ਪੰਜਾਬਪਟਿਆਲਾ

ਬੱਚਿਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼-2 ਦੋਸ਼ੀ ਗਿਰਫਤਾਰ

ਪਟਿਆਲਾ, 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਟਿਆਲਾ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਮਿਸ ਹਰਪ੍ਰੀਤ ਕੌਰ ਸੰਧੂ ਦੀ ਅਗਵਾਈ ਵਿੱਚ ਇੱਕ ਅਜਿਹੇ ਸੰਨਸਨੀਖੇਜ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਇੱਕ ਗਿਰੋਹ ਵੱਲੋਂ ਪਟਿਆਲਾ ਵਿਚੋਂ ਬੱਚਿਆਂ ਨੂੰ ਮਨਾਲੀ (ਹਿਮਾਚਲ ਪ੍ਰਦੇਸ਼) ਵਿੱਚ ਲਿਜਾ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਸੀ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਚਾਈਲਡ ਲਾਈਨ ਤੋਂ ਮਿਲੇ ਕੇਸ ਉਪਰ ਕਾਰਵਾਈ ਕਰਦਿਆਂ ਹੋਇਆ ਯੌਨ ਸੋਸ਼ਣ ਦਾ ਸ਼ਿਕਾਰ ਬੱਚੀ ਨੂੰ ਬਾਲ ਭਲਾਈ ਕਮੇਟੀ, ਪਟਿਆਲਾ ਅੱਗੇ ਪੇਸ਼ ਕੀਤਾ ਗਿਆ ਜਿਥੇ ਬੱਚੀ ਨੇ ਦੱਸਿਆ ਕਿ ਉਹ ਆਪਣੇ ਮਾਤਾ ਪਿਤਾ ਦੇ ਪੰਜ ਬੱਚਿਆਂ ਵਿਚੋਂ ਸਭ ਤੋਂ ਵੱਡੀ ਹੈ। ਉਹਨਾਂ ਦਾ ਪਰਿਵਾਰ ਬਹੁਤ ਗਰੀਬ ਹੈ ਤੇ ਮਾਤਾ ਬਹੁਤ ਜਿਆਦਾ ਬਿਮਾਰ ਰਹਿੰਦੀ ਹੈ ਜਿਸ ਕਾਰਨ ਉਸ ਨੂੰ ਬਾਕੀ ਭੈਣ ਭਰਾਵਾਂ ਨਾਲ ਵਾਪਿਸ ਯੂ.ਪੀ. ਭੇਜ ਦਿੱਤਾ ਹੈ ਅਤੇ ਉਹ ਆਪਣੇ ਪਿਤਾ ਨਾਲ ਇਥੇ ਪਟਿਆਲੇ ਵਿੱਚ ਹੀ ਰੁੱਕ ਗਈ ਕਿਉਂਕਿ ਉਹ ਕੋਠੀਆਂ ਆਦਿ ਵਿੱਚ ਕੰਮ ਕਰਦੀ ਸੀ ਜਿਥੇ ਉਹ ਆਪਣੇ ਪਰਿਵਾਰ ਦੀ ਆਰਥਿਕ ਰੂਪ ਨਾਲ ਮੱਦਦ ਕਰਦੀ ਸੀ। ਇਸੇ ਦੌਰਾਨ ਲਵਪ੍ਰੀਤ ਅਤੇ ਨੰਦਨੀ ਵਾਸੀ ਪਟਿਆਲਾ ਨੇ ਬੱਚੀ ਦੇ ਪਿਤਾ ਨੂੰ ਬੱਚੀ ਉਹਨਾਂ ਕੋਲ ਕੰਮ ਕਰਨ ਲਈ ਛੱਡਣ ਬਦਲੇ ਮਹੀਨੇ ਦੇ ਕਰੀਬ 30000 ਰੁਪਏ (5000 ਹਜਾਰ ਹਰ ਹਫਤੇ) ਦੇਣ ਦਾ ਲਾਲਚ ਦਿੱਤਾ ਗਿਆ ਅਤੇ ਬੱਚੀ ਦੇ ਪਿਤਾ ਦੁਆਰਾ ਲਾਲਚ ਵਿੱਚ ਆ ਕੇ ਬੱਚੀ ਨੂੰ ਉਕਤ ਔਰਤ ਨੰਦਨੀ ਨਾਲ ਕੰਮ ‘ਤੇ ਰਖਵਾ ਦਿੱਤਾ। ਅੱਗੇ ਬੱਚੀ ਨੇ ਦੱਸਿਆ ਕਿ ਨੰਦਨੀ ਉਸ ਨੂੰ ਮਨਾਲੀ ਲਿਜਾ ਕੇ ਉਸ ਤੋਂ ਜਬਰਦਸਤੀ ਵਾਰ-ਵਾਰ ਜਿਸਮ ਫਰੋਸੀ ਦਾ ਧੰਦਾ ਕਰਵਾਉਂਦੀ ਸੀ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਕਿ ਇਸ ਕੇਸ ਸਬੰਧੀ ਬਣਦੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਸਿਵਲ ਥਾਣਾ ਪਟਿਆਲਾ ਵਿਖੇ ਚੱਲ ਰਹੀ ਹੈ ਉਹਨਾਂ ਦੱਸਿਆ ਕਿ ਥਾਣਾ ਸਿਵਲ ਵਿਖੇ ਆਈ.ਪੀ.ਸੀ. ਦੀ ਧਾਰਾ 372, 373,376 ਅਤੇ ਪੋਸਕੋ ਐਕਟ 2012 ਦੀ ਧਾਰਾ 6 ਤੇ 17 ਤਹਿਤ ਮਿਤੀ 23-8-18 ਨੂੰ ਐਫ.ਆਈ.ਆਰ. ਨੰ: 196 ਦਰਜ ਕਰਕੇ ਪੁਲਿਸ ਵੱਲੋਂ ਨੰਦਨੀ ਅਤੇ ਲੜਕੀ ਦੇ ਪਿਤਾ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਬਾਲ ਭਲਾਈ ਕਮੇਟੀ ਪਟਿਆਲਾ ਵੱਲੋਂ ਬੱਚੀ ਦੀ ਸੁਰੱਖਿਆ ਤੇ ਸਾਂਭ ਸਭਾਲ ਨੂੰ ਦੇਖਦੇ ਹੋਏ ਬੱਚੀ ਨੂੰ ਚਿਲਡਰਨ ਹੋਮ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਨੂੰ ਹੱਲ ਕਰਨ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਿਸ ਹਰਪ੍ਰੀਤ ਕੌਰ ਸੰਧੂ ਤੋਂ ਇਲਾਵਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ. ਬਲਦੇਵ ਸਿੰਘ, ਮੈਂਬਰ ਸ਼੍ਰੀਮਤੀ ਬਵਿੰਦਰ ਕੌਰ, ਬਾਲ ਸੁਰੱਖਿਆ ਅਫ਼ਸਰ ਰੂਪਬੰਤ ਕੌਰ, ਆਉਟਰੀਚ ਵਰਕਰ ਜਸਵਿੰਦਰ ਕੌਰ, ਬਾਲ ਸੁਰੱਖਿਆ ਕਮੇਟੀ ਦੀ ਡਾਟਾ ਐਂਟਰੀ ਉਪਰੇਟਰ ਪਰਮਜੀਤ ਕੌਰ ਅਤੇ ਏ.ਐਸ. ਆਈ. ਗੁਰਚੈਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਇੰਸਪੈਕਟਰ ਸ਼੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਨੇ ਉਹਨਾਂ ਨੂੰ ਦੋ ਦਿਨ ਦਾ ਪੁਲਿਸ ਰਿਮਾਡ ਦੇ ਦਿੱਤਾ ਹੈ।

Leave a Reply

Your email address will not be published. Required fields are marked *