੀ ਇੱਕ ਟੀਮ ਤਿਆਰ ਕੀਤੀ ਗਈ। ਟੀਮ ਵੱਲੋ ਸਵੇਰੇ 3.45 ਵਜੇ ਸਰਕੂਲਰ ਰੋਡ ਨਾਭਾ ਵਿਖੇ ਉੱਤਮ ਡਾਇਰੀ ਤੇ ਛਾਪਾ ਮਾਰਿਆ ਗਿਆ ।ਛਾਪੇਮਾਰੀ ਮੌਕੇ ਡਾਇਰੀ ਵਿਚ 18 ਕੁਵਿੰਟਲ ਦੁੱਧ, 125 ਕਿਲੋ ਪਨੀਰ ਅਤੇ 35 ਕਿਲੋ ਕਰੀਮ ਮੌਜੂਦ ਪਾਈ ਗਈ । ਜਿਸ ਵਿਚੋਂ ਦੁੱਧ ਦੇ 2, ਕਰੀਮ ਦੇ 2 ਅਤੇ ਪਨੀਰ ਦਾ ਇੱਕ ਸੈਂਪਲ ਲਿਆ ਗਿਆ ।
ਡਾਇਰੀ ਵਿੱਚੋਂ ਕੋਈ ਹੋਰ ਕੈਮੀਕਲ ਜਾਂ ਇਤਰਾਜ਼ਯੋਗ ਪਦਾਰਥ ਨਹੀਂ ਮਿਲਿਆ ।ਟੀਮ ਵੱਲੋਂ ਥੂਹੀ ਰੋਡ ਤੇ ਸਥਿਤ ਹਰਦਮ ਮਿਲਕ ਕੁਲੈਕਸ਼ਨ ਸੈਂਟਰ ਤੇ ਵੀ ਛਾਪੇਮਾਰੀ ਕੀਤੀ ਗਈ ਪ੍ਰੰਤੂ ਉਥੇ ਦੁੱਧ ਅਤੇ ਦੁੱਧ ਤੋ ਬਣਿਆ ਕੋਈ ਵੀ ਪਦਾਰਥ ਨਹੀਂ ਮਿਲਿਆ। ਉਨ੍ਹਾਂ ਦੱਸਿਆਂ ਲਏ ਗਏ ਦੁੱਧ, ਕਰੀਮ ਅਤੇ ਪਨੀਰ ਦੇ ਸੈਂਪਲ ਲੈਬਾਟਰੀ ਵਿਚ ਜਾਂਚ ਲਈ ਭੇਜ ਦਿਤੇ ਗਏ ਹਨ ਅਤੇ ਜੇਕਰ ਭਰੇ ਗਏ ਸੈਂਪਲਾਂ ਦੇ ਨਤੀਜੇ ਫੇਲ ਪਾਏ ਗਏ ਤਾਂ ਸਬੰਧਿਤ ਮਾਲਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਫੂਡ ਸੇਫਟੀ ਐਕਟ ਤਹਿਤ ਕੀਤੀ ਜਾਵੇਗੀ।ਸਿਵਲ ਸਰਜਨ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਇਹ ਰੁਟੀਨ ਦੀ ਸੈਂਪਲਿੰਗ ਸੀ ਅਤੇ ਭਵਿੱਖ ਵਿੱਚ ਵੀ ਮਿਲਾਵਟਖੋਰੀ ਨੂੰ ਠੱਲ੍ਹ ਪਾਉਣ ਲਈ ਖਾਦ ਪਦਾਰਥਾਂ ਦੀ ਸੈਂਪਲਿੰਗ ਜਾਰੀ ਰਹੇਗੀ।

