ਪਟਿਆਲਾ

ਕੈਪਟਨ ਸੂਬੇ ਦੇ ਲੋਕਾਂ ਲਈ ਝੂਠਾ ਤੇ ਧੋਖੇਬਾਜ ਮੁੱਖ ਮੰਤਰੀ ਸਾਬਤ ਹੋਇਆ: ਸੁਰਜੀਤ ਰੱਖੜਾ

ਐਸ ਜੀ ਪੀ ਸੀ ਵਲੋਂ ਲਗਾਇਆ ਜਾਵੇਗਾ ਵਿਸਾਲ ਮੈਡੀਕਲ ਕੈਂਪ
ਚੋਣਾਂ ਦੋਰਾਨ ਇੱਟ ਦਾ ਜੁਆਬ ਪੱਥਰ ਨਾਲ ਦੇਵਾਂਗੇ
ਪਟਿਆਲਾ, 23 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਅਤੇ ਸੁਰਜੀਤ ਸਿੰਘ ਰੱਖੜਾ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਧੋਖੇਬਾਜ ਤੇ ਮੱਕਾਰੀ ਮੁੱਖ ਮੰਤਰੀ ਦਾ ਖਿਤਾਬ ਦਿੱਤਾ ਹੈ।

ਸਾਬਕਾ ਮੰਤਰੀ ਰੱਖੜਾ ਅੱਜ ਇਥੇ ਕਰਹਾਲੀ ਸਾਹਿਬ ਵਿਖੇ ਅਕਾਲੀ ਵਰਕਰਾਂ ਤੇ ਨੇਤਾਵਾਂ ਦੀ ਸਰਕਲ ਜਥੇਦਾਰ ਹਰਜਿੰਦਰ ਸਿੰਘ ਬੱਲ ਦੀ ਅਗਵਾਈ ਵਿਚ ਹੋ ਰਹੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ । ਇਸ ਮੋਕੇ ਵਿਸੇਸ਼ ਤੋਰ ਤੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ ਵੀ ਪੁੱਜੇ ਹੋਏ ਸਨ।
ਰੱਖੜਾ ਨੇ ਆਖਿਆ ਕਿ ਡੇਢ ਸਾਲ ਵਿਚ ਇਕ ਵੀ ਵਾਅਦਾ ਲੋਕਾਂ ਨਾਲ ਕਾਂਗਰਸ ਨੇ ਪੂਰਾ ਨਹੀ ਕੀਤੇ ਤੇ ਅੱਜ ਤੱਕ ਖਜਾਨਾ ਖਾਲੀ ਹੋਣੀ ਦੀ ਰੱਟ ਲਾ ਰਹੇ ਹਨ । ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ 20 ਹਜ਼ਾਰ ਕਰੌੜ ਰੁਪਿਆ ਲਾ ਕੇ ਸੜਕਾਂ ਦਾ ਜਾਲ ਵਿਛਾਇਆ ਹੈ ਤੇ 50 ਹਜਾਰ ਕਰੌੜ ਲਾ ਕੇ ਥਰਮਲ ਪਲਾਂਟ ਬਣਾਏ। ਪਰ ਅਮਰਿੰਦਰ ਕੁਝ ਕਰਨ ਦੀ ਬਜਾਏ ਖ਼ਜਾਨਾ ਖਾਲੀ ਹੋਣ ਦੀ ਦੁਹਾਈ ਦੇ ਰਿਹਾ ਹੈ। ਉਨਾਂ ਕਿਹਾ ਕਿ ਅਸਲ ਵਿਚ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਨਾਰ੍ਹਾ ਸੀ ਕਿ ਰਾਜ ਨਹੀਂ ਸੇਵਾ ਪਰ ਅਮਰਿੰਦਰ ਨੇ ਇਸ ਨੂੰ ਉਲਟ ਕਰ ਦਿੱਤਾ ਹੈ ਤੇ ਅਮਰਿੰਦਰ ‘ਸੇਵਾ ਨਹੀਂ ਰਾਜ’ ਦੇ ਨਾਅਰੇ ‘ਤੇ ਤੁਰ ਰਿਹਾ ਹੈ।
ਰੱਖੜਾ ਨੇ ਸਪੱਸਟ ਕਿਹਾ ਕਿ ਜਿਲਾ ਪ੍ਰੀਸਦ,ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਵਿਚ ਅਕਾਲੀ ਦਲ ਧੱਕੇਸ਼ਾਹੀ ਨਹੀ ਚਲਣ ਦੇਵੇਗਾ ਉਨਾਂ ਅਫ਼ਸਰਾਂ ਨੂੰ ਤਾੜਨਾ ਕਰਦਿਆਂ ਆਖਿਆ ਕਿ ਤੁਸੀਂ ਪੰਜਾਬ ਵਿਚ ਹੀ ਰਹਿਣਾ ਹੈ, ਇਸ ਲਈ ਧੱਕਾਸ਼ਾਹੀ ਬੰਦ ਕਰ ਦਿਓ ਨਹੀਂ ਇਸਦਾ ਮੂੰਹ ਤੋੜ ਜਵਾਬ ਦੇਵਾਂਗੇ। ਉਨਾ ਕਿਹਾ ਕਿ ਅਕਾਲੀ ਵਰਕਰ ਤੇ ਨੇਤਾ ਪੂਰੀ ਤਰਾਂ ਚੋਣਾਂ ਲਈ ਤਿਆਰ ਹਨ।
ਰੱਖੜਾ ਨੇ ਕਿਹਾ ਐਸ ਜੀ ਪੀ ਸੀ ਵਲੋਂ ਲੋਕਾਂ ਨੂੰ ਮੈਡੀਕਲ ਸਹੂਲਤ ਦੇਣ ਲਈ ਵਿਸ਼ੇਸ ਤੋਰ ਤੇ ਕਰਹਾਲੀ ਸਾਹਿਬ ਵਿਖੇ ਵਿਸ਼ਾਲ ਮੈਡੀਕਲ ਕੈਂਪ 1 ਸਤੰਬਰ ਨੂੰ ਲਗਾਇਆ ਜਾਵੇਗਾ ਵਿਚ ਹਰ ਤਰਾਂ ਦੇ ਸਪੈਸਲਿਸਟ ਡਾਕਟਰ ਮਰੀਜਾਂ ਦਾ ਮੁਆਇਨਾ ਕਰਨਗੇ ਤੇ ਦਵਾਈਆਂ ਵੀ ਮੁਫਤ ਵੰਡੀਆਂ ਜਾਣਗੀਆ। ਇਸ ਮੌਕੇ ਜੋਗਾ ਸਿੰਘ ਮੈਂਬਰ ਬਲਾਕ ਸੰਮਤੀ, ਸਰਪੰਚ ਕਸ਼ਮੀਰ ਸਿੰਘ ਧਰਮੇੜੀ, ਹਮੀਰ ਸਿੰਘ ਧਰਮਹੇੜੀ, ਜਥੇਦਾਰ ਕਰਮ ਸਿੰਘ ਬਠੋਈ ਜਨਰਲ ਸਕੱਤਰ, ਹਰਭਜਨ ਸਿੰਘ ਰੰਧਾਵਾ, ਨਸੀਬ ਚੰਦ ਸਰਪੰਚ, ਬੁਧ ਰਾਮ, ਸਸਾ ਗੁਜਰਾ, ਹਰਵਿੰਦਰ ਸਿੰਘ ਗੋਲਡੀ ਕਮਾਲਪੁਰ, ਬੱਗਾ ਨਵਾਂਗਾਉ, ਵਰਿੰਦਰ ਸਿੰਘ ਨਿਜਮਣੀ ਵਾਲਾ, ਅੰਗਰੇਜ਼ ਸਿੰਘ ਨਜਾਮਣੀ ਵਾਲਾ, ਸਰਪੰਚ ਗੁਰਵਿੰਦਰ ਸਿੰਘ ਬੀਬੀਪੁਰ, ਹਰਦਮ ਸਿੰਘ ਬੀਬੀਪੁਰ, ਸਰਪੰਚ ਚਰਨਜੀਤ ਕੌਰ ਕਰਹਾਲੀ ਸਾਹਿਬ, ਰਣਜੋਧ ਸਿੰਘ ਖੇੜਕੀ, ਬਲਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ ਮਵੀ ਸੱਪਾਂ, ਜਗਤਾਰ ਸਿੰਘ ਚਤੇਹਰਾ, ਅਵਤਾਰ ਸਿੰਘ ਸਰਪੰਚ ਗਾਜੇਵਾਲ, ਕੇਸਰ ਸਿੰਘ ਚੁਹੜਪੁਰ, ਸਰਪੰਚ ਸਾਹਿਬ ਸਿੰਘ ਧਨੌਰੀ, ਸਰਪੰਚ ਭਾਸ਼ੀ ਨਵਾਂ ਗਾਉਂ, ਰਛਪਾਲ ਸਿੰਘ ਘਿਉਰਾ ਹਾਜ਼ਰ ਸਨ ।

Leave a Reply

Your email address will not be published. Required fields are marked *