ਪੀ.ਆਰ.ਟੀ.ਸੀ. ਦੇ ਪ੍ਰਬੰਧਕੀ ਬਲਾਕ ਦੀ ਜ਼ਮੀਨੀ ਮੰਜ਼ਿਲ ਦਾ ਨਵੀਨੀਕਰਨ ਕਰਵਾਇਆ ਗਿਆ – ਕੇ.ਕੇ. ਸ਼ਰਮਾ
ਪਹਿਲੀ ਮੰਜ਼ਿਲ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ : ਐਮ.ਡੀ.
ਪਟਿਆਲਾ, 24 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ. ਦੇ ਸਟਾਫ਼ ਨੂੰ ਕੰਮ ਲਈ ਵਧੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਪੀ.ਆਰ.ਟੀ.ਸੀ. ਦੇ ਪ੍ਰਬੰਧਕੀ ਬਲਾਕ ਦੀ ਜ਼ਮੀਨੀ ਮੰਜ਼ਿਲ ਦਾ ਨਵੀਨੀਕਰਨ ਕਰਕੇ ਅੱਜ ਚੇਅਰਮੈਨ ਪੀ.ਆਰ.ਟੀ.ਸੀ. ਸ਼੍ਰੀ ਕੇ.ਕੇ. ਸ਼ਰਮਾ ਨੇ ਇਮਾਰਤ ਸਟਾਫ਼ ਨੂੰ ਸੌਪਦਿਆਂ ਕਿਹਾ ਕਿ ਪੀ.ਆਰ.ਟੀ.ਸੀ. ਦੀ ਸਥਾਪਨਾ ਸਾਲ 1956 ਵਿੱਚ ਕੀਤੀ ਗਈ ਸੀ ਅਤੇ ਸ਼ੁਰੂਆਤੀ ਦੌਰ ਵਿੱਚ ਉਸਾਰੇ ਗਏ ਕਮਰਿਆਂ ਦੀ ਹਾਲਤ ਸਮੇਂ ਦੇ ਬੀਤਣ ਨਾਲ ਬਹੁਤ ਖਸਤਾ ਹੋ ਗਈ ਸੀ।
ਮੁਲਾਜ਼ਮਾਂ ਵੱਲੋਂ ਇਨ੍ਹਾਂ ਦਫ਼ਤਰੀ ਕਮਰਿਆਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕਰਨ ਲਈ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਹੁਣ ਪੀ.ਆਰ.ਟੀ.ਸੀ. ਦੀ ਮਾਲੀ ਹਾਲਤ ਸੁਖਾਵੀਂ ਹੋਣ ਕਾਰਨ ਮੁਲਾਜ਼ਮਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਜ਼ਮੀਨੀ ਪੱਧਰ ‘ਤੇ ਸਥਿਤ ਵੱਖ-ਵੱਖ ਕਮਰਿਆਂ ਦਾ ਪੜਾਅਵਾਰ ਮੁਕੰਮਲ ਨਵੀਨੀਕਰਨ ਕੀਤਾ ਜਾ ਚੁੱਕਾ ਹੈ ਅਤੇ ਇਸ ਉਪਰ ਹੁਣ ਤੱਕ ਤੀਹ ਲੱਖ ਰੁਪਏ ਦਾ ਖਰਚ ਆ ਚੁੱਕਾ ਹੈ। ਅੱਜ ਕੰਮ ਮੁਕੰਮਲ ਹੋਣ ਉਪਰੰਤ ਇਹ ਬਿਲਡਿੰਗ ਸਟਾਫ਼ ਨੂੰ ਸਮਰਪਿਤ ਕਰ ਦਿੱਤੀ ਗਈ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਕਿਹਾ ਕਿ ਜਲਦੀ ਹੀ ਪ੍ਰਬੰਧਕੀ ਬਲਾਕ ਦੀ ਪਹਿਲੀ ਮੰਜ਼ਿਲ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ ਅਤੇ ਸਟਾਫ਼ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸਮੂਹ ਸਟਾਫ਼ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਤੇ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ ਸ਼੍ਰੀ ਅਮਿਤ ਬੈਂਬੀ, ਪੀ.ਸੀ.ਐਸ, ਸ਼੍ਰੀ ਰਾਧੇ ਸ਼ਿਆਮ, ਮੁੱਖ ਲੇਖਾ ਅਫਸਰ, ਸ਼੍ਰੀ ਜਤਿੰਦਰਪਾਲ ਸਿੰਘ, ਕਾਰਜਕਾਰੀ ਇੰਜੀਨੀਅਰਿੰਗ, ਸ਼੍ਰੀ ਸੁਰਿੰਦਰ ਸਿੰਘ ਜੀ.ਐਮ.(ਇੰਫੋਰਮੈਂਟ), ਸ਼੍ਰੀ ਆਰ.ਐਸ.ਔਲਖ ਜੀ.ਐਮ.(ਖਰੀਦ) ਅਤੇ ਸ਼੍ਰੀ ਐਮ.ਐਸ.ਸਿੱਧੂ ਜੀ.ਐਮ(ਪ੍ਰਸ਼ਾਸ਼ਨ) ਵੀ ਮੌਕੇ ਤੇ ਹਾਜ਼ਰ ਸਨ।

