ਪਟਿਆਲਾ

ਜ਼ਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੀ ਅਹਿਮ ਮੀਟਿੰਗ ਅੱਜ

-ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਖੱਟੜਾ
ਪਟਿਆਲਾ, 31 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਜ਼ਿਲਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਹਲਕੇ ਦੀ ਅਹਿਮ ਮੀਟਿੰਗ 1 ਸਤੰਬਰ ਨੂੰ ਹਲਕਾ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਰਹਿਨੁਮਾਈ ਹੇਠ ਅੱਜ ਪਟਿਆਲਾ ਦਫ਼ਤਰ ਵਿਖੇ ਹੋਵੇਗੀ, ਜਿਸ ਵਿਚ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਮੱਦੇਨਜ਼ਰ ਅਹੁਦੇਦਾਰਾਂ ਨੂੰ ਉਤਾਰਨ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਗੱਲਬਾਤ ਕਰਦਿਆਂ ਐਡਵੋਕੇਟ ਖੱਟੜਾ ਨੇ ਕਿਹਾ ਕਿ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੱਜ ਦੀ ਹੋਣ ਵਾਲੀ ਮੀਟਿੰਗ ਵਿਚ ਹਲਕੇ ਦੇ ਸਮੁੱਚੇ ਟਕਸਾਲੀ ਅਕਾਲੀ ਅਤੇ ਹੋਰ ਪਾਰਟੀ ਆਗੂ ਵੀ ਵਿਸ਼ੇਸ਼ ਤੌਰ ‘ਤੇ ਭਾਗ ਲੈਣਗੇ। ਉਹਨਾਂ ਕਿਹਾ ਕਿ ਇਹ ਦੋਵੇਂ ਚੋਣਾਂ ਨੂੰ ਲੈ ਕੇ ਟਕਸਾਲੀ ਅਕਾਲੀ ਆਗੂਆਂ ਨੂੰ ਟਿਕਟਾਂ ਵਿਚ ਪਹਿਲ ਦਿੱਤੀ ਜਾਵੇਗੀ। ਮੀਟਿੰਗ ਵਿਚ ਸੁਰਜੀਤ ਸਿੰਘ ਟੌਹੜਾ, ਬਲਵਿੰਦਰ ਸਿੰਘ ਕੰਗ, ਜਥੇ. ਜੋਰਾਵਰ ਸਿੰਘ ਖੱਟੜਾ, ਬਲਵਿੰਦਰ ਸਿੰਘ ਲੰਗ, ਅਮਰੀਕ ਸਿੰਘ ਸਿਊਣਾ ਸਰਪੰਚ, ਪ੍ਰੇਮ ਸਿੰਘ ਧਨੌਰੀ, ਜਥੇ. ਮਨਜੀਤ ਸਿੰਘ ਫੱਗਣਮਾਜਰਾ, ਜਥੇ. ਸ਼ਮਸ਼ੇਰ ਸਿੰਘ ਆਲੋਵਾਲ, ਗੁਰਬਾਜ ਸਿੰਘ, ਬਲਦੇਵ ਸਿੰਘ ਖਲੀਫੇਵਾਲ, ਅਵਤਾਰ ਸਿੰਘ ਇੱਛੇਵਾਲ, ਦੀਪ ਸਿੰਘ, ਕਰਮ ਸਿੰਘ ਲੰਗ, ਗੁਰਜਿੰਦਰ ਸਿੰਘ ਗੋਪੀ ਕਨਸੂਹਾ, ਤਰਸੇਮ ਕੋਟਲੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *